ETV Bharat / state

ਇਸ ਕਬਰ 'ਤੇ ਸੰਗਤ ਮਾਰਦੀ 5-5 ਜੁੱਤੀਆਂ, ਜਿਊਂਦਿਆਂ ਕੀਤਾ ਸੀ ਇਹ ਪਾਪ, ਜਾਣੋ ਪੂਰਾ ਇਤਿਹਾਸ - MUKTSAR SAHIB

ਗੁਰੂ ਗੋਬਿੰਦ ਸਿੰਘ ਜੀ ਜਦੋਂ ਦਾਤਨ ਕਰਨ ਗਏ, ਤਾਂ ਪਿੱਠ 'ਤੇ ਨੂਰਦੀਨ ਨੇ ਵਾਰ ਕੀਤਾ। ਇੱਥੇ ਗੁਰਦੁਆਰਾ ਦਾਤਨਸਰ ਸਾਹਿਬ ਤੇ ਨੂਰਦੀਨ ਦੀ ਕਬਰ ਹੈ।

Gurudwara Datansar Sahib and  Noordin Mughal Grave
ਇਸ ਕਬਰ 'ਤੇ ਸੰਗਤ ਮਾਰਦੀ 5-5 ਜੁੱਤੀਆਂ, ਜਿਊਂਦਿਆਂ ਕੀਤਾ ਸੀ ਇਹ ਪਾਪ, ਜਾਣੋ ਪੂਰਾ ਇਤਿਹਾਸ (ETV Bharat)
author img

By ETV Bharat Punjabi Team

Published : Jan 13, 2025, 12:19 PM IST

ਸ੍ਰੀ ਮੁਕਤਸਰ ਸਾਹਿਬ: 40 ਮੁਕਤਿਆਂ ਦੀ ਪਵਿੱਤਰ ਧਰਤੀ ਉੱਤੇ ਬਣੇ ਗੁਰਦੁਆਰਾ ਦਾਤਨਸਰ ਸਾਹਿਬ ਉਹ ਸਥਾਨ ਹੈ, ਜਿੱਥੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਟਿੱਬੀ ਸਾਹਿਬ ਤੋਂ ਹੁੰਦਿਆ ਦਾਤਨ ਸਾਹਿਬ ਆ ਕੇ ਦਾਤਨ ਅਤੇ ਕੁਰਲਾ ਕਰਿਆ ਕਰਦੇ ਸੀ। ਇਹ ਉਹੀ ਥਾਂ ਹੈ ਜਿੱਥੇ ਖਿਦਰਾਨਾ ਦੀ ਜੰਗ ਦੀ ਸਮਾਪਤੀ ਉਪਰੰਤ ਵਜ਼ੀਰ ਖਾਂ ਵਲੋਂ ਭੇਜੇ ਨੂਰਦੀਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਠ ਉੱਤੇ ਵਾਰ ਕੀਤਾ ਸੀ। ਉਸੇ ਸਮੇਂ ਗੁਰੂ ਜੀ ਨੇ ਆਪਣਾ ਬਚਾਅ ਕੀਤਾ ਅਤੇ ਨੂਰਦੀਨ ਲਈ ਜੋ ਵਾਕ ਆਖੇ, ਉਹ ਅੱਜ ਵੀ ਪੂਰੇ ਹੋ ਰਹੇ ਹਨ।

ਜਾਣੋ ਪੂਰਾ ਇਤਿਹਾਸ (ETV Bharat)

ਕੀ ਹੈ ਇਤਿਹਾਸ

ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾਤਨ ਕੁਰਲਾ ਕਰ ਰਹੇ ਸਨ, ਤਾਂ ਨੂਰਦੀਨ ਝਾੜੀਆਂ ਵਿੱਚ ਲੁੱਕਿਆ ਬੈਠਾ ਸੀ। ਨੂਰਦੀਨ ਸਿੱਖ ਭੇਸ ਵਿੱਚ ਆਇਆ ਸੀ। ਮੌਕਾ ਦੇਖ ਕੇ ਨੂਰਦੀਨ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਿੱਠ ਉੱਤੇ ਵਾਰ ਕੀਤਾ ਸੀ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਨ੍ਹਾਂ ਦਾ ਵਾਰ ਰੋਕਦੇ ਹੋਏ, ਗੜ੍ਹਵੇ ਨਾਲ ਨੂਰਦੀਨ ਉੱਤੇ ਵਾਰ ਕੀਤਾ ਅਤੇ ਕਿਹਾ ਕਿ - ਤੂੰ ਜੁੱਤੀਆਂ ਹੀ ਖਾਏਗਾ, ਪਿੱਠ ਪਿੱਛੇ ਭੇਸ ਬਦਲ ਕੇ ਵਾਰ ਕਰਨਾ, ਸੂਰਮਿਆਂ ਦਾ ਕੰਮ ਨਹੀਂ।

Gurudwara Datansar Sahib and  Noordin Mughal Grave
ਨੂਰਦੀਨ ਦੀ ਕਬਰ 'ਤੇ ਸੰਗਤ ਮਾਰਦੀ 5-5 ਜੁੱਤੀਆਂ (ETV Bharat)

ਉਹ ਸਹਿਕਦਾ ਹੋਇਆ, ਗੁਰੂ ਜੀ ਦੇ ਕਦਮਾਂ ਵਿੱਚ ਡਿੱਗਿਆ ਤੇ ਬੋਲਿਆ ਮਹਾਰਾਜ ਮੈਨੂੰ ਬਖ਼ਸ਼ ਦਿਓ। ਤਾਂ, ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਤੂੰ ਹਮੇਸ਼ਾ ਹੀ ਜੁੱਤੀਆਂ ਖਾਏਗਾ। ਉਸ ਤੋਂ ਬਾਅਦ ਗੁਰੂ ਜੀ ਨੇ ਜਦੋਂ ਦਾਤਨ ਪੂਰੀ ਹੋਈ, ਤਾਂ ਇਸ ਥਾਂ ਉੱਤੇ ਵਾਪਸ ਆ ਕੇ ਦਾਤਨ ਦੇ ਦੋ ਟੁਕੜੇ ਕਰ ਕੇ ਸੁੱਟੇ , ਜਿੱਥੇ ਇਹ ਗੁਰਦੁਆਰਾ ਦਾਤਨਸਰ ਸਾਹਿਬ ਸੁਸ਼ੋਭਿਤ ਹੈ।

ਜਿੱਥੇ ਨੂਰਦੀਨ ਲਈ ਵਚਨ ਆਖੇ, ਉੱਥੇ ਉਸ ਦੀ ਕਬਰ ਬਣੀ ਹੈ, ਜਿੱਥੇ ਸੰਗਤਾਂ ਆ ਕੇ ਨੂਰਦੀਨ ਦੇ ਜੁੱਤੀਆਂ ਮਾਰਦੀਆਂ ਹਨ।

ਜਾਣੋ, ਇਤਿਹਾਸ (ETV Bharat)

ਸੰਗਤਾਂ ਮਾਰਦੀਆਂ ਪੰਜ-ਪੰਜ ਜੁੱਤੀਆਂ

ਗੁਰਦੁਆਰਾ ਦਾਤਨਸਰ ਸਾਹਿਬ ਦੇ ਗ੍ਰੰਥੀ ਕੁਲਦੀਪ ਸਿੰਘ ਨੇ ਇਤਿਹਾਸ ਬਾਰੇ ਜਾਣੂ ਕਰਵਾਇਆ। ਉੱਥੇ ਹੀ, ਉਨ੍ਹਾਂ ਦੱਸਿਆ ਕਿ ਇੱਥੇ ਨੂਰਦੀਨ ਸ਼ਾਹ ਦੀ ਕਬਰ ਬਣੀ ਹੋਈ ਹੈ, ਜਿੱਥੇ ਦੂਰੋਂ-ਦਰੋਂ ਆਈ ਸੰਗਤ ਵੀ 5-5 ਜੁੱਤੀਆਂ ਮਾਰਦੀਆਂ ਹਨ।

ਗੁ. ਦਾਤਨਸਰ ਸਾਹਿਬ (ETV Bharat)

ਗੁਰਦੁਆਰਾ ਦਾਤਨਸਰ ਸਾਹਿਬ ਦੇ ਗ੍ਰੰਥੀ ਕੁਲਦੀਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਲ ਸਾਲਾਨਾ ਮਾਘੀ ਮੇਲਾ 40 ਮੁਕਤਿਆਂ ਦੀ ਯਾਦ ਵਿੱਚ ਲਗਾਇਆ ਜਾਵੇਗਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੰਗਤ ਨੂੰ ਅਪੀਲ ਹੈ ਕਿ ਉਹ ਇੱਥੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਸੰਗਤ ਲਈ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.