ਰੂਪਨਗਰ: ਜਿੱਥੇ 1947 ਦੇ ਵਿੱਚ ਭਾਰਤ ਦੇਸ਼ ਨੂੰ ਅਜਾਦੀ ਮਿਲੀ ਸੀ, ਉੱਥੇ ਨਾਲ ਹੀ ਕੁੱਝ ਕਸਬੇ ਅਜਿਹੇ ਹਨ, ਜੋ ਅੱਜ ਵੀ ਗੁਲਾਮੀ ਭਰੀ ਜਿੰਦਗੀ ਜਿਉਣ ਦੇ ਲਈ ਲਈ ਮਜਬੂਰ ਹਨ, ਜੇਕਰ ਗੱਲ ਕੀਤੀ ਜਾਵੇ ਤਾਂ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਤੋਂ ਸਤਲੁਜ ਦਰਿਆ ਪਾਰ ਵਸੇ ਹੋੋੋਏ ਦਰਜਨਾਂ ਪਿੰਡਾਂ ਦੇ ਲੋਕ ਪੱਕਾ ਪੁਲ ਨਾ ਹੋਣ ਕਰਕੇ ਜ਼ਿੰਦਗੀ ਬੜੇ ਔਖੇ ਤਰੀਕੇ ਦੇ ਨਾਲ ਬਸਰ ਕਰ ਰਹੇ ਹਨ।
ਦੱਸਣਯੋਗ ਹੈ ਕਿ ਦਰਜਨਾਂ ਪਿੰਡਾਂ ਨੂੰ ਜੋੜਨ ਵਾਲਾ ਇੱਕ ਆਰਜ਼ੀ ਪੁਲ ਪਿੰਡ ਵਾਸੀਆਂ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਰੱਬ ਆਸਰੇ ਹੀ ਚੱਲ ਰਿਹਾ ਹੈ। ਸਤਲੁਜ ਦਰਿਆ ਉੱਤੇ ਲੋਹੇ ਦੇ ਗਾਡਰ ਅਤੇ ਟੀਨ ਦੀਆਂ ਚਾਦਰਾਂ ਦੇ ਨਾਲ ਬਣਿਆ ਹੋਇਆ ਆਰਜ਼ੀ ਪੁਲ ਲਕਸ਼ਮਣ ਝੂਲੇ ਤੋਂ ਘੱਟ ਨਹੀਂ ਹੈ।
ਇੱਥੇ ਰਾਤ ਦੇ ਸਮੇਂ ਇਸ ਪੁਲ ਤੋਂ ਲੰਘਣ ਦੇ ਲਈ ਕੋਈ ਵੀ ਲਾਈਟ ਦੀ ਸੁਵਿਧਾ ਨਹੀਂ ਹੈ ਅਤੇ ਬੇਬਸੀ ਭਰੀ ਗੱਲ ਇਹ ਹੈ ਕਿ ਇਸ ਪੁਲ ਤੋਂ ਕੇਵਲ ਮੋਟਰਸਾਈਕਲ ਸਕੂਟਰ ਜਾਂ ਛੋਟੀਆਂ ਕਾਰਾਂ ਹੀ ਲੱਗ ਸਕਦੀਆਂ ਹਨ। ਬੜੀ ਗੱਡੀ ਆਪਣੇ ਘਰ ਲਿਆਉਣ ਦੇ ਲਈ ਇੱਥੋਂ ਦੇ ਵਸਨੀਕਾਂ ਨੂੰ ਘੱਟੋ-ਘੱਟ 7 ਕਿਲੋਮੀਟਰ ਦਾ ਸਫਰ ਤੈਅ ਕਰਕੇ ਆਉਣਾ ਪੈਂਦਾ ਹੈ, ਜਿਸ ਵਿੱਚ ਉਨ੍ਹਾਂ ਨੂੰ ਇੱਕ ਟੋਲ ਪਲਾਜ਼ਾ ਵੀ ਦੇਣਾ ਪੈਂਦਾ ਹੈ।
ਉਹਨਾਂ ਕਿਹਾ ਕਿ ਉਹਨਾਂ ਦੀ ਸਾਰ ਨਹੀਂ ਲਈ ਉਨ੍ਹਾਂ ਨੂੰ ਪੱਕਾ ਪੁਲ ਬਣਾਇਆ ਜਾਵੇ ਤਾਂ ਉਨ੍ਹਾਂ ਦਾ ਆਉਣਾ-ਜਾਣਾ ਔਖਾ ਹੋ ਰਿਹਾ ਹੈ। ਕੋਈ ਘਰ ਦੇ ਵਿੱਚ ਬਿਮਾਰ ਹੋ ਜਾਵੇ ਤਾਂ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀ ਫੋਕੀ ਵਾਹ-ਵਾਹ ਲੁੱਟਣ ਦੇ ਲਈ 2 ਵਾਰ ਇਸ ਸਕੂਲ ਦਾ ਉਦਘਾਟਨ ਕਰਕੇ ਨੀਂਹ ਪੱਥਰ ਰੱਖਿਆ ਗਿਆ ਹੈ, ਜਦੋਂ ਕਿ ਇਹ ਪੁਲ ਆਰਜੀ ਤੌਰ ਤੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਬਣਾਇਆ ਗਿਆ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰਾਂ ਤੋਂ ਉਨ੍ਹਾਂ ਦੀ ਆਸ ਮੁੱਕ ਚੱਲੀ ਹੈ, ਇਸ ਵੇਲੇ ਕਾਰ ਸੇਵਾ ਵਾਲੇੇੇ ਸੰਤਾਂ ਦੇ ਭਰੋਸੇ ਉੱਤੇ ਉਹ ਟਿੱਕੇ ਹੋਏ ਹਨ। ਉਨ੍ਹਾਂਂ ਨੂੰ ਕਾਰ ਸੇਵਾ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਪੁਲ ਬਣਾ ਕੇ ਦਿੱਤਾ ਜਾਵੇਗਾ।
ਇਹ ਵੀ ਪੜੋ:- ਅਜਾਨ ਤੋਂ ਬਾਅਦ ਹੁਣ ਗੁਰਬਾਣੀ 'ਤੇ ਸਿਆਸਤ !