ETV Bharat / state

ਰੋਪੜ: ਰਾਣਾ ਕੇ.ਪੀ. ਨੇ ਹਾਈਡਲ ਵਰਕਸ 'ਤੇ ਰੱਖਿਆ ਪਾਰਕ ਦੇ ਨਵੀਨੀਕਰਣ ਦਾ ਨੀਂਹ ਪੱਥਰ - Rana KP news

ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਹਾਈਡਲ ਵਰਕਸ 'ਤੇ ਬਣਾਈ ਜਾ ਰਹੀ ਪਾਰਕ ਦੀ ਰੈਨੋਵੇਸ਼ਨ ਦੇ ਕੰਮ ਦਾ ਨੀਹ ਪੱਥਰ ਰੱਖਿਆ।

Rana KP
ਰੋਪੜ ਖ਼ਬਰ
author img

By

Published : Dec 2, 2019, 9:53 AM IST

ਰੋਪੜ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਹਾਈਡਲ ਵਰਕਸ 'ਤੇ ਬਣਾਈ ਜਾ ਰਹੀ ਪਾਰਕ ਦੀ ਰੈਨੋਵੇਸ਼ਨ ਦੇ ਕੰਮ ਦਾ ਨੀਹਂ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਅਤੇ ਐਸ.ਐਸ.ਪੀ. ਸਵਪਨ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।

ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਹਾਈਡਲ ਵਰਕਸ 'ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਸੈਰ ਕਰਨ ਆਉਂਦੇ ਹਨ। ਇਸ ਲਈ ਇਸ ਥਾਂ 'ਤੇ ਪਾਰਕ ਦੇ ਨਵੀਨੀਕਰਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਰੀਬ 2 ਮਹੀਨੇ ਦੇ ਅੰਦਰ ਅੰਦਰ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪਾਰਕ ਵਿੱਲਖਣ ਹੋਵੇਗੀ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗੀ।

ਉਨ੍ਹਾਂ ਨੇ ਕਿਹਾ ਕਿ ਇਸ ਪਾਰਕ ਵਿੱਚ ਕਾਫੀ ਹਾਊਸ, ਬੈਠਣ ਲਈ ਬੈਂਚ, ਘੁੰਮਣ ਲਈ ਪੱਕੇ ਰੈਂਪ ਅਤੇ ਕਈਂ ਤਰ੍ਹਾਂ ਦੇ ਫੁੱਲ ਅਤੇ ਬੂਟੇ ਲਗਾਏ ਜਾਣਗੇ, ਜੋ ਇਥੇ ਘੁੱਮਣ ਵਾਲਿਆਂ ਨੂੰ ਆਕਰਸ਼ਿਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਰਾਤ ਦੇ ਸਮੇਂ ਵੀ ਇਸ ਪਾਰਕ ਨੂੰ ਖਿੱਚ ਦਾ ਕੇਂਦਰ ਬਣਾਉਣ ਦੇ ਲਈ ਦਰਖਤਾਂ 'ਤੇ ਵਿਸ਼ੇਸ ਤਰ੍ਹਾਂ ਦੀ ਲਾਈਟਨਿੰਗ ਕੀਤੀ ਜਾਵੇਗੀ ਜੋ ਕਿ ਆਪਣੇ ਆਪ ਵਿੱਚ ਵਿਲੱਖਣ ਨਜ਼ਾਰਾ ਪੇਸ਼ ਕਰੇਗੀ।

ਇਸ ਤੋਂ ਇਲਾਵਾ ਇਸ ਪਾਰਕ ਨੂੰ ਰੂਪਨਗਰ ਟੂਰਿਜ਼ਮ ਅਤੇ ਕਲਚਰਲ ਸੁਸਾਇਟੀ ਵੱਲੋਂ ਦੇਖਰੇਖ ਕੀਤੀ ਜਾਵੇਗੀ, ਜੋ ਇਸ ਪਾਰਕ ਦੀ ਸਾਫ਼ ਸਫ਼ਾਈ ਤੋਂ ਲੈ ਕੇ ਹਰ ਤਰ੍ਹਾਂ ਨਾਲ ਪਾਰਕ ਦੀ ਮੈਨਟੀਨੈਂਸ ਕਰੇਗੀ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਹਾਈਡਲ ਵਰਕਸ ਦੀ ਆਬੋ ਹਵਾ ਪੁਰਾਤਨ ਸਮੇਂ ਤੋਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਆ ਰਹੀ ਹੈ। ਜਿੱਥੇ ਲੋਕ ਦੂਰੋਂ ਦੂਰੋਂ ਦਰਿਆ ਦੇ ਕੰਢੇ ਸ਼ੁੱਧ ਵਾਤਾਵਰਨ ਦਾ ਅਨੰਦ ਮਾਣਦੇ ਹਨ, ਉੱਥੇ ਹੀ, ਸਰੀਰਕ ਤੌਰ 'ਤੇ ਵੀ ਇਸ ਤਰ੍ਹਾਂ ਦਾ ਵਾਤਾਵਰਨ ਸਾਨੂੰ ਤੰਦਰੁਸਤ ਬਣਾਉਣ ਦੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵੀ ਇਸ ਪਾਰਕ ਦੇ ਲਈ ਵਿਸ਼ੇਸ਼ ਤੌਰ 'ਤੇ ਬਹੁਤ ਜਲਦ ਫੰਡ ਮੁਹੱਈਆ ਕਰਵਾਏ ਜਾਣਗੇ।

Intro:ਸਪੀਕਰ ਰਾਣਾ ਕੇ.ਪੀ. ਸਿੰਘ ਨੇ ਹਾਈਡਲ ਵਰਕਸ 'ਤੇ ਰਖਿਆ ਪਾਰਕ ਦੇ
ਨਵੀਕਰਣ ਦੇ ਕੰਮ ਦਾ ਨੀਂਹ ਪੱਥਰBody:ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਨੇ ਹਾਈਡਲ ਵਰਕਸ
'ਤੇ ਬਣਾਈ ਜਾ ਰਹੀ ਪਾਰਕ ਦੀ ਰੈਨੋਵੇਸ਼ਨ ਦੇ ਕੰਮ ਦਾ ਨੀਹਂ ਪੱਥਰ ਰੱਖਿਆ। ਇਸ ਮੌਕੇ
ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਅਤੇ ਐਸ.ਐਸ.ਪੀ. ਸ਼੍ਰੀ ਸਵਪਨ
ਸ਼ਰਮਾ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਦੌਰਾਨ ਸਪੀਕਰ ਪੰਜਾਬ ਵਿਧਾਨ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਹਾਈਡਲ ਵਰਕਸ 'ਤੇ
ਰੋਜਾਨਾ ਭਾਰੀ ਸੰਖਿਆ ਵਿਚ ਲੋਕ ਸੈਰ ਕਰਨ ਆਉਂਦੇ ਹਨ। ਇਸ ਲਈ ਇਸ ਥਾਂ ਤੇ ਪਾਰਕ ਦੇ
ਨਵੀਨੀਕਰਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਰੀਬ ਦੋ ਮਹੀਨੇ ਦੇ ਅੰਦਰ ਅੰਦਰ
ਬਣ ਕੇ ਤਿਆਰ ਹੋ ਜਾਵੇਗੀ। ਉਨਾਂ ਨੇ ਕਿਹਾ ਕਿ ਇਹ ਪਾਰਕ ਵਿਲਖਣ ਹੋਵੇਗੀ ਅਤੇ
ਸੈਲਾਨੀਆਂ ਦੇ ਲਈ ਖਿੱਚ ਦਾ ਕੇਂਦਰ ਬਣੇਗੀ। ਉਨਾਂ ਨੇ ਕਿਹਾ ਕਿ ਇਸ ਪਾਰਕ ਵਿਚ
ਕਾੱਫੀਹਾਊਸ, ਬੈਠਣ ਲਈ ਬੈਂਚ, ਘੁਮਣ ਲਈ ਪੱਕੇ ਰੈਂਪ ਅਤੇ ਕਈਂ ਤਰ੍ਹਾਂ ਦੇ ਫੁੱਲ ਅਤੇ
ਬੂਟੇ ਲਗਾਏ ਜਾਣਗੇ ਜੋ ਇਥੇ ਘੁੱਮਣ ਵਾਲਿਆਂ ਨੂੰ ਆਕਰਸ਼ਿਤ ਕਰਨਗੇ। ਉਨਾਂ ਨੇ ਕਿਹਾ ਕਿ
ਰਾਤ ਦੇ ਸਮੇਂ ਵੀ ਇਸ ਪਾਰਕ ਨੂੰ ਖਿੱਚ ਦਾ ਕੇਂਦਰ ਬਨਾਉਣ ਦੇ ਲਈ ਦਰਖਤਾਂ 'ਤੇ
ਵਿ਼ਸ਼ੇਸ ਤਰ੍ਹਾਂ ਦੀ ਲਾਈਟਨਿੰਗ ਕੀਤੀ ਜਾਵੇਗੀ ਜੋ ਕਿ ਆਪਣੇ ਆਪ ਵਿਚ ਵਿਲੱਖਣ ਨਜਾਰਾ
ਪੇਸ਼ ਕਰੇਗੀ। ਇਸ ਤੋਂ ਇਲਾਵਾ ਇਸ ਪਾਰਕ ਨੂੰ ਰੂਪਨਗਰ ਟੂਰਿਜ਼ਮ ਅਤੇ ਕਲਚਰਲ ਸੁਸਾਇਟੀ
ਵਲੋਂ ਮੇਨਟੇਨ ਕੀਤਾ ਜਾਵੇਗਾ ਜੋ ਇਸ ਪਾਰਕ ਦੀ ਸਾਫ ਸਫਾਈ ਤੋਂ ਲੈ ਕੇ ਹਰ ਤਰ੍ਹਾਂ ਨਾਲ
ਪਾਰਕ ਦੀ ਮੈਨਟੇੀਨੈਂਸ ਕਰੇਗੀ।
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਹਾਈਡਲ ਵਰਕਸ ਦੀ ਆਬੋ ਹਵਾ ਪੁਰਾਤਨ ਸਮੇਂ
ਤੋਂ ਲੋਕਾਂ ਦੀ ਖਿਚ ਦਾ ਕੇਂਦਰ ਬਣੀ ਆ ਰਹੀ ਹੈ ਜਿਥੇ ਲੋਕ ਦੂਰੋਂ ਦੂਰੋਂ ਦਰਿਆ ਦੇ
ਕੰਢੇ ਸ਼ੁੱਧ ਵਾਤਾਵਰਨ ਦਾ ਅਨੰਦ ਮਾਣਦੇ ਹਨ, ਉਥੇ ਸ਼ਰੀਰਕ ਤੌਰ ਤੇ ਵੀ ਇਸ ਤਰ੍ਹਾਂ ਦਾ
ਵਾਤਾਵਰਨ ਸਾਨੂੰ ਤੰਦਰੁਸਤ ਬਨਾਉਣ ਦੇ ਲਈ ਵਿਸ਼ੇਸ਼ ਮਹੱਤਵ ਰਖਦਾ ਹੈ। ਉਨਾਂ ਨੇ ਕਿਹਾ
ਕਿ ਸਰਕਾਰ ਵਲੋਂ ਵੀ ਇਸ ਪਾਰਕ ਦੇ ਲਈ ਵਿਸ਼ੇਸ਼ ਤੌਰ ਤੇ ਬਹੁਤ ਜਲਦ ਫੰਡ ਮੁਹਈਆ ਕਰਵਾਏ
ਜਾਣਗੇ। ਇਸ ਮੌਕੇ ਤੇ ਚੇਅਰਮੈਨ .ਨਗਰ ਸੁਧਾਰ ਟਰਸਟ ਸ਼੍ਰੀ ਸੁਖਵਿੰਦਰ ਸਿੰਘ ਵਿਸਕੀ,
ਕੌਂਸਲਰ ਸ਼੍ਰੀ ਪੋਮੀ ਸੋਨੀ, ਸ਼੍ਰੀ ਜਗਦੀਸ਼ ਕਾਂਝਲਾ, ਸ਼੍ਰੀ ਰਾਮ ਸਿੰਘ ਸੈਣੀ,
ਸ਼੍ਰੀ ਕਰਨੈਲ ਸਿਘ ਜੈਲੀ, ਸ਼੍ਰੀ ਸਤਿੰਦਰ ਨਾਗੀ, ਸ਼੍ਰੀ ਮਿੰਟੂ ਸਰਾਫ ਤੋਂ ਇਲਾਵਾ
ਐਕਸੀਅਨ ਸ਼੍ਰੀ ਗੁਰਪ੍ਰੀਤ ਪਾਲ ਸਿੰਘ ਸੰਧੂ , ਐਸ.ਡੀ.ਓੁ. ਸ਼੍ਰੀ ਕੁਲਵਿੰਦਰ ਸਿੰਘ
ਅਤੇ ਡਾ: ਰਾਜ ਵਰਮਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.