ਰੂਪਨਗਰ: ਪੂਰੇ ਪੰਜਾਬ ਵਿੱਚ ਅੱਜ ਪੁਲਿਸ ਨੇ ਜਿੱਥੇ ਸਵੇਰੇ ਤੜਕੇ ਤੋਂ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਹਿਮਾਇਤੀਆਂ ਖ਼ਿਲਾਫ਼ ਆਪ੍ਰੇਸ਼ਨ ਚਲਾਇਆ ਗਿਆ। ਉੱਥੇ ਹੀ ਰੂਪਨਗਰ ਪੁਲਿਸ ਨੇ ਇਹ ਆਪ੍ਰੇਸ਼ਨ ਬਾਅਦ ਦੁਪਹਿਰ ਆਰੰਭ ਕੀਤਾ। ਪੁਲਿਸ ਨੇ ਜ਼ਿਲ੍ਹੇ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਗੈਂਗਸਟਰਾਂ ਦੇ ਸਮਰਥਕਾਂ ਖ਼ਿਲਾਫ਼ ਦਬਿਸ਼ ਦਿੱਤੀ।
13 ਟੀਮਾਂ ਦਾ ਗਠਨ: ਪੁਲਿਸ ਦਾ ਕਹਿਣਾ ਅੱਜ ਸਵੇਰ ਤੋਂ ਹੀ ਜ਼ਿਲ੍ਹੇ ਵਿੱਚ 13 ਦੇ ਕਰੀਬ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਟੀਮਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਸ਼ੱਕੀ ਵਿਅਕਤੀਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ। ਇਹ ਸਰਚ ਆਪ੍ਰੇਸ਼ਨ ਰੂਪਨਗਰ ਦੇ ਐਸ.ਐਸ.ਸੀ ਵਿਵੇਕਸ਼ੀਲ ਸੋਨੀ ਵੱਲੋਂ ਆਪਣੀ ਨਿਗਰਾਨੀ ਹੇਠ ਚਲਾਇਆ ਗਿਆ। ਜੇਕਰ ਛਾਪੇਮਾਰੀ ਵਾਲੀ ਥਾਂ ਦੀ ਗੱਲ ਕਰੀਏ ਤਾਂ ਮੋਰਿੰਡਾ ਦੇ ਧਨੋਰੀ ਅਤੇ ਸ੍ਰੀ ਚਮਕੌਰ ਸਾਹਿਬ ਦੇ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਥਾਵਾਂ 'ਤੇ ਪੁਲਿਸ ਟੀਮਾਂ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਇਹ ਜ਼ਿਲ੍ਹਾ ਪੱਧਰੀ ਸਰਚ ਆਪ੍ਰੇਸ਼ਨ ਸੀ, ਜਿਸ ਨੂੰ ਬਹੁਤ ਹੀ ਗੁਪਤ ਰੱਖਿਆ ਗਿਆ ਸੀ।
ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਤੋਂ ਪਹਿਲਾਂ ਕੁਝ ਡਾਟਾ ਇਕੱਠਾ ਕੀਤਾ ਗਿਆ ਸੀ, ਜਿਸ 'ਤੇ ਛਾਪੇ ਮਾਰਨ ਵਾਲੀਆਂ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਪੁਲਿਸ ਦਾ ਕਹਿਣਾ ਇਹ ਆਪ੍ਰੇਸ਼ਨ ਜਿੱਥੇ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਚੱਲ ਰਿਹਾ ਸੀ, ਉਥੇ ਹੀ ਜੇਕਰ ਗੱਲ ਕਰੀਏ ਤਾਂ ਰੂਪਨਗਰ ਜ਼ਿਲ੍ਹੇ ਵਿੱਚ ਇਹ ਅਭਿਆਨ 12 ਵਜੇ ਦੇ ਕਰੀਬ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਮੀਡੀਆ ਨੂੰ ਇਸ ਸਰਚ ਆਪਰੇਸ਼ਨ ਤੋਂ ਦੂਰ ਰੱਖਿਆ ਗਿਆ।
ਇਹ ਵੀ ਪੜ੍ਹੋ: CM Bhagwant MAAN : ਪਹਿਲਾਂ ਟਵੀਟ ਤੇ ਹੁਣ CM ਮਾਨ ਨੇ ਕਰ 'ਤੀ ਰਾਜਪਾਲ ਦੇ ਨਾਂ ਇਕ ਚਿੱਠੀ ਪੋਸਟ, ਪੜ੍ਹੋ ਚਿੱਠੀ ਵਿੱਚ ਕੀ ਕੁੱਝ ਲਿਖਿਆ
ਹਿਸਟਰੀ ਸ਼ੀਟਰਾਂ ਉੱਤੇ ਨਜ਼ਰ: ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਪਾਲੀ 'ਤੇ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਅਤੇ ਜਿਸ 'ਤੇ ਪੁਲਸ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਉਸ ਦੇ ਘਰ 'ਤੇ ਛਾਪੇਮਾਰੀ ਵੀ ਕੀਤੀ ਗਈ ਪਰ ਉੱਥੋਂ ਪੁਲਸ ਨੂੰ ਕੁਝ ਨਹੀਂ ਮਿਲਿਆ। ਪੁਲਿਸ ਦਾ ਕਹਿਣਾ ਹੈ ਕਿ ਇਕ ਗੱਲ ਤਾਂ ਸਾਫ ਹੈ ਕਿ ਉਨ੍ਹਾਂ ਵੱਲੋਂ ਹਿਸਟਰੀ ਸ਼ੀਟਰ ਅਪਰਾਧੀਆਂ 'ਤੇ ਤਿੱਖੀ ਨਜ਼ਰ ਰੱਖ ਜਾ ਰਹੀ ਹੈ ਅਤੇ ਉਨ੍ਹਾਂ ਦੇ ਸਾਰੇ ਰਿਕਾਰਡਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।