ਸ੍ਰੀ ਅਨੰਦਪੁਰ ਸਾਹਿਬ: ਸ਼ਹੀਦ ਦੇਸ਼ ਦਾ ਮਾਣ ਹੁੰਦੇ ਹਨ, ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਜਿਹੀ ਬਿਆਨਬਾਜ਼ੀ ਅਕਸਰ ਸਿਆਸੀ ਆਗੂਆਂ ਵੱਲੋਂ ਸ਼ਹੀਦਾਂ ਦੀ ਬਰਸੀ ਮੌਕੇ ਕੀਤੀ ਜਾਂਦੀ ਹੈ ਤੇ ਇਸ ਦੇ ਨਾਲ ਬਹੁਤ ਸਾਰੇ ਵਾਅਦੇ ਵੀ ਕੀਤਾ ਜਾਂਦੇ ਹਨ, ਪਰ ਉਹ ਸਾਰੇ ਵਾਅਦੇ ਸਮਾਂ ਬੀਤਣ ’ਤੇ ਹਵਾ ਹੋ ਜਾਂਦੇ ਹਨ। ਅਜਿਹੀ ਵਾਅਦੇ ਜ਼ਿਲ੍ਹਾ ਰੂਪਨਗਰ ਦੀ ਬਲਾਕ ਨੂਰਪੁਰਬੇਦੀ ’ਚ ਪੈਂਦੇ ਪਿੰਡ ਰੋਲੀ ਦੇ ਸ਼ਹੀਦ ਕੁਲਵਿੰਦਰ ਸਿੰਘ ਜੀ ਦੇ ਪਰਿਵਾਰ ਦੇ ਨਾਲ ਵੀ ਕੀਤੇ ਸਨ ਜੋ ਕਿ ਅਜੇ ਤਕ ਸਾਰੇ ਵਾਅਦੇ ਪੂਰੇ ਨਹੀਂ ਕੀਤੇ ਗਏ। ਬੇਸ਼ੱਕ ਸਰਕਾਰਾਂ ਇਸ ਸ਼ਹੀਦ ਪਰਿਵਾਰ ਨਾਲ ਕੀਤੇ ਵਾਅਦੇ ਭੁੱਲ ਗਈਆਂ, ਪਰ ਲੋਕ ਇਨਸਾਫ ਪਾਰਟੀ ਦੇ ਆਗੂਆਂ ਨੇ ਇਸ ਸ਼ਹੀਦ ਪਰਿਵਾਰ ਦਾ ਹੱਥ ਫੜਿਆ ਤੇ ਜੋ ਵਾਅਦਾ ਇਹਨੂੰ ਨਾ ਕੀਤਾ ਉਹ ਪੂਰਾ ਕਰਕੇ ਦਿਖਾਇਆ।
ਇਹ ਵੀ ਪੜੋ: ਬੇਅਦਬੀ ਮਾਮਲਿਆ ਦੇ ਇਨਸਾਫ਼ ਲਈ ਹਸਤਾਖ਼ਰ ਮੁਹਿੰਮ ਦਾ ਕੀਤਾ ਆਗਾਜ਼
ਇਸ ਸਬੰਧੀ ਗੱਲ ਕਰਦਿਆਂ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਹ ਸਾਰੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਨੇ ਦੱਸਿਆ ਜਦੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਉਨ੍ਹਾਂ ਦੇ ਪਿੰਡ ਆਈ ਸੀ ਤਾਂ ਉਨ੍ਹਾਂ ਵੱਲੋਂ ਸਾਡੇ ਘਰ ਦਾ ਬਿਜਲੀ ਦਾ ਬਿੱਲ ਮੁਆਫ਼ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪ੍ਰੰਤੂ ਉਹ ਵੀ ਅਜੇ ਤੱਕ ਪੂਰਾ ਨਹੀਂ ਕੀਤਾ।
ਉਹਨਾਂ ਨੇ ਕਿਹਾ ਕਿ ਜਿੱਥੇ ਸਰਕਾਰਾਂ ਭੁੱਲ ਚੁੱਕੀਆਂ ਹਨ ਉਥੇ ਹੀ ਬਲਾਕ ਨੂਰਪੁਰਬੇਦੀ ਦੇ ਪਿੰਡ ਟੇਡੇਵਾਲ ਦੇ ਜੰਮਪਲ ਤੇ ਲੋਕ ਇਨਸਾਫ਼ ਪਾਰਟੀ ਦੇ ਹਲਕਾ ਰੂਪਨਗਰ ਦੇ ਇੰਚਾਰਜ ਗੁਰਮੀਤ ਸਿੰਘ ਗੋਗੀ ਵੱਲੋਂ ਸ਼ਹੀਦੀ ਬਰਸੀ ਦੇ ਮੌਕੇ ’ਤੇ ਸਾਡੇ ਘਰ ਦਾ ਬਿਜਲੀ ਦਾ ਬਿਲ ਅਦਾ ਕਰਨ ਦਾ ਵਾਅਦਾ ਕੀਤਾ ਸੀ ਤੇ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਤੇ ਹੁਣ ਸਾਡੇ ਘਰ ਦਾ ਬਿਜਲੀ ਦਾ ਬਿੱਲ ਉਹੀ ਅਦਾ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਡੇ ਪਿੰਡ ਰੌਲੀ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਕੁਲਵਿੰਦਰ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਪੂਰਾ ਕਰਵਾਉਣ ਲਈ ਉਨ੍ਹਾਂ ਨੂੰ ਕਈ ਵਾਰ ਅਧਿਕਾਰੀਆਂ ਦੀ ਕੋਲ ਚੱਕਰ ਕੱਟਣੇ ਪਏ ਤਾਂ ਹੀ ਉਹ ਵਾਅਦਾ ਪੂਰਾ ਕੀਤਾ ਗਿਆ ਪ੍ਰੰਤੂ ਸਕੂਲ ਦੇ ਸਰਟੀਫਿਕੇਟਾਂ ਤੇ ਅੱਜ ਵੀ ਸ਼ਹੀਦ ਕੁਲਵਿੰਦਰ ਸਿੰਘ ਦਾ ਨਾਮ ਦਰਜ ਨਹੀਂ ਕੀਤਾ ਗਿਆ।
ਇਹ ਵੀ ਪੜੋ: Akali-BSP Alliance: ਪੰਜਾਬ ਨੂੰ ਲੁੱਟਣ ਆ ਰਹੀ ਹੈ ਮਾਇਆਵਤੀ