ETV Bharat / state

ਸਕੂਲ ਵੇਚਣ ਦੇ ਇਸ਼ਤਿਹਾਰ 'ਤੇ ਗਰਮਾਈ ਰਾਜਨੀਤੀ - ਸਰਕਾਰ ਨੇ ਇਹ ਫੈਸਲਾ ਵਾਪਸ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਰੋਪੜ ਦੀ ਥਰਮਲ ਪਲਾਂਟ ਵਿਚਲੇ ਸਰਕਾਰੀ ਹਾਈ ਸਕੂਲ ਨੁੰ ਵੇਚਣ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਤੇ ਸਰਕਾਰ ਨੁੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣਾ ਫੈਸਲਾ ਵਾਪਸ ਲਵੇ ਨਹੀਂ ਤਾਂ ਪਾਰਟੀ ਇਸਦੇ ਖਿਲਾਫ ਜ਼ੋਰਦਾਰ ਸੰਘਰਸ਼ ਸ਼ੁਰੂ ਕਰੇਗੀ।

ਸਕੂਲ ਵੇਚਣ ਦੇ ਇਸ਼ਤਿਹਾਰ 'ਤੇ ਗਰਮਾਈ ਰਾਜਨੀਤੀ
ਸਕੂਲ ਵੇਚਣ ਦੇ ਇਸ਼ਤਿਹਾਰ 'ਤੇ ਗਰਮਾਈ ਰਾਜਨੀਤੀ
author img

By

Published : Mar 26, 2022, 8:59 PM IST

ਰੂਪਨਗਰ: ਰੋਪੜ ਦੀ ਥਰਮਲ ਪਲਾਂਟ ਵਿਚਲੇ ਸਰਕਾਰੀ ਹਾਈ ਸਕੂਲ ਨੂੰ ਵੇਚਣ ਦਾ ਇਸ਼ਤਿਹਾਰ ਅਖ਼ਵਾਰ 'ਚ ਆਇਆ ਸੀ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮ ਹੋ ਗਈ। ਵਿਰੋਧੀ ਪਾਰਟੀ ਨਵੀਂ ਸਰਕਾਰ 'ਤੇ ਨਿਸ਼ਾਨਾ ਸਾਧ ਰਹੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ: ਸਕੂਲ ਦੀ ਨੀਲਾਮੀ ਦੇ ਇਸ਼ਤਿਹਾਰ ’ਤੇ ਬਵਾਲ ਸ਼ੁਰੂ ਹੋ ਚੁੱਕਾ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਸਕੂਲ ਦੀ ਨੀਲਾਮੀ ’ਤੇ ਸਵਾਲ ਚੁੱਕੇ ਗਏ ਹਨ। ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ।

ਮਿਆਰੀ ਸਿੱਖਿਆ ਦਾ ਵਾਅਦਾ ਭੁੱਲੀ ਆਪ : ਸਾਬਕਾ ਸਿੱਖਿਆ ਮੰਤਰੀ ਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹ ਦਿੱਲੀ ਮਾਡਲ ਦੀ ਸ਼ੁਰੂਆਤ ਹੈ ਕਿ ਜਿਹੜਾ ਸਰਕਾਰੀ ਅਦਾਰਾ ਜਿਸਦਾ ਬਹੁਤ ਵਧੀਆ ਬੁਨਿਆਦੀ ਢਾਂਚਾ ਹੈ। ਉਸਦੀ ਨਿਲਾਮੀ ਰੱਖ ਦਿੱਤੀ ਹੈ। ਉਹਨਾਂ ਕਿਹਾ ਕਿ ਉਹ ਮੀਡੀਆ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਹ ਚੇਤੇ ਕਰਵਾਉਂਦੇ ਹਨ ਕਿ ਉਹਨਾਂ ਨੇ ਮਿਆਰੀ ਸਿੱਖਿਆ ਦਾ ਵਾਅਦਾ ਕੀਤਾ ਸੀ। ਇਹ ਇਹੀ ਵਾਅਦਾ ਲਾਗੂ ਕਰਨ ਦਾ ਤਰੀਕਾ ਹੈ।

ਸਕੂਲ ਵੇਚਣ ਦੇ ਇਸ਼ਤਿਹਾਰ 'ਤੇ ਗਰਮਾਈ ਰਾਜਨੀਤੀ

ਵਿਦਿਆ ਦੇ ਮੰਦਰ ਨੂੰ ਵੇਚਣ ਦਾ ਫੈਸਲਾ ਗਲਤ: ਉਹਨਾਂ ਕਿਹਾ ਕਿ ਇਹ ਸਕੂਲ ਸਿੱਖਿਆ ਵਿਭਾਗ ਦੇ ਅਧੀਨ ਲਿਆ ਜਾਵੇ ਤੇ ਇਹ ਸਕੂਲ ਰੋਪੜ ਵਿਚ ਪੱਕੇ ਤੌਰ 'ਤੇ ਚਲਾਇਆ ਜਾਵੇ। ਉਹਨਾਂ ਕਿਹਾ ਕਿ ਸਕੂਲ ਸੜਕ ਦੇ ਉਪਰ ਤੇ ਦੋਵੇਂ ਪਾਸੇ ਸੜਕਾਂ ਲੱਗਦੀਆਂ ਹਨ। ਸਰਕਾਰ ਇਕ ਪਾਸੇ ਗੇਟ ਲਗਾ ਕੇ ਇਸ ਇਮਾਰਤ ਦੀ ਵਰਤੋਂ ਕਰ ਸਕਦੀ ਹੈ। ਪਰ ਵਿਦਿਆ ਦੇ ਮੰਦਰ ਨੂੰ ਵੇਚਣ ਦਾ ਫੈਸਲਾ ਬਹੁਤ ਗਲਤ ਹੈ। ਉਹਨਾਂ ਕਿਹਾ ਕਿ ਇਸ ਸਕੂਲ ਵਿਚ ਸਿਰਫ ਕਲੌਨੀ ਦੇ ਬੱਚੇ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਵੀ ਪੜ੍ਹਦੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਥਰਮਲ ਪਲਾਂਟ ਬੰਦ ਕਰਨਾ ਚਾਹੁੰਦੀ ਹੈ ਤਾਂ ਫਿਰ ਕਿਸਾਨਾਂ ਨੁੰ ਉਹਨਾਂ ਦੀ ਜ਼ਮੀਨ ਵਾਪਸ ਕਰੇ।

ਰੋਪੜ ਦੇ ਮੌਜੂਦਾ ਵਿਧਾਇਕ ਨੇ ਪਹਿਲਾਂ ਕੀਤਾ ਸੀ ਵਿਰੋਧ: ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਅਸੀਂ ਇਸਦੇ ਖਿਲਾਫ ਡਟ ਕੇ ਸੰਘਰਸ਼ ਕਰਾਂਗੇ। ਉਹਨਾਂ ਇਹ ਵੀ ਕਿਹਾ ਕਿ ਰੋਪੜ ਦੇ ਮੌਜੂਦਾ ਵਿਧਾਇਕਾ ਨੇ ਵੀ ਪਹਿਲਾਂ ਇਸ ਸਕੂਲ ਨੂੰ ਬੰਦ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਸੀ। ਹੁਣ ਜਦੋਂ ਇਸ ਸਕੂਲ ਨੂੰ ਵੇਚਣ ਦਾ ਫੈਸਲਾ ਆਇਆ ਹੈ। ਤਾਂ ਵਿਧਾਇਕ ਨੁੰ ਇਸਦਾ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ ਹੈ ਤੇ ਆਪਣੀ ਸਰਕਾਰ ਤੋਂ ਫੈਸਲਾ ਰੱਦ ਕਰਵਾਉਣਾ ਚਾਹੀਦਾ ਹੈ।

ਅਕਾਲੀ ਦਲ ਕਰੇਗਾ ਸੰਘਰਸ਼: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਰੋਪੜ ਦੀ ਥਰਮਲ ਪਲਾਂਟ ਵਿਚਲੇ ਸਰਕਾਰੀ ਹਾਈ ਸਕੂਲ ਨੁੰ ਵੇਚਣ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣਾ ਫੈਸਲਾ ਵਾਪਸ ਲਵੇ ਨਹੀਂ ਤਾਂ ਪਾਰਟੀ ਇਸਦੇ ਖਿਲਾਫ ਜ਼ੋਰਦਾਰ ਸੰਘਰਸ਼ ਸ਼ੁਰੂ ਕਰੇਗੀ।

ਜਲਦ ਹੀ ਲਿਆ ਜਾਵੇਗਾ ਨੋਟਿਸ: ਇਸ 'ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਪਿਛਲੀ ਸਰਕਾਰ ਦੀਆਂ ਨਲਾਇਕੀਆਂ ਹਨ। ਇਸ 'ਤੇ ਜਲਦ ਹੀ ਨੋਟਿਸ ਲਿਆ ਜਾਵੇਗਾ। ਇਸ ਪਾਵਕ ਕਾਲੋਨੀ ਨੂੰ ਪੁੱਡਾ ਨੂੰ ਹੈਡਓਵਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕੋਈ ਵੀ ਨਿਲਾਮੀ ਇਕਦਮ ਨਹੀਂ ਹੁੰਦੀ। ਉਥੋ ਦਾ ਸਕੂਲ ਸਿਫਟ ਕਰ ਦਿੱਤਾ ਗਿਆ ਹੈ।ਇਹ ਪਿਛਲੀ ਸਰਕਾਰ ਦਾ ਫੈਸਲਾ ਹੈ। ਇਸ ਦੀ ਫਾਇਲ ਪੜ੍ਹਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:- ਨਰਮਾ ਖ਼ਰਾਬੇ ਦੇ ਚੈੱਕ ਲੈਣ ਤੋਂ ਬਾਅਦ ਕਿਸਾਨ ਖੁਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.