ਰੂਪਨਗਰ: ਕਾਂਗਰਸੀ ਆਗੂ ਸੁਖਪਾਲ ਖਹਿਰਾ ਰੂਪਨਗਰ ਪਹੁੰਚੇ ਜਿਥੇ ਓਹਨਾਂ ਨੇ ਮੀਡੀਆ ਨਾਲ ਗੱਲ ਬਾਤ ਕਰਦਿਆਂ ਸੂਬਾ ਸਰਕਾਰ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਦੌਰਾਨ ਸੁਖਪਾਲ ਖਹਿਰਾ ਵੱਲੋਂ ਜਿਥੇ ਲਾਅ ਐਂਡ ਆਰਡਰ ਦੀ ਸਥਿਤੀ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਘੇਰੀ ਤਾਂ ਉਥੇ ਹੀ ਓਹਨਾ ਅਜਨਾਲਾ ਕਾਂਡ 'ਤੇ ਟਿੱਪਣੀ ਕਰਦੇ ਹੋਏ ਅੰਮ੍ਰਿਤਪਾਲ ਉੱਤੇ ਵੀ ਬਿਆਨ ਦਿੱਤਾ। ਓਹਨਾ ਕਿਹਾ ਕਿ ਅਜਨਾਲੇ ਦੇ ਪੁਲਿਸ ਥਾਣੇ ਦੇ ਵਿੱਚ ਜੋ ਘਟਨਾ ਹੋਈ ਹੈ ਉਹ ਗਲਤ ਹੋਈ, ਪਰ ਵੱਡੀ ਗੱਲ ਹੈ ਇਹ ਹਾਲਾਤ ਉਸ ਜਗ੍ਹਾ ਉੱਤੇ ਹੀ ਇਹ ਕਿਉਂ ਹੋਇਆ। ਪੁਲਿਸ ਅੰਮ੍ਰਿਤਪਾਲ ਦੇ ਸਾਥੀਆਂ ਉੱਤੇ ਝੂਠਾ ਪਰਚਾ ਦਰਜ ਕਰਕੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਕਰਨ ਦੀ ਗੱਲ ਕਰ ਰਹੇ ਹਨ।
ਸਵਾਮੀਨਾਥਨ ਕਮੇਟੀ: ਉਥੇ ਹੀ ਕਿਸਾਨਾਂ ਵੱਲੋਂ ਸਵਾਮੀਨਾਥਨ ਕਮੇਟੀ ਦੀ ਮੰਗ 'ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਬੜੇ ਲੰਮੇਂ ਸਮੇਂ ਤੋਂ ਸਵਾਮੀਨਾਥਨ ਰਿਪੋਰਟ ਦੀ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਮੰਨਣਾ ਕਿ ਸਵਾਮੀਨਾਥਨ ਕਮੇਟੀ ਦੇ ਨਾਲ ਉਹਨਾਂ ਦੀ ਆਰਥਿਕ ਹਾਲਾਤ ਸੁਧਰਨਗੇ। ਖਹਿਰਾ ਨੇ ਅੱਗੇ ਕਿਹਾ ਕਿ ਸਵਾਮੀਨਾਥਨ ਕਮੇਟੀ ਪੰਜਾਬ ਵਿੱਚ ਕਿਸੀ ਨੇ ਨਹੀਂ ਦੇਣੀ ਕਣਕ ਝੋਨਾ ਗੰਨਾ ਇਨ੍ਹਾਂ ਦਾ ਮੁੱਲ ਦੁੱਗਣੇ ਤੋਂ ਵੀ ਜ਼ਿਆਦਾ ਹੈ,ਬਹਾਲੀਐ ਮਾਰਕੀਟ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹਨ, ਕਿ ਪੰਜਾਬ ਦਾ ਬਾਰਡਰ ਨਹੀਂ ਖੁੱਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Rail Roko During G20 Summit: ਗੁਰਪਤਵੰਤ ਪੰਨੂੰ ਨੇ ਹੁਣ G20 ਸੰਮੇਲਨ ਨੂੰ ਲੈ ਕੇ ਕਹੀ ਵੱਡੀ ਗੱਲ, ਕਰਵਾਇਆ ਇਹ ਕਾਰਾ !
ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼: ਸੁਖਪਾਲ ਖਹਿਰਾ ਨੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕੀ ਉਹ ਭਾਰਤੀ ਜਨਤਾ ਪਾਰਟੀ ਦੀ ਦਿੱਤੀ ਹੋਈ ਸੋਚ ਤੇ ਚੱਲ ਰਹੇ ਹਨ। ਬਾਰਡਰ ਪਾਰ ਤੋਂ ਆ ਰਹੇ ਲਗਾਤਾਰ ਡਰੋਨ ਉੱਤੇ ਸੁਖਪਾਲ ਖਹਿਰਾ ਨੇ ਬੋਲਿਆ ਕਿ ਅੱਧੇ ਤੋਂ ਵੱਧ ਡ੍ਰੋਨ ਬਾਡਰ ਪਾਰ ਕਰ ਕੇ ਆਉਂਦੇ ਹਨ ਉਹ ਫਰਜ਼ੀ ਹੁੰਦੇ ਹਨ। ਫਿਰ ਉਹ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਖ਼ਾਲਸਤਾਨੀ ਕਹਿ ਕੇ ਟੈਗ ਕੀਤਾ ਜਾਂਦਾ ਹੈ। ਮਾਮਲੇ ਦਰਜ ਕੀਤੇ ਜਾਂਦੇ ਹਨ ਯੂਆਪਾ ਤਹਿਤ ਮਾਮਲੇ ਦਰਜ ਕੀਤੇ ਜਾਂਦੇ ਹਨ। ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਤੁਲਨਾ ਕੀਤੀ ਗਈ ਸੀ। ਮੋੜ ਬੰਬ ਬਲਾਸਟ ਜੋ ਅਸਲੀ ਅੱਤਵਾਦੀ ਘਟਨਾ ਸੀ। ਉਸ ਘਟਨਾ ਕ੍ਰਮ ਵਿੱਚ ਆਰ ਡੀ ਐਕਸ ਦੀ ਵਰਤੋਂ ਕੀਤੀ ਗਈ ਸੀ। ਪੰਜਾਬ ਦੇ ਵਿੱਚ ਵਿਧਾਨ ਸਭਾ ਸ਼ੈਸ਼ਨ ਇਸ ਸਮੇਂ ਚੱਲ ਰਿਹਾ ਹੈ ਇਸ ਉਪਰ ਵੀ ਉਨ੍ਹਾਂ ਵੱਲੋਂ ਆਪਣਾ ਪ੍ਰਤੀਕਰਮ ਦਿੱਤਾ ਗਿਆ। ਇੰਨੇ ਸਾਰੇ ਸਵਾਲ ਹਨ ਜਿੰਨਾ ਦਾ ਜਵਾਬ ਮਾਨ ਸਰਕਾਰ ਤੋਂ ਨਹੀਂ ਦਿੱਤਾ ਜਾਂਦਾ। ਮਾਨ ਸਰਕਾਰ ਭਾਜਪਾ ਦੀ ਬੋਲੀ ਬੋਲਦੀ ਹੈ ਓਹਨਾ ਦੇ ਨਕਸ਼ੇ ਕਦਮਾਂ 'ਤੇ ਚਲਦੀ ਹੈ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਹੀ ਸੱਚੇ ਸੁੱਚੇ ਹਨ ਤਾਂ ਫਿਰ ਉਹ ਜਨਤਾ ਦੇ ਸਵਾਲਾਂ ਤੋਂ ਭੱਜਦੇ ਕਿਓਂ ਹਨ?