ਰੂਪਨਗਰ: ਨੰਗਲ ਦੇ ਕਰੀਬੀ ਬਰਮਲਾ ਪਿੰਡ ਦੇ ਨਜ਼ਦੀਕ ਸਤਲੁਜ ਦਰਿਆ ਵਿੱਚ ਬੀਤੇ ਦਿਨੀਂਂ ਡੁੱਬੇ ਬੱਚਿਆਂ ਵਿੱਚੋਂ 14 ਸਾਲ ਦਾ ਲੜਕੇ ਦੀ ਲਾਸ਼ ਬਰਾਮਦ ਹੋ ਗਈ ਹੈ । ਸਤਲੁਜ ਦਰਿਆ ਵਿੱਚ ਲਗਾਤਾਰ ਜਾਰੀ ਸਰਚ ਅਭਿਆਨ ਦੇ ਤਹਿਤ ਬੀਬੀਐਮਬੀ ਦੇ ਗੋਤਾਖੋਰ ਅਤੇ ਪੰਜਾਬ ਪੁਲਿਸ ਦੀ ਸਨਿਫਰ ਡਾਗ ਟੀਮ ਬੱਚਿਆਂ ਦਾ ਪਤਾ ਲਗਾਉਣ ਲਈ ਲਗਾਤਾਰ ਤਲਾਸ਼ ਕਰ ਰਹੀ ਸੀ।
ਇਨ੍ਹਾਂ ਵਿਚੋਂ ਸ਼ੁੱਕਰਵਾਰ ਦੁਪਹਿਰ ਬਾਅਦ ਨੰਗਲ ਹਾਇਡਲ ਚੈਨਲ ਦੇ ਕੋਟਲੇ ਪਾਵਰ ਹਾਉਸ ਦੇ ਕੋਲ 14 ਸਾਲ ਦੇ ਲੜਕੇ ਦੀ ਲਾਸ਼ ਬਰਾਮਦ ਹੋ ਗਈ ਹੈ ਜਦੋਂ ਕਿ ਦੂਜੇ ਦਾ ਹੁਣ ਤੱਕ ਕੁੱਝ ਪਤਾ ਨਹੀਂ ਚੱਲ ਪਾਇਆ ਹੈ। ਲੜਕੇ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਵਿੱਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਪਰਿਵਾਰ ਵੱਲੋਂ ਪਹਿਲਾਂ ਖਦਸ਼ਾ ਜਤਾਇਆ ਗਿਆ ਸੀ ਕਿ ਉਨ੍ਹਾਂ ਦਾ ਪੁੱਤਰ ਦਰਿਆ ਵਿੱਚ ਨਹੀਂ ਡੁੱਬਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੇ ਚੌਕਸੀ ਵਧਾ ਦਿੱਤੀ ਗਈ ਸੀ। ਉਥੇ ਹੀ ਨਹਿਰ ਵਿੱਚੋ ਲਾਸ਼ ਮਿਲਣ ਦੇ ਬਾਅਦ ਪੁਲਿਸ ਪ੍ਰਸ਼ਾਸਨ ਨੇ ਵੀ ਕਾਰਵਾਈ ਕਰਨ ਦੀ ਪਰਿਕ੍ਰੀਆ ਸ਼ੁਰੂ ਕਰ ਦਿੱਤੀ ਹੈ।
ਬੁਲਾਈ ਗਈ ਐਨਡੀਆਰਐਫ ਦੀ ਟੀਮ ਪਹੁੰਚ ਚੁੱਕੀ ਹੈ ਜਿਸਨੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿਿ ਮੰਗਲਵਾਰ ਨੂੰ ਸ਼ਾਮ ਕਰੀਬ ਪੰਜ ਵਜੇ ਤਿੰਨ ਦੋਸਤ ਬਰਮਲਾ ਦੇ ਨਜ਼ਦੀਕ ਸਤਲੁਜ ਦਰਿਆ ਦੇ ਕੰਡੇ ਗਏ ਸਨ ਤੇ ਜਿੰਨ੍ਹਾਂਂ ਵਿਚੋਂ ਇੱਕ ਨੂੰ ਲੋਕਾਂ ਦੇ ਵੱਲੋਂ ਬਚਾ ਲਿਆ ਗਿਆ ਹੈ ਪਰ ਅਜੇ ਤੱਕ ਤੀਸਰੇ ਬੱਚੇ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ ਜਿਸਦੀ ਫਿਲਹਾਲ ਭਾਲ ਜਾਰੀ ਹੈ।
ਇਹ ਵੀ ਪੜ੍ਹੋ: ਮਾਂ ਪਿਓ ਨੂੰ ਬੇਰਿਹਮੀ ਨਾਲ ਕੁੱਟਦੇ ਧੀ ਪੁੱਤ, ਵੀਡੀਓ ਵਾਇਰਲ