ETV Bharat / state

ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਵਿੱਚ ਕਰਵਾਇਆ ਗਿਆ ਸ੍ਰੀ ਸੁਖਮਨੀ ਸਾਹਿਬ ਦਾ ਪਾਠ - ਸਕੂਲ ਵਿੱਚ ਸੁਖਮਨੀ ਸਾਹਿਬ ਦਾ ਪਾਠ

ਰੂਪਨਗਰ ਦੇ ਪਿੰਡ ਗੰਧੋ ਕਲਾਂ ਵਿੱਚ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।

ਫ਼ੋਟੋ।
author img

By

Published : Nov 15, 2019, 12:28 PM IST

ਰੋਪੜ: ਪੰਜਾਬ ਸਰਕਾਰ ਵੱਲੋਂ ਸਾਲ ਭਰ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਰੂਪਨਗਰ ਦੇ ਪਿੰਡ ਗੰਧੋ ਕਲਾਂ ਵਿੱਚ ਸਥਿਤ ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।

ਸਕੂਲ ਵਿੱਚ ਕਰਵਾਇਆ ਗਿਆ ਸ੍ਰੀ ਸੁਖਮਨੀ ਸਾਹਿਬ ਦਾ ਪਾਠ
ਸਕੂਲ ਵਿੱਚ ਕਰਵਾਇਆ ਗਿਆ ਸ੍ਰੀ ਸੁਖਮਨੀ ਸਾਹਿਬ ਦਾ ਪਾਠ

ਗੰਧੋ ਕਲਾਂ ਦੇ ਸਰਕਾਰੀ ਸਕੂਲ ਦੀ ਇੰਚਾਰਜ ਰਜਿੰਦਰ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਾਲ ਭਰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਕੂਲ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਹਨ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਦਰਸ਼ਨ ਨੂੰ ਅਪਣਾਉਣਾ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੁਰੀ ਹੈ।

ਉਨ੍ਹਾਂ ਦੱਸਿਆ ਕਿ ਗੁਰੂ ਜੀ ਨੇ ਆਪਣੀ ਬਾਣੀ ਰਾਹੀਂ ਔਰਤ ਦੀ ਦਸ਼ਾ ਨੂੰ ਸੁਧਾਰਨ, ਉਚ-ਨੀਚ ਖ਼ਤਮ ਕਰਨ, ਵਹਿਮਾਂ-ਭਰਮਾਂ ਤੋਂ ਮੁਕਤੀ ਦਿਵਾਉਣ ਦੇ ਨਾਲ-ਨਾਲ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੀ ਸੇਧ ਵੀ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਧਾਰਮਿਕ ਵਖਰੇਵਿਆਂ ਨੂੰ ਰੱਦ ਕੀਤਾ, ਉੱਥੇ ਹੀ ਔਰਤ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਅਤੇ ਅਸਲੋਂ ਨਵਾਂ ਫਲਸਫ਼ਾ ਦੇ ਕੇ ਵਿਲੱਖਣ ਅਤੇ ਉੱਤਮ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਇਆ।

Intro:ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਅਸਲੋਂ ਨਵਾਂ ਫਲਸਫ਼ਾ ਦੇ ਕੇ ਵਿਲੱਖਣ ਅਤੇ ਉੱਤਮ ਜ਼ਿੰਦਗੀ ਜਿੳੂਣ ਦਾ ਸਲੀਕਾ ਸਿਖਾਇਆ: ਰਾਜਿੰਦਰ ਕੌਰ

ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ, ਗੰਧੋ ਕਲਾਂ ਵਿਖੇ ‘ਸ੍ਰੀ ਸੁਖਮਨੀ ਸਾਹਿਬ’ ਦਾ ਪਾਠ ਕਰਵਾਇਆ

ਸੰਗਤਾਂ ਨੂੰ ਚਾਹ ਤੇ ਸਮੋਸਿਆਂ ਅਤੇ ਮਠਿਆਈ ਦਾ ਲੰਗਰ ਵਰਤਾਇਆ
Body:ਪੰਜਾਬ ਸਰਕਾਰ ਵੱਲੋਂ ਸਾਲ ਭਰ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਗੰਧੋ ਕਲਾਂ, ਜ਼ਿਲਾ ਰੂਪਨਗਰ ਵੱਲੋਂ ‘ਸ੍ਰੀ ਸੁਖਮਨੀ ਸਾਹਿਬ’ ਦੇ ਪਾਠ ਕਰਵਾਇਆ ਗਿਆ ਅਤੇ ਸੰਗਤਾਂ ਨੂੰ ਚਾਹ ਤੇ ਸਮੋਸਿਆਂ ਅਤੇ ਮਠਿਆਈ ਦਾ ਲੰਗਰ ਵਰਤਾਇਆ ਗਿਆ।

ਸ੍ਰੀਮਤੀ ਰਾਜਿੰਦਰ ਕੌਰ, ਇੰਚਾਰਜ, ਸਰਕਾਰੀ ਮਿਡਲ ਸਕੂਲ ਗੰਧੋ ਕਲਾਂ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਾਲ ਭਰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਸਕੂਲ ਵਿਖੇ ‘ਸ੍ਰੀ ਸੁਖਮਨੀ ਸਾਹਿਬ’ ਦੇ ਪਾਠ ਕਰਵਾਏ ਗਏ ਹਨ। ਉਨਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਦਰਸ਼ਨ ਨੂੰ ਅਪਣਾਉਣਾ ਅੱਜ ਦੇ ਸਮੇਂ ਬਹੁਤ ਜ਼ਰੁਰੀ ਹੈ। ਉਨਾਂ ਦੱਸਿਆ ਕਿ ਗੁਰੂ ਜੀ ਨੇ ਆਪਣੀ ਬਾਣੀ ਰਾਹੀਂ ਔਰਤ ਦੀ ਦਸ਼ਾ ਨੂੰ ਸੁਧਾਰਨ, ੳੂਚ-ਨੀਚ ਖ਼ਤਮ ਕਰਨ, ਵਹਿਮਾਂ-ਭਰਮਾਂ ਤੋਂ ਮੁਕਤੀ ਦਿਵਾਉਣ ਦੇ ਨਾਲ-ਨਾਲ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੀ ਸੇਧ ਵੀ ਦਿੱਤੀ ਹੈ। ਉਨਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਧਾਰਮਿਕ ਵਖਰੇਵਿਆਂ ਨੂੰ ਰੱਦ ਕੀਤਾ, ਉੱਥੇ ਹੀ ਔਰਤ ਨੂੰ ਬਰਾਬਰਤਾਂ ਦਾ ਦਰਜਾ ਦਿੱਤਾ ਅਤੇ ਸਾਨੂੰ ਅਸਲੋਂ ਨਵਾਂ ਫਲਸਫ਼ਾ ਦੇ ਕੇ ਵਿਲੱਖਣ ਅਤੇ ਉੱਤਮ ਜ਼ਿੰਦਗੀ ਜਿੳੂਣ ਦਾ ਸਲੀਕਾ ਸਿਖਾਇਆ।

ਇਸ ਧਾਰਮਿਕ ਸਮਾਗਮ ’ਚ ਰਾਜਿੰਦਰ ਕੌਰ, ਨਵਪ੍ਰੀਤ ਕੌਰ ਸੰਘਾ, ਸੁਰਿੰਦਰ ਕੁਮਾਰ, ਜਸਬੀਰ ਕੌਰ, ਕਰਨੈਲ ਸਿੰਘ, ਅਜਾਇਬ ਸਿੰਘ, ਬਖ਼ਸੀਸ ਸਿੰਘ, ਰਵਿੰਦਰ ਸਿੰਘ, ਕਰਮ ਸਿੰਘ, ਭੁਪਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੇ ਸਕੂਲ ਦੇ ਅਧਿਆਪਕ, ਬਲਾਕ ਅਤੇ ਜ਼ਿਲਾ ਮੈਂਟਰ, ਪਿੰਡ ਗੰਧੋ ਕਲਾਂ ਦੀ ਗਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪਿੰਡ ਦੇ ਨੌਜਵਾਨਾਂ ਅਤੇ ਪਤਵੰਤੇ ਸੱਜਣਾ ਦਾ ਵਿਸ਼ੇਸ਼ ਸਹਿਯੋਗ ਰਿਹਾ।Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.