ਰੋਪੜ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ ਤੇ ਕਾਨੂੰਨ ਰੱਦ ਕਰਨ ਦੀ ਮੰਗ ਤੇ ਅੜੇ ਹੋਏ ਹਨ ਉਧਰ ਕੇਂਦਰ ਸਰਕਾਰ ਵੀ ਇਨ੍ਹਾਂ ਨੂੰ ਲਾਗੂ ਕਰਨ ਲਈ ਬਜ਼ਿੱਦ ਹੈ। ਇਸ ਸਭ ਦਾ ਖ਼ਮਿਆਜ਼ਾ ਆਮ ਤੇ ਗ਼ਰੀਬ ਪਰਿਵਾਰਾਂ ਨੂੰ ਭੁਗਤਣਾ ਪੈ ਰਿਹੈ। ਕਿਸਾਨੀ ਸੰਘਰਸ਼ ਦੇ ਕਾਰਨ ਪੰਜਾਬ ਦੇ ਟੋਲ ਟੈਕਸ ਲਗਭਗ 6 ਮਹੀਨੇ ਤੋਂ ਵੱਧ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਗਾ ਕੇ ਬੰਦ ਕੀਤੇ ਹੋਏ ਹਨ। ਟੋਲ ਪਲਾਜ਼ਾ ਬੰਦ ਦੇ ਕਾਰਣ ਟੋਲ ਪਲਾਜ਼ਾ ਕਰਮੀਆਂ ਨੂੰ ਤਨਖਾਹਾਂ ਨਹੀਂ ਮਿਲ ਰਿਹਾ ਜਿਸ ਦੇ ਕਾਰਨ ਉਨ੍ਹਾਂ ਨੂੰ ਆਪਣੇ ਘਰ ਦਾ ਖਰਚਾ ਚਲਾਉਣਾ ਵੀ ਔਖਾ ਹੋ ਰਿਹਾ ਹੈ ।
ਘਰ ਦਾ ਗੁਜ਼ਾਰਾ ਕਰਨਾ ਹੋਇਆ ਔਖਾ, ਨਹੀਂ ਮਿਲ ਰਹੀ ਤਨਖ਼ਾਹ
ਸ਼੍ਰੀ ਕੀਰਤਪੁਰ ਸਾਹਿਬ ਦੇ ਨੱਕੀਆਂ ਵਿਖੇ ਪੈਂਦੇ ਰੋਹਨ ਰਾਜਦੀਪ ਟੋਲ ਪਲਾਜ਼ਾ (Rohan Rajdeep Toll Plaza) ਵਿਖੇ ਮੈਨੇਜਰ ਦਰਸ਼ਨ ਸੈਣੀ ਦੀ ਅਗਵਾਈ ਵਿਚ ਟੋਲ ਕਰਮੀਆਂ ਵਲੋਂ ਇਕ ਰੋਸ਼ ਮੁਜ਼ਾਹਰਾ ਕੀਤਾ ਗਿਆ ਜਿਥੇ ਉਨ੍ਹਾਂ ਨੇ ਕਿਹਾ ਕਿ ਟੋਲ ਬੰਦ ਹੋਣ ਕਰਕੇ ਕਰਮੀਆਂ ਦੀਆ ਤਨਖਾਹਾਂ ਨਹੀਂ ਮਿਲ ਰਹੀਆਂ ਤੇ ਨੌਕਰੀ ਜਾਣ ਦਾ ਡਰ ਸਤਾ ਰਿਹਾ ਹੈ। ਪਹਿਲਾਂ ਤਾ ਕੰਪਨੀ ਇਨ੍ਹਾਂ ਨੂੰ 40 ਫੀਸਦ ਤਨਖ਼ਾਹ ਦੇ ਰਹੀ ਸੀ ਪਰ ਹੁਣ ਕੰਪਨੀ ਨੇ ਕਿਹਾ ਕਿ ਕੋਈ ਇਨਕਮ ਨਾ ਹੋਣ ਕਰਕੇ ਤਨਖ਼ਾਹ ਦੇਣ ਤੋਂ ਅਸਰਥ ਹੈ।
ਰੋਹਨ ਰਾਜਦੀਪ : ਕੋਈ ਇਨਕਮ ਨਾ ਹੋਣ ਕਰਕੇ ਤਨਖ਼ਾਹ ਦੇਣ ਤੋਂ ਅਸਰਥ
ਉਨ੍ਹਾਂ ਦੱਸਿਆ ਕਿ ਅਸੀ ਪਹਿਲਾਂ ਵੀ ਡੀਸੀ ਰੂਪਨਗਰ ਨੂੰ ਇਸ ਸਮੱਸਿਆ ਸਬੰਧੀ ਮੰਗਪੱਤਰ ਦਿੱਤਾ ਸੀ ਪਰ ਕੋਈ ਹੱਲ ਨਹੀਂ ਹੋਇਆ। ਉਥੇ ਹੀ ਟੋਲ ਕਰਮੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਉਨ੍ਹਾਂ ਦੇ ਘਰ ਦਾ ਖਰਚਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਘਰ ਦਾ ਰਾਸ਼ਨ, ਕਿਸ਼ਤਾਂ, ਬੱਚਿਆ ਦੀਆਂ ਸਕੂਲ ਫੀਸ ਦੇਣੀ ਔਖੀ ਹੋ ਗਈ ਹੈ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਟੋਲ ਚਾਲੂ ਕਰਵਾ ਦੇਣ ਤਾ ਜੋ ਵਰਕਰਾਂ ਦਾ ਘਰ ਵੀ ਚਲ ਸਕੇ।