ਰੂਪਨਗਰ : ਸਬ-ਡਵੀਜ਼ਨ ਨੰਗਲ ਦੇ ਪਿੰਡ ਭਲੜੀ ਵਿੱਚ ਸਵਾਂ ਨਦੀ ਦੇ ਦੂਜੇ ਪਾਸੇ ਦੇ ਪਿੰਡਾਂ ਨੂੰ (A bridge built over the Swaan river of Nangal) ਜੋੜਨ ਲਈ ਸਵਾਂਨਦੀ ’ਤੇ ਲੋਹੇ ਦੇ ਬਣੇ ਆਰਜ਼ੀ ਪੁਲ ਨੂੰ ਪਿੰਡ ਮਹਿੰਦਪੁਰ ਦੇ ਲੋਕਾਂ ਵੱਲੋਂ ਦੁਬਾਰਾ ਬਣਾਇਆ ਗਿਆ ਅਤੇ ਜਲਦੀ ਹੀ ਆਮ ਲੋਕਾਂ ਲਈ ਵੀ ਖੋਲ੍ਹ ਦਿੱਤਾ ਜਾਵੇਗਾ। ਇਸ ਆਰਜ਼ੀ ਪੁਲ ਦੀ ਖਾਸ ਗੱਲ ਇਸ ਵਾਰ ਇਸ ਪੁਲ ਦੀ ਲੰਬਾਈ ਵਧਾ ਕੇ 40 ਫੁੱਟ ਕਰ ਦਿੱਤੀ ਗਈ ਹੈ ਅਤੇ ਇਸ ਪੁਲ ਦੇ ਖੁੱਲ੍ਹਦੇ ਹੀ ਹਲਕੇ ਵਾਹਨਾਂ ਅਤੇ ਪੈਦਲ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਪੁਲ ਰਾਹੀਂ ਜੁੜਦੇ ਨੇ ਦੋ ਦਰਜਨ ਪੁਲ : ਦੱਸ ਦਈਏ ਕਿ ਹਰ ਸਾਲ ਪਿੰਡ ਖੇੜਾ ਨੂੰ ਭਲੜੀ ਨਾਲ ਜੋੜਨ ਲਈ ਸਵਾਂ ਨਦੀ ਦੇ ਦੂਜੇ ਪਾਸੇ ਪਿੰਡ ਮਹਿੰਦੀਪੁਰ ਦੇ ਲੋਕਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੋਹੇ ਦਾ ਆਰਜ਼ੀ ਪੁਲ ਬਣਾਇਆ ਜਾਂਦਾ ਹੈ। ਇਸ ਕਾਰਨ ਦੋ ਦਰਜਨ ਦੇ (Nangal s Swaan River) ਕਰੀਬ ਪਿੰਡਾਂ ਦਾ ਆਪਸ ਵਿੱਚ ਅਸਾਨੀ ਨਾਲ ਸੰਪਰਕ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਇਹ ਪੁਲ ਦੋ ਮਹੀਨੇ ਲਈ ਟੁੱਟ ਜਾਂਦਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪੁਲ ਦੇ ਬਣਨ ਨਾਲ ਨੇੜਲੇ ਸਬ ਡਵੀਜ਼ਨ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਦਾ ਨੰਗਲ ਨਾਲ ਸਿੱਧਾ ਸੰਪਰਕ ਹੋ ਗਿਆ ਹੈ ਅਤੇ ਨੰਗਲ ਪਹੁੰਚਣ ਦਾ ਸਫ਼ਰ 25 ਕਿਲੋਮੀਟਰ ਹੈ। ਇਹ ਘਟ ਕੇ ਸਿਰਫ਼ 10 ਤੋਂ 12 ਕਿਲੋਮੀਟਰ ਰਹਿ ਗਿਆ ਹੈ। ਇਸ ਨਾਲ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ 40 ਫੁੱਟ ਲੰਬੇ ਪੁਲ 'ਤੇ ਕਰੀਬ 3 ਲੱਖ ਰੁਪਏ ਖਰਚ ਕੀਤੇ ਗਏ ਹਨ, ਜਿਸ ਨੂੰ ਪਿੰਡ ਵਾਸੀਆਂ ਨੇ ਮਿਲ ਕੇ ਪੁੱਲ ਬਣਾ ਦਿੱਤਾ ਹੈ ਅਤੇ ਬਾਕੀ ਰਹਿੰਦਾ ਕੰਮ ਕਾਰ ਸੇਵਾ ਰਾਹੀਂ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਵਾਂ ਦਰਿਆ ਵਿੱਚ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਪੁਲ ਦਾ ਕੁਝ ਹਿੱਸਾ ਵਹਿ ਗਿਆ ਸੀ, ਜਿਸ ਕਾਰਨ ਕਾਫੀ ਨੁਕਸਾਨ ਵੀ ਹੋਇਆ ਸੀ।