ETV Bharat / state

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅਕੀਦਤ ਭਾਗ- ਪਹਿਲਾ

ਪੂਰੇ ਸਿੱਖ ਜਗਤ ਵਿੱਚ ਆਉਣ ਵਾਲੇ ਇਸ ਹਫਤੇ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ, ਕਿਉਂਕਿ ਇਹ ਉਹ ਦਿਨ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਰੇ ਪਰਿਵਾਰ, ਮਾਤਾ ਗੁਜਰੀ ਜੀ ਤੇ ਤਿੰਨ ਜੱਥਿਆਂ ਨਾਲ ਅਨੰਦਪੁਰ ਦਾ ਕਿਲ੍ਹਾ ਛੱਡ ਕੇ ਰਵਾਨਾ ਹੋਏ। ਇਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਵੱਖ-ਵੱਖ ਥਾਵਾਂ 'ਤੇ ਕਿਵੇਂ ਵਿਛੜਦਾ ਗਿਆ ਤੇ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਿਵੇਂ ਹੋਈ। ਈਟੀਵੀ ਭਾਰਤ ਵਲੋਂ ਤੁਹਾਡੇ ਨਾਲ ਸੱਤਾਂ ਦਿਨਾਂ ਦਾ ਇਤਿਹਾਸ ਸਾਂਝਾ ਕੀਤਾ ਜਾਵੇਗਾ। ਇਸ ਸਫ਼ਰ-ਏ-ਸ਼ਹਾਦਤ ਦੇ ਪਹਿਲੇ ਪੜਾਅ ਤਹਿਤ ਈਟੀਵੀ ਭਾਰਤ ਅਨੰਦਪੁਰ ਸਾਹਿਬ ਵਿੱਚ ਗੁਰੂ ਸਾਹਿਬ ਜੀ ਵੱਲੋਂ ਬਿਤਾਏ ਹੋਏ ਦਿਨ ਤੇ ਸਾਹਿਬਜ਼ਾਦਿਆਂ ਦੇ ਜਨਮ ਦੀ ਕਹਾਣੀ ਲੈ ਕੇ ਆਇਆ ਹੈ....

ਸਫ਼ਰ-ਏ-ਸ਼ਹਾਦਤ
ਸਫ਼ਰ-ਏ-ਸ਼ਹਾਦਤ
author img

By

Published : Dec 22, 2019, 7:03 AM IST

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਦਿਖਾਉਣ ਲਈ ਅੱਜ ਅਸੀਂ ਪਹੁੰਚੇ ਹਾਂ ਆਪਣੇ ਪਹਿਲੇ ਪੜਾਅ ਸ੍ਰੀ ਅਨੰਦਪੁਰ ਸਾਹਿਬ ਵਿਖੇ। ਸ੍ਰੀ ਅਨੰਦਪੁਰ ਸਾਹਿਬ ਦਾ ਪਹਿਲਾ ਨਾਂਅ ਚੱਕ ਮਾਤਾ ਨਾਨਕੀ ਜੀ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਇਸ ਸਥਾਨ ਨੂੰ ਮੁੱਲ ਖ਼ਰੀਦਣ ਤੋਂ ਬਾਅਦ ਪਟਨਾ ਸਾਹਿਬ ਵਿਖੇ ਵਸੇ ਆਪਣੇ ਪਰਿਵਾਰ ਨੂੰ ਇੱਥੇ ਬੁਲਾਇਆ ਗਿਆ, ਜਿਸ ਤੋਂ ਬਾਅਦ ਇਸ ਥਾਂ ਦਾ ਨਾਂਅ ਅਨੰਦਪੁਰ ਸਾਹਿਬ ਰੱਖਿਆ ਗਿਆ।

ਵੀਡੀਓ

ਇਹ ਉਹੀ ਥਾਂ ਹੈ ਜਿੱਥੇ ਕਸ਼ਮੀਰੀ ਪੰਡਿਤਾਂ ਨੇ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮੁਗ਼ਲਾਂ ਦੇ ਅੱਤਿਆਚਾਰ ਬਾਰੇ ਦੱਸਿਆ ਸੀ। ਦੱਸ ਦਈਏ, ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਕਸ਼ਮੀਰੀ ਪੰਡਤਾਂ ਨਾਲ ਗੱਲ ਕਰ ਰਹੇ ਸਨ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਉਨ੍ਹਾਂ ਦੇ ਨਾਲ ਬੈਠੇ ਹੋਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੂਰੀ ਗੱਲ ਸੁਣੇ ਜਾਣ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਹ ਕਿਹਾ ਗਿਆ ਕਿ ਤੁਹਾਡੇ ਤੋਂ ਵੱਧ ਸ਼ਹੀਦੀ ਇਨ੍ਹਾਂ ਲੋਕਾਂ ਲਈ ਹੋਰ ਕੋਣ ਦੇ ਸਕਦਾ ਹੈ।

ਇਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਸਥਾਨ ਤੋਂ ਦਿੱਲੀ ਰਵਾਨਾ ਹੋਏ ਅਤੇ ਦਿੱਲੀ ਵਿੱਚ ਆਪਣੀ ਸ਼ਹੀਦੀ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਵਿਖੇ ਰਹਿੰਦੇ ਹੋਏ ਤਿੰਨ ਵਿਆਹ ਹੋਏ, ਜਿਸ ਵਿੱਚ ਉਨ੍ਹਾਂ ਦਾ ਪਹਿਲਾ ਵਿਆਹ ਮਾਤਾ ਜੀਤੋ ਜੀ, ਦੂਜਾ ਵਿਆਹ ਮਾਤਾ ਸੁੰਦਰੀ ਜੀ ਤੇ ਤੀਜਾ ਵਿਆਹ ਮਾਤਾ ਸਾਹਿਬ ਦੇਵਾ ਜੀ ਨਾਲ ਹੋਇਆ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ 'ਚੋਂ ਸਭ ਤੋਂ ਵੱਡੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁੱਖੋਂ 26 ਜਨਵਰੀ 1687 ਨੂੰ ਪਾਉਂਟਾ ਸਾਹਿਬ ਵਿਖੇ ਹੋਇਆ।ਬਾਬਾ ਜੁਝਾਰ ਸਿੰਘ ਗੁਰੂ ਜੀ ਦੇ ਦੂਜੇ ਸਾਹਿਬਜ਼ਾਦੇ ਸਨ ਜਿਨ੍ਹਾਂ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ ਸੀ। ਮਾਤਾ ਜੀਤੋ ਜੀ ਦੀ ਕੁੱਖੋਂ ਹੀ ਬਾਬਾ ਜ਼ੋਰਾਵਰ ਸਿੰਘ ਦਾ ਜਨਮ 17 ਨਵੰਬਰ 1696 ਨੂੰ ਅਤੇ ਬਾਬਾ ਫ਼ਤਹਿ ਸਿੰਘ ਦਾ ਜਨਮ 25 ਫਰਵਰੀ 1699 ਨੂੰ ਹੋਇਆ।

ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਾਲ ਇਨ੍ਹਾਂ ਗਲੀਆਂ ਵਿੱਚ ਹੀ ਖੇਡਦੇ ਹੋਏ ਦਸਮ ਪਾਤਸ਼ਾਹ ਦੀ ਛਤਰ ਛਾਇਆ ਵਿੱਚ ਆਪਣੇ ਪਰਿਵਾਰ ਵਿੱਚ ਵੱਡੇ ਹੋ ਰਹੇ ਸੀ। ਹੋਣੀ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਤੇ ਮੁਗਲਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਗੜ੍ਹ ਛੱਡਣ ਲਈ ਕਿਹਾ ਗਿਆ ਅਤੇ ਨਾਲ ਹੀ ਕਿਹਾ ਗਿਆ ਕਿ ਮੁਗਲਾਂ ਵੱਲੋਂ ਉਨ੍ਹਾਂ ਉੱਪਰ ਕਿਸੇ ਵੀ ਤਰੀਕੇ ਦਾ ਕੋਈ ਹਮਲਾ ਨਹੀਂ ਕੀਤਾ ਜਾਵੇਗਾ।

ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਗੜ੍ਹ ਤਿੰਨ ਜਥਿਆਂ ਦੇ ਰੂਪ ਵਿੱਚ ਵੀਹ ਦਸੰਬਰ ਦੀ ਰਾਤ ਨੂੰ ਛੱਡ ਦਿੱਤਾ। ਅਨੰਦਪੁਰ ਸਾਹਿਬ ਦੀਆਂ ਕੰਧਾਂ ਵੀ ਉਸ ਦਿਨ ਖੂਬ ਰੋਈਆਂ ਹੋਣਗੀਆਂ ਤੇ ਅੱਜ ਵੀ ਜਦੋਂ ਇੱਥੇ ਆ ਕੇ ਲੋਕ ਇਸ ਇਤਿਹਾਸ ਨੂੰ ਸੁਣਦੇ ਹਨ ਤੇ ਛੋਟੇ ਸਾਹਿਬਜ਼ਾਦਿਆਂ ਦੇ ਜਨਮ ਸਥਾਨ ਨੂੰ ਦੇਖਦੇ ਹੋਏ ਜ਼ਹਿਨ ਵਿੱਚ ਇਹ ਚੀਜ਼ ਲਿਆਉਂਦੇ ਹਨ ਕਿ ਛੋਟੇ ਛੋਟੇ ਇਹ ਬੱਚੇ ਆਪਣੀ ਕੌਮ ਲਈ ਕਿਸ ਤਰ੍ਹਾਂ ਕੁਰਬਾਨੀਆਂ ਦੇ ਗਏ ਹੋਣਗੇ।

ਫਿਲਹਾਲ ਸਾਡਾ ਅੱਜ ਦਾ ਸ੍ਰੀ ਅਨੰਦਪੁਰ ਸਾਹਿਬ ਦਾ ਇਹ ਸਫ਼ਰ ਇੱਥੇ ਹੀ ਖ਼ਤਮ ਹੁੰਦਾ ਹੈ ਅਤੇ ਕੱਲ੍ਹ ਤੁਹਾਨੂੰ ਲੈ ਕੇ ਜਾਵਾਂਗੇ ਅਗਲੇ ਪੜ੍ਹਾਅ ਵੱਲ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਨੰਦਗੜ੍ਹ ਛੱਡੇ ਜਾਣ ਤੋਂ ਬਾਅਦ ਸਰਸਾ ਨਦੀ ਦੇ ਕਿਨਾਰੇ ਪੂਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਸੀ।

Intro:੨੦ ਦਿਸੰਬਰ ਤੋਂ ਅਠਾਈ ਦਿਸੰਬਰ ਤੱਕ ਦਾ ਪੂਰਾ ਹਫਤਾ ਸਿੱਖ ਕੌਮ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹੀਦੀ ਦਾ ਹਫਤਾ ਮਨਾਇਆ ਜਾ ਰਿਹਾ ਹੈ . ਸਨ ਸਤਾਰਾਂ ਸੌ ਚਾਰ ਈਸਵੀ ਵਿੱਚ ਸਾਲ ਦੇ ਇਸ ਹਫਤੇ ਯਾਨੀ ਵੀ ਦਿਸੰਬਰ ਤੋਂ ਲੈ ਕੇ ਅਠਾਈ ਦਿਸੰਬਰ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਸ਼ਹੀਦੀ ਨੂੰ ਪ੍ਰਾਪਤ ਹੋ ਗਿਆ ਸੀ . ਇਸ ਦੌਰਾਨ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਗਰੀਬਾਂ ਅਤੇ ਮਜ਼ਲੂਮਾਂ ਲਈ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਇਸ ਤੋਂ ਬਾਅਦ ਦੋਨੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ . ਇਸ ਪੂਰੇ ਹਫ਼ਤੇ ਦਾ ਲੜੀਵਾਰ ਵੇਰਵਾ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆਪਣੇ ਚੈਨਲ ਤੇ . ਜਿਸ ਨੂੰ ਲੈ ਕੇ ਇਸ ਯਾਤਰਾ ਦੀ ਸ਼ੁਰੂਆਤ ਅਸੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਤੀ ਹੈ ਜਿਸ ਤੋਂ ਬਾਅਦ ਅਸੀਂ ਗੋਬਿੰਦ ਮਾਰਗ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਅਤੇ ਉਸ ਤੋਂ ਬਾਅਦ ਸਰਹੰਦ ਪੁੱਜਾਂਗੇ . ਫਿਲਹਾਲ ਪੇਸ਼ ਹੈ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਦੇ ਬਿਤਾਏ ਹੋਏ ਦਿਨ ਅਤੇ ਸਾਹਿਬਜ਼ਾਦਿਆਂ ਦੇ ਜਨਮ ਦੀ ਕਹਾਣੀ .

Body:ਸ਼ੁਰੂਆਤੀ ਪੀ ਟੂ ਸੀ ........

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਦਿਖਾਉਣ ਲਈ ਅੱਜ ਅਸੀਂ ਪਹੁੰਚੇ ਹਾਂ ਆਪਣੇ ਪਹਿਲੇ ਪੜਾਅ ਸ੍ਰੀ ਅਨੰਦਪੁਰ ਸਾਹਿਬ ਵਿਖੇ . ਸ੍ਰੀ ਆਨੰਦਪੁਰ ਸਾਹਿਬ ਜਿਸਦਾ ਕਿ ਪਹਿਲੇ ਨਾਮ ਚੱਕ ਮਾਤਾ ਨਾਨਕੀ ਜੀ ਸੀ . ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਇਸ ਸਥਾਨ ਨੂੰ ਮੁੱਲ ਖਰੀਦਣ ਤੋਂ ਬਾਅਦ ਪਟਨਾ ਸਾਹਿਬ ਵਿਖੇ ਵਸੇ ਆਪਣੇ ਪਰਿਵਾਰ ਨੂੰ ਇੱਥੇ ਬੁਲਾਇਆ ਗਿਆ ਅਤੇ ਇਸ ਸਥਾਨ ਦਾ ਨਾਮ ਅਨੰਦਪੁਰ ਸਾਹਿਬ ਦੇ ਨਾਮ ਤੋਂ ਰੱਖਿਆ ਗਿਆ . ਇਹ ਉਹੀ ਸਥਾਨ ਹੈ ਜਿੱਥੇ ਕਸ਼ਮੀਰੀ ਬ੍ਰਾਹਮਣਾਂ ਨੇ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮੁਗ਼ਲਾਂ ਦੇ ਅੱਤਿਆਚਾਰ ਬਾਰੇ ਦੱਸਿਆ ਸੀ . ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਕਸ਼ਮੀਰੀ ਪੰਡਤਾਂ ਨਾਲ ਗੱਲ ਕਰ ਰਹੇ ਸਨ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਉਨ੍ਹਾਂ ਦੇ ਨਾਲ ਬੈਠੇ ਹੋਏ ਸਨ . ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੂਰੀ ਗੱਲ ਸੁਣੇ ਜਾਣ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਹ ਕਿਹਾ ਗਿਆ ਕਿ ਤੁਹਾਡੇ ਤੋਂ ਵੱਧ ਸ਼ਹੀਦੀ ਇਨ੍ਹਾਂ ਲੋਕਾਂ ਲਈ ਹੋਰ ਕੋਰਟ ਦੇ ਸਕਦਾ ਹੈ .ਜਿਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਸਥਾਨ ਤੋਂ ਦਿੱਲੀ ਰਵਾਨਾ ਹੋਏ ਅਤੇ ਦਿੱਲੀ ਵਿੱਚ ਆਪਣੀ ਸ਼ਹੀਦੀ ਦਿੱਤੀ . ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਵਿਖੇ ਰਹਿੰਦੇ ਹੋਏ ਤਿੰਨ ਵਿਆਹ ਹੋਏ ਜਿਸ ਵਿੱਚ ਉਨ੍ਹਾਂ ਦਾ ਪਹਿਲਾ ਵਿਆਹ ਮਾਤਾ ਜੀਤੋ ਜੀ ਨਾਲ .ਦੂਸਰਾ ਵਿਆਹ ਮਾਤਾ ਸੁੰਦਰੀ ਨਾਲ ਅਤੇ ਤੀਸਰਾ ਵਿਆਹ ਮਾਤਾ ਸਾਹਿਬ ਦੇਵਾ ਨਾਲ ਹੋਇਆ . ਜਿਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਦਾ ਜਨਮ ਹੋਇਆ ਜਿਸ ਵਿੱਚ ਸਭ ਤੋਂ ਵੱਡੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਜੀ ਦੇ ਕੁੱਖੋਂ 26 ਜਨਵਰੀ 1687 ਨੂੰ ਪਾਉਂਟਾ ਸਾਹਿਬ ਵਿਖੇ ਹੋਇਆ . ਬਾਬਾ ਜੁਝਾਰ ਸਿੰਘ ਗੁਰੂ ਜੀ ਦੇ ਦੂਸਰੇ ਪੁੱਤਰ ਸਨ ਜਿਨ੍ਹਾਂ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ ਸੀ . ਇਸ ਤੋਂ ਬਾਅਦ ਮਾਤਾ ਜੀਤੋ ਜੀ ਦੀ ਕੁੱਖੋਂ ਹੀ ਬਾਬਾ ਜ਼ੋਰਾਵਰ ਸਿੰਘ ਦਾ ਜਨਮ 17 ਨਵੰਬਰ 1696 ਨੂੰ ਅਤੇ ਬਾਬਾ ਫ਼ਤਹਿ ਸਿੰਘ ਦਾ ਜਨਮ 25 ਫਰਵਰੀ 1699 ਨੂੰ ਹੋਇਆ . ਗੋਬਿੰਦ ਦੇ ਇਹ ਲਾਲ ਇਨ੍ਹਾਂ ਗਲੀਆਂ ਵਿੱਚ ਹੀ ਖੇਡਦੇ ਹੋਏ ਆਪਣੇ ਪਿਤਾ ਦੀ ਛਤਰ ਛਾਇਆ ਵਿੱਚ ਆਪਣੇ ਪਰਿਵਾਰ ਵਿੱਚ ਵੱਡੇ ਹੋ ਰਹੇ ਸੀ . ਲੇਕਿਨ ਹੋਣੀ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ . ਮੁਗਲਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਗੜ੍ਹ ਛੱਡਣ ਲਈ ਕਿਹਾ ਗਿਆ ਅਤੇ ਨਾਲ ਹੀ ਕਿਹਾ ਗਿਆ ਕਿ ਮੁਗਲਾਂ ਵੱਲੋਂ ਉਨ੍ਹਾਂ ਉੱਪਰ ਕਿਸੇ ਵੀ ਤਰੀਕੇ ਦਾ ਕੋਈ ਹਮਲਾ ਨਹੀਂ ਕੀਤਾ ਜਾਏਗਾ . ਜਿਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਗੜ੍ਹ ਤਿੰਨ ਜਥਿਆਂ ਦੇ ਰੂਪ ਵਿੱਚ ਵੀਹ ਦਸੰਬਰ ਦੀ ਰਾਤ ਨੂੰ ਛੱਡ ਦਿੱਤਾ . ਅਨੰਦਪੁਰ ਸਾਹਿਬ ਦੀਆਂ ਕੰਧਾਂ ਵੀ ਉਸ ਦਿਨ ਖੂਬ ਰੋਇਆ ਹੋਣਗੀਆਂ ਅਤੇ ਅੱਜ ਵੀ ਜਦ ਇੱਥੇ ਆ ਕੇ ਲੋਕ ਇਸ ਇਤਿਹਾਸ ਨੂੰ ਸੁਣਦੇ ਹਨ ਅਤੇ ਉਨ੍ਹਾਂ ਚ ਛੋਟੇ ਸਾਹਿਬਜ਼ਾਦਿਆਂ ਦੇ ਜਨਮ ਸਥਾਨ ਨੂੰ ਦੇਖਦੇ ਹੋਏ ਜ਼ਹਿਨ ਵਿੱਚ ਇਹ ਚੀਜ਼ ਲਿਆਉਂਦੇ ਹਨ ਕਿ ਛੋਟੇ ਛੋਟੇ ਇਹ ਬੱਚੇ ਆਪਣੀ ਕੌਮ ਲਈ ਕਿਸ ਤਰ੍ਹਾਂ ਕੁਰਬਾਨੀਆਂ ਦੇ ਗਏ ਹੋਣਗੇ .

ਸ੍ਰੀ ਅਨੰਦਪੁਰ ਸਾਹਿਬ ਬਾਰੇ ਇਤਿਹਾਸਕਾਰ ਲਵਪ੍ਰੀਤ ਸਿੰਘ ਨਾਲ ਵਨ ਟੂ ਵਨ .

Conclusion:ਫਿਲਹਾਲ ਸਾਡਾ ਅੱਜ ਦਾ ਸ੍ਰੀ ਅਨੰਦਪੁਰ ਸਾਹਿਬ ਦਾ ਇਹ ਸਫ਼ਰ ਇੱਥੇ ਹੀ ਖ਼ਤਮ ਹੁੰਦਾ ਹੈ ਅਤੇ ਕੱਲ੍ਹ ਤੁਹਾਨੂੰ ਲੈ ਕੇ ਜਾਵਾਂਗੇ ਅਗਲੇ ਪੜ੍ਹਾਅ ਵੱਲ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਨੰਦਗੜ੍ਹ ਛੱਡੇ ਜਾਣ ਤੋਂ ਬਾਅਦ ਸਰਸਾ ਨਦੀ ਦੇ ਕਿਨਾਰੇ ਪੂਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਸੀ .
ETV Bharat Logo

Copyright © 2024 Ushodaya Enterprises Pvt. Ltd., All Rights Reserved.