ETV Bharat / state

ਬੈਂਸ ਤੇ ਗੋਸ਼ਾ ਦੀ ਲੜਾਈ ਦੀ ਨਿਖੇਧੀ - ਪੂਰਨ ਤੌਰ ਤੇ ਨਿਖੇਧੀ

ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਲੁਧਿਆਣਾ ਵਿੱਚ ਸਿਮਰਜੀਤ ਸਿੰਘ ਬੈਂਸ ਅਤੇ ਗੋਸ਼ਾ ਦੇ ਵਿੱਚ ਹੋਈ ਆਪਸੀ ਲੜਾਈ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ, ਉਨ੍ਹਾਂ ਕਿਹਾ ਕਿ ਹਿੰਸਾ ਕਿਸੇ ਵੀ ਤਰ੍ਹਾਂ ਦੀ ਹੋਵੇ, ਉਹ ਠੀਕ ਨਹੀਂ ਹੁੰਦੀ

ਸਪੀਕਰ ਰਾਣਾ ਕੇਪੀ ਸਿੰਘ ਨੇ ਬੈਂਸ ਤੇ ਗੋਸ਼ਾ ਵਿਚਕਾਰ ਹੋਈ ਆਪਸੀ ਲੜਾਈ ਦੀ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ

author img

By

Published : May 16, 2021, 11:07 PM IST

ਰੂਪਨਗਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਲੁਧਿਆਣਾ ਵਿੱਚ ਸਿਮਰਜੀਤ ਸਿੰਘ ਬੈਂਸ ਅਤੇ ਗੋਸ਼ਾ ਦੇ ਵਿੱਚ ਹੋਈ ਆਪਸੀ ਲੜਾਈ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ, ਉਨ੍ਹਾਂ ਕਿਹਾ ਕਿ ਹਿੰਸਾ ਕਿਸੇ ਵੀ ਤਰ੍ਹਾਂ ਦੀ ਹੋਵੇ ਉਹ ਠੀਕ ਨਹੀਂ ਹੁੰਦੀ, ਉਨ੍ਹਾਂ ਕਿਹਾ ਕਿ ਬੇਸ਼ੱਕ ਲੜਾਈ ਹੋਵੇ ਜਾਂ ਸ਼ਬਦਾਂ ਦੀ ਹਿੰਸਾ ਹੋਵੇ, ਉਸ ਦੀ ਉਹ ਪੂਰਨ ਤੌਰ ਤੇ ਨਿਖੇਧੀ ਕਰਦੇ ਹਨ। ਰਾਣਾ ਕੇ ਪੀ ਸਿੰਘ ਨੇ ਪਿਛਲੇ ਦਿਨੀਂ ਕਿਸਾਨ ਆਗੂ ਵੱਲੋਂ ਇੱਕ ਵੱਡੀ ਨਾਮਵਰ ਔਰਤ ਲੀਡਰ ਦੇ ਵਿਰੁੱਧ ਵਰਤੀ ਗਈ, ਅਭੱਦਰ ਭਾਸ਼ਾ ਦਾ ਵਿਰੋਧ ਕਰਦਿਆਂ ਕਿਹਾ, ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਜੇਕਰ ਕੋਈ ਵੀ ਵਿਅਕਤੀ ਅਜਿਹੀ ਸ਼ਬਦਾਵਲੀ ਕਿਸੇ ਔਰਤ ਦੇ ਲਈ ਵਰਤਦਾ ਹੈ, ਤਾਂ ਉਹ ਅਤਿ ਨਿੰਦਣਯੋਗ ਹੈ।

ਸਪੀਕਰ ਰਾਣਾ ਕੇਪੀ ਸਿੰਘ ਨੇ ਬੈਂਸ ਤੇ ਗੋਸ਼ਾ ਵਿਚਕਾਰ ਹੋਈ ਆਪਸੀ ਲੜਾਈ ਦੀ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ
ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਜਦੋਂ ਜਗਰਾਉਂ ਦੇ ਵਿੱਚ ਸੀਆਈਏ ਸਟਾਫ਼ ਦੇ ਦੋ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੋਈ ਹੱਤਿਆ ਦੇ ਮਾਮਲੇ ਦੇ ਸੰਬੰਧ ਵਿੱਚ ਅਤੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਬਾਰੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਇਹ ਰੁਝਾਨ ਦੇਖਣ ਵਿੱਚ ਮਿਲ ਰਿਹਾ ਹੈ ਕਿ ਨੌਜਵਾਨ ਵਰਗ ਦੇ ਵਿੱਚ ਅਜਿਹੀਆਂ ਘਟਨਾਵਾਂ ਪ੍ਰਤੀ ਰੁਝਾਨ ਵਧ ਰਿਹਾ ਹੈ ਪ੍ਰੰਤੂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੱਲੋਂ ਐਕਟਿਵ ਗੈਂਗਸਟਰਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਪਾਇਆ ਗਿਆ ਹੈ। ਪੰਜਾਬ ਦੇ ਲਾਅ ਐਂਡ ਆਰਡਰ ਨੂੰ ਨੁਕਸਾਨ ਪਹੁੰਚਾਉਣ ਦੀ ਕਿਸੇ ਨੂੰ ਵੀ ਖੁੱਲ੍ਹ ਨਹੀਂ ਹੋਵੇਗੀ। ਜਿਹੜੇ ਲੋਕ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਦੇ ਖਿਲਾਫ ਪੰਜਾਬ ਸਰਕਾਰ ਸਖ਼ਤੀ ਦੇ ਨਾਲ ਨਿਪਟ ਰਹੀ ਹੈ।ਦੇਸ਼ ਵਿੱਚ ਕੋਰੋਨਾ ਸੰਬੰਧੀ ਹਾਲਾਤਾਂ ਦੇ ਸੰਬੰਧ ਵਿਚ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ, ਕਿ ਜਦੋਂ ਕੋਰੋਨਾ ਵੱਧ ਰਿਹਾ ਸੀ, ਤਾਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਡੀਆਂ ਰਾਜਨੀਤਕ ਰੈਲੀਆਂ ਕਰ ਰਹੇ ਸਨ। ਜੋ ਕਿ ਨਹੀਂ ਕਰਨੀਆਂ ਚਾਹੀਦੀਆਂ ਸਨ , ਉਨ੍ਹਾਂ ਕਿਹਾ ਕਿ ਲੋੜ ਹੈ, ਕਿ ਰਾਜਨੀਤਕ ਇਕੱਠਾਂ ਦੇ ਨਾਲ ਨਾਲ ਭਾਰੀ ਇਕੱਠਾਂ ਤੇ ਵੀ ਪੂਰਨ ਤੌਰ ਤੇ ਗਰਾਮ ਲੱਗਣਾ ਚਾਹੀਦਾ ਹੈ। ਇਸ ਸਬੰਧੀ ਜਿੱਥੇ ਪ੍ਰਧਾਨਮੰਤਰੀ ਨੂੰ ਇੱਕ ਆਲ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ। ਉੱਥੇ ਦੇਸ਼ ਦੇ ਤਮਾਮ ਧਾਰਮਿਕ ਆਗੂਆਂ ਨੂੰ ਇਕੱਠੇ ਹੋ ਕੇ ਅਪੀਲ ਕਰਨੀ ਚਾਹੀਦੀ ਹੈ, ਕਿ ਧਾਰਮਿਕ ਇਕੱਠ ਕੁੱਝ ਦੇਰ ਦੇ ਲਈ ਬੰਦ ਕੀਤੇ ਜਾਣ ਤਾਂ ਜੋ ਇਸ ਮਹਾਂਮਾਰੀ ਨੂੰ ਵੱਧਣ ਤੋਂ ਰੋਕਿਆ ਜਾਂ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.