ਰੂਪਨਗਰ: ਰੂਪਨਗਰ-ਜਲੰਧਰ ਬਾਈਪਾਸ 'ਤੇ ਅਚਾਨਕ ਇਕ ਤੇਲ ਟੈਂਕਰ ਨਾਲ ਕਾਰ ਦਾ ਐਕਸੀਡੈਂਟ ਹੋ ਗਿਆ। ਐਕਸੀਡੈਂਟ ਕਾਰ ਸਵਾਰ ਵਿਅਕਤੀਆਂ ਨੇ ਪਿੱਛਿਓਂ ਆ ਰਹੇ ਪਾਇਲਟ ਜਿਪਸੀਆਂ ਦੇ ਨਾਲ ਪੁਲਿਸ ਕਾਫਲੇ ਨੂੰ ਹੱਥ ਦੇ ਕੇ ਮਦਦ ਲਈ ਰੋਕਿਆ। ਜਦੋਂ ਕਾਫਲਾ ਰੁਕਿਆ ਇਹ ਕਾਫਲਾ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਸੀ, ਜਿਨ੍ਹਾਂ ਨੇ ਤੁਰੰਤ ਆਪਣੇ ਕਾਫ਼ਲੇ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਉਨ੍ਹਾਂ ਨੇ ਉਤਰ ਕੇ ਰਾਹ ਵਿੱਚ ਖੜ੍ਹੇ ਸੜਕ ਹਾਦਸਾ ਪੀੜਤ ਪਰਿਵਾਰ ਦਾ ਹਾਲ ਚਾਲ ਪੁੱਛਿਆ।
ਚੰਡੀਗੜ੍ਹ ਜਾ ਰਹੇ ਸੀ ਮਜੀਠੀਆ: ਬਿਕਰਮ ਮਜੀਠੀਆ ਨੇ ਇਹ ਵੀ ਪੁੱਛਿਆ ਕਿ ਕੀ ਪ੍ਰੇਸ਼ਾਨੀ ਹੈ। ਨਾਲ ਹੀ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮਾਮਲਾ ਐਕਸੀਡੈਂਟ ਦਾ ਹੈ ਤਾਂ ਉਨ੍ਹਾਂ ਨੇ ਆਪਣੀ ਪਾਇਲਟ ਜਿਪਸੀ ਤੇ ਪੁਲਿਸ ਮੁਲਾਜ਼ਮਾਂ ਨੂੰ ਲੋਕਲ ਥਾਣੇ ਨੂੰ ਇਤਲਾਹ ਦੇਣ ਅਤੇ ਪਰਿਵਾਰ ਦੀ ਪੂਰੀ ਮਦਦ ਕਰਨ ਦੀ ਗੱਲ ਕਹਿ ਕੇ ਉਹ ਚੰਡੀਗੜ੍ਹ ਲਈ ਰਵਾਨਾ ਹੋ ਗਏ। ਬਿਕਰਮਜੀਤ ਸਿੰਘ ਮਜੀਠੀਆ ਦਾ ਇਹ ਕਾਫ਼ਲਾ ਅੰਮ੍ਰਿਤਸਰ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ ਅਤੇ ਰੋਪੜ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਪਿੰਡ ਰਸੂਲਪੁਰ ਨੇੜੇ ਇਹ ਸੜਕ ਹਾਦਸਾ ਵਾਪਰਿਆ, ਜਿੱਥੇ ਮੌਕੇ 'ਤੇ ਹੀ ਥਾਣਾ ਸਿਟੀ ਰੂਪਨਗਰ ਦੇ ਐੱਸਐੱਚਓ ਪਵਨ ਕੁਮਾਰ ਪਹੁੰਚੇ ਅਤੇ ਉਨ੍ਹਾਂ ਨੇ ਇਸ ਸਾਰੀ ਘਟਨਾ ਦਾ ਜਾਇਜ਼ਾ ਲਿਆ।
ਕਾਰ ਤੇਲ ਟੈਂਕਰ ਨਾਲ ਟਕਰਾਈ: ਹਾਦਸਾ ਪੀੜਤ ਪਰਿਵਾਰ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਕਾਰ ਟਕਰਾਈ ਤਾਂ ਉਨ੍ਹਾਂ ਨੇ ਅਚਾਨਕ ਪਿੱਛੋਂ ਆ ਰਹੇ ਕਾਫਲੇ ਨੂੰ ਰੋਕਿਆ ਤਾਂ ਉਸ ਵਿਚ ਸਰਕਾਰ ਬਿਕਰਮਜੀਤ ਸਿੰਘ ਮਜੀਠੀਆ ਸਨ ਅਤੇ ਉਨ੍ਹਾਂ ਨੇ ਰੁਕ ਕੇ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਅਤੇ ਪੁਲਿਸ ਨੂੰ ਵੀ ਉਨ੍ਹਾਂ ਨੇ ਹੀ ਸੂਚਨਾ ਦਿੱਤੀ ਤੇ ਉਨ੍ਹਾਂ ਦੀ ਮਦਦ ਕਰਨ ਲਈ ਕਿਹਾ।
ਜਾਨੀ ਨੁਕਸਾਨ ਤੋਂ ਰਿਹਾ ਬਚਾਅ: ਮੌਕੇ 'ਤੇ ਪਹੁੰਚੇ ਐੱਸਐੱਚਓ ਥਾਣਾ ਸਿਟੀ ਨੇ ਕਿਹਾ ਕਿ ਇਹ ਹਾਦਸਾ ਬਿਕਰਮਜੀਤ ਸਿੰਘ ਮਜੀਠੀਆ ਦੇ ਕਾਫਲੇ ਨਾਲ ਨਹੀਂ ਵਾਪਰਿਆ, ਉਹ ਸਿਰਫ਼ ਪਿੱਛਿਓਂ ਆ ਰਹੇ ਸਨ। ਜਿਸ ਟਰੱਕ ਚਾਲਕ ਦੇ ਟਰੱਕ ਨਾਲ ਇਹ ਘਟਨਾ ਵਾਪਰੀ ਜਦੋਂ ਉਸ ਨੂੰ ਸਾਰੀ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਅਚਾਨਕ ਰੈੱਡ ਲਾਈਟਾਂ 'ਤੇ ਇਹ ਹਾਦਸਾ ਵਾਪਰਿਆ ਹੈ ਅਤੇ ਇਸ ਵਿੱਚ ਕੋਈ ਵੀ ਜਾਨੀ ਨੁਕਸਾਨ ਜਾਂ ਹੋਰ ਕੋਈ ਨੁਕਸਾਨ ਨਹੀਂ ਹੋਇਆ ਅਤੇ ਕਿਸ ਤਰ੍ਹਾਂ ਇਹ ਕਾਰ ਰੌਂਗ ਸਾਈਡ ਤੋਂ ਆ ਕੇ ਕੰਡਕਟਰ ਸਾਈਡ ਟਰੱਕ ਨਾਲ ਟਕਰਾ ਗਈ, ਉਨ੍ਹਾਂ ਨੂੰ ਪਤਾ ਨਹੀਂ ਲੱਗਿਆ।
ਇਹ ਵੀ ਪੜ੍ਹੋ: ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਮਨੀਲਾ ਤੋਂ ਪੰਜਾਬ ਪਹੁੰਚੀ ਸੁਖਚੈਨ ਸਿੰਘ ਦੀ ਮ੍ਰਿਤਕ ਦੇਹ