ਰੋਪੜ: ਨੈਸ਼ਨਲ ਹਾਈਵੇ ਉੱਤੇ ਗੁਰਦੁਆਰਾ ਭੱਠਾ ਸਾਹਿਬ ਨੇੜੇ ਠੋਸ ਪੁੱਲ ਬਣਾਉਣ(opposition to construction of solid bridge) ਦਾ ਜ਼ੋਰਦਾਰ ਵਿਰੋਧ ਸਥਾਨਕਵਾਸੀਆਂ ਵੱਲੋਂ ਕੀਤਾ ਜਾ ਰਿਹਾ। ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਪੁਲ ਨੂੰ ਲੈ ਕੇ ਇਕ ਪੱਤਰ ਕੇਂਦਰੀ ਮੰਤਰੀ ਨਿਤਿਨ ਗਡਕਰੀ (Union Minister Nitin Gadkari) ਨੂੰ ਲਿਖਿਆ ਗਿਆ ਹੈ। ਜਿਸ ਵਿੱਚ ਇਸ ਜਗ੍ਹਾ ਉੱਤੇ ਪੁਲ ਨਾ ਬਣਾਉਣ ਦੀ ਗੁਜ਼ਾਰਿਸ਼ ਕੀਤੀ ਗਈ ਹੈ ਅਤੇ ਇਸ ਜਗ੍ਹਾ ਦੇ ਇਤਿਹਾਸ ਬਾਰੇ ਵੀ ਦੱਸਿਆ ਗਿਆ ਹੈ।
ਪਿੱਲਰ ਲਗਾ ਕੇ ਓਵਰਬ੍ਰਿੱਜ: ਗੁਰਦੁਆਰਾ ਭੱਠਾ ਸਾਹਿਬ ਦੇ ਅੱਗੇ ਬਣ ਰਹੇ ਠੋਸ ਪੁਲ ਦਾ ਸਥਾਨਕਵਾਸੀਆਂ ਵੱਲੋਂ ਲਗਾਤਾਰ ਵਿਰੋਧ (Opposition to the solid bridge by local residents) ਕੀਤਾ ਜਾ ਰਿਹਾ ਹੈ। ਸਥਾਨਕਵਾਸੀਆਂ ਅਤੇ ਗੁਰੂਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਠੋਸ ਪੁੱਲ ਬਣਾਉਣ ਨਾਲ ਗੁਰੂਘਰ ਆਉਣ ਵਾਲੀਆਂ ਸੰਗਤਾਂ ਨੂੰ ਪਰੇਸ਼ਾਨੀ ਹੋਵੇਗੀ ਇਸ ਲਈ ਪ੍ਰਸ਼ਾਸਨ ਨੂੰ ਪਿੱਲਰ ਲਗਾ ਕੇ ਓਵਰਬ੍ਰਿੱਜ ਬਣਾਉਣਾ ਚਾਹੀਦਾ ਹੈ। ਇਸ ਮੰਗ ਨੂੰ ਲੈਕੇ ਲੋਕਾਂ ਵੱਲੋਂ ਜ਼ਿਲ੍ਹੇ ਦੀ ਡੀਸੀ ਸੋਨਾਲੀ ਗਿਰੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਸੰਗਤਾਂ ਦਾ ਭਾਰੀ ਇੱਕਠ: ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਸ ਹਾਈਵੇ ’ਤੇ ਇੱਕ ਪੁਰਾਤਨ ਇਤਿਹਾਸਿਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ (Historical Gurdwara Sri Bhatta Sahib) ਸਥਿਤ ਹੈ ਜਿਸ ਦੇ ਦਰਸ਼ਨਾਂ ਲਈ ਸੰਗਤਾਂ ਦੇਸ਼-ਵਿਦੇਸ਼ ਤੋ ਆਉਂਦੀਆਂ ਹਨ । ਇਸ ਸਥਾਨ ’ਤੇ ਸਾਲ ਵਿੱਚ ਚਾਰ ਗੁਰਪੁਰਬ ਮਨਾਏ ਜਾਂਦੇ ਹਨ ਜੋ ਪੰਜ ਸੱਤ ਦਿਨ ਲਗਾਤਾਰ ਚਲਦੇ ਹਨ ਅਤੇ ਸੰਗਤਾਂ ਦਾ ਭਾਰੀ ਇੱਕਠ ਹੁੰਦਾ ਹੈ । ਇਸ ਪੁੱਲ ਦੇ ਬਣਨ ਨਾਲ ਇਸ ਗੁਰਦਆਰੇ ਦੀ ਮਹੱਤਤਾ ਘਟੇਗੀ ਉਸ ਦੇ ਨਾਲ ਹੀ ਇਸ ਦੀ ਸੁੰਦਰਤਾ ਤੇ ਵੀ ਬਹੁਤ ਅਸਰ ਪਵੇਗਾ ।
ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀ ਠੋਸ ਪੁੱਲ ਬਣਾਉਣ ਦਾ ਸਖਤ ਵਿਰੋਧ (Strong opposition to concrete bridge construction) ਕਰਦੇ ਹਨ । ਜੇਕਰ ਪ੍ਰਸ਼ਾਸ਼ਨ ਫਿਰ ਵੀ ਚਾਹੁੰਦਾ ਹੈ ਤਾਂ ਇਥੇ ਪਿੱਲਰਾਂ ਵਾਲਾ ਪੁੱਲ ਬਣਾਇਆ ਜਾਵੇ ਤਾਂ ਜੋ ਦੁਕਾਨਦਾਰਾਂ ਦਾ ਰੁਜਗਾਰ ਚਲਦਾ ਰਹੇ ਅਤੇ ਇਤਿਹਾਸਿਕ ਗੁਰਦੁਆਰਾ ਸ੍ਰੀ ਭੱਠਾ ਦੀ ਸੁੰਦਰਤਾ ਅਤੇ ਮਹੱਤਤਾ ’ਤੇ ਕੋਈ ਅਸਰ ਨਾ ਪਵੇ ।ਜੇਕਰ ਪ੍ਰਸ਼ਾਸ਼ਨ ਮੰਗਾਂ ਵੱਲ ਧਿਆਨ ਨਹੀੰਂ ਦਿੰਦਾ ਤਾਂ ਸਾਰੇ ਇਲਾਕਾ ਨਿਵਾਸੀ ਧਰਨਾ ਦੇਣ ਲਈ ਮਜਬੂਰ ਹੋਣਗੇ ।
ਇਹ ਵੀ ਪੜ੍ਹੋ: ਸੀਐਮ ਮਾਨ ਨੇ ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ- ਸਰਕਾਰੀ ਸਕੂਲਾਂ ਨੂੰ ਦਿੱਤੀਆਂ ਜਾਣਗੀਆਂ ਬੱਸਾਂ
ਮੰਗ ਪੱਤਰ: ਇਸ ਮੌਕੇ ਇਕ ਵਫਦ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਇਕ ਮੰਗ ਪੱਤਰ (Demand letter to Deputy Commissioner Rupnagar) ਵੀ ਦਿੱਤਾ ਗਿਆ। ਇਸ ਵਫਦ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ ਅਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਮੌਜ਼ਜੂਦ ਰਹੇ। ਮੈਨੇਜਰ ਵੱਲੋਂ ਦੱਸਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਪੁਲ ਨੂੰ ਲੈ ਕੇ ਇਕ ਪੱਤਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿਖਿਆ ਗਿਆ ਹੈ ਜਿਸ ਵਿੱਚ ਇਸ ਜਗ੍ਹਾ ਉਤੇ ਪੁਲ ਨਾ ਬਣਾਉਣ ਦੀ ਗੁਜ਼ਾਰਿਸ਼ ਕੀਤੀ ਗਈ ਹੈ ਅਤੇ ਇਸ ਜਗ੍ਹਾ ਤੇ ਇਤਿਹਾਸ ਬਾਰੇ ਵੀ ਦੱਸਿਆ ਗਿਆ ਹੈ।