ਰੋਪੜ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਅਤੇ ਖਾਲਸਾ ਫੁੱਟਬਾਲ ਕਲੱਬ ਵੱਲੋਂ ਗੁਰ ਸਿੱਖ ਬੱਚਿਆ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਇੱਕ ਸਿੱਖ ਫੁੱਟਬਾਲ ਕੱਪ ਪੰਜਾਬ ਵਿੱਚ ਕਰਵਾਇਆ ਜਾ ਰਿਹਾ ਹੈ।
ਇਸ ਫੁੱਟਬਾਲ ਕੱਪ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਟਰਾਇਲ ਦੇ ਅਧਾਰ ਉੱਤੇ ਗੁਰ ਸਿੱਖ ਬੱਚਿਆਂ ਦੀ ਚੋਣ ਕਰਕੇ ਜ਼ਿਲ੍ਹੇ ਦੀ ਟੀਮ ਤਿਆਰ ਕੀਤੀ ਜਾਣੀ ਹੈ। ਇਸ ਫੁੱਟਬਾਲ ਕੱਪ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਜਨਮ ਮਿਤੀ 01.01.2006 ਤੋਂ 31.12.1998 ਤੱਕ (14 ਤੋਂ 21 ਸਾਲ) ਹੋਣੀ ਚਾਹੀਦੀ ਹੈ।
ਜ਼ਿਲ੍ਹਾ ਰੂਪਨਗਰ ਦੇ ਜਿਨ੍ਹਾਂ ਗੁਰ ਸਿੱਖ ਖਿਡਾਰੀਆਂ ਨੇ ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈਣਾ ਹੈ ਉਹ ਮਿਤੀ 31.10.2019 ਨੂੰ ਸਵੇਰੇ 9:00 ਵਜੇ ਨਹਿਰੂ ਸਟੇਡੀਅਮ ਵਿਖੇ ਆਪਣਾ ਅਸਲੀ ਜਨਮ ਸਰਟੀਫਿਕੇਟ ਤੇ ਅਸਲੀ ਆਧਾਰ ਕਾਰਡ ਅਤੇ ਦੋ ਪਾਸਪੋਰਟ ਸਾਇਜ਼ ਫੋਟੋਆਂ ਨਾਲ ਲੈ ਕੇ ਪੁੱਜ ਜਾਣ। ਇਨ੍ਹਾਂ ਟਰਾਇਲਾਂ ਵਿੱਚ ਸਿਰਫ ਰੂਪਨਗਰ ਜ਼ਿਲ੍ਹੇ ਦੇ ਖਿਡਾਰੀ ਹੀ ਟਰਾਇਲ ਦੇ ਸਕਦੇ ਹਨ।
ਇਸ ਫੁੱਟਬਾਲ ਕੱਪ ਵਿੱਚ ਜਿਹੜੀ ਟੀਮ ਪਹਿਲਾ ਸਥਾਨ ਪ੍ਰਾਪਤ ਕਰੇਗੀ, ਉਸ ਟੀਮ ਨੂੰ 5 ਲੱਖ ਰੁਪਏ, ਦੂਜੇ ਸਥਾਨ ਉੱਤੇ ਆਉਣ ਵਾਲੀ ਟੀਮ ਨੂੰ 3 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਪਹਿਲੇ ਸਥਾਨ ਉੱਤੇ ਆਉਣ ਵਾਲੀ ਟੀਮ ਦੇ ਕੋਚ ਨੂੰ 51 ਹਜ਼ਾਰ ਰੁਪਏ ਅਤੇ ਦੂਜੇ ਸਥਾਨ ਉੱਤੇ ਆਉਣ ਵਾਲੀ ਟੀਮ ਦੇ ਕੋਚ ਨੂੰ 31 ਹਜ਼ਾਰ ਰੁਪਏ ਕੈਸ਼ ਐਵਾਰਡ ਵੀ ਦਿੱਤਾ ਜਾਣਾ ਹੈ। ਇਸ ਸਬੰਧ ਵਿੱਚ ਹੋਰ ਜਾਣਕਾਰੀ ਲੈਣ ਲਈ ਦਿੱਤੇ ਗਏ ਨੰਬਰ ਨਾਲ ਸਪੰਰਕ ਕੀਤਾ ਜਾ ਸਕਦਾ ਹੈ। (94174-14642, 7009726986 )