ਰੂਪਨਗਰ: ਸੋਮਵਾਰ ਨੂੰ ਸ਼ਹਿਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ 'ਚ ਰੈਵਿਨਿਊ ਪਟਵਾਰ ਯੂਨੀਅਨ ਦੀ ਚੋਣ ਦੀ ਪ੍ਰਕੀਰਿਆ ਪੂਰੀ ਕੀਤੀ ਗਈ ਹੈ। ਇਸ 'ਚ ਇਸ 'ਚ ਸਰਬ ਸਹਿਮਤੀ ਨਾਲ ਤਹਿਸੀਲ ਪ੍ਰਧਾਨ, ਕੈਸ਼ੀਅਰ ਤੇ ਜਨਰਲ ਸਕੱਤਰ ਚੁਣੇ ਗਏ। ਇਸ ਬਾਰੇ ਦੱਸਦੇ ਹੋਏ ਰੈਵਿਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਨੇ ਦੱਸਿਆ ਕਿ ਸਰਬ ਸਹਿਮਤੀ ਦੇ ਨਾਲ ਜਸਵਿੰਦਰ ਸਿੰਘ ਨੂੰ ਰੂਪਨਗਰ ਤਹਿਸੀਲ ਦਾ ਪ੍ਰਧਾਨ ਚੁਣਿਆ ਗਿਆ ਹੈ।
ਇਸ ਤੋਂ ਇਲਾਵਾ ਸੁਰਿੰਦਰਪਾਲ ਸਿੰਘ ਨੂੰ ਜਨਰਲ ਸਕੱਤਰ ਸੰਦੀਪ ਸਿੰਘ ਨੂੰ ਕੈਸ਼ੀਅਰ ਬਣਾਇਆ ਗਿਆ ਹੈ। ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਬਾਡੀ ਦੇ ਨਿਰਦੇਸ਼ਾਂ ਦੇ ਹੇਠ ਹਲਕਾ ਚਮਕੌਰ ਸਾਹਿਬ ਅਤੇ ਹਲਕਾ ਮੋਰਿੰਡਾ ਦੇ ਵਿੱਚ ਵੀ ਸਰਬਸਹਿਮਤੀ ਨਾਲ ਚੋਣਾਂ ਮੁਕੰਮਲ ਹੋ ਗਈਆਂ ਹਨ।
ਉਨ੍ਹਾਂ ਪੰਜਾਬ ਸਰਕਾਰ ਤੋਂ ਪਟਵਾਰੀਆਂ ਦੀ ਹੱਕੀ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਘੱਟ ਪਟਵਾਰੀ ਹੋਣ ਕਾਰਨ ਇੱਕ-ਇੱਕ ਮੁਲਾਜ਼ਮ ਕੋਲ 4 ਤੋਂ 5 ਜ਼ਿਲ੍ਹੇ ਹਨ। ਇਸ ਕਾਰਨ ਲੋਕਾਂ ਨੂੰ ਕੰਮ ਕਰਵਾਉਣਾ ਵਿੱਚ ਦਿੱਕਤ ਪੇਸ਼ ਆਉਂਦੀ ਹੈ ਤੇ ਉਨ੍ਹਾਂ ਦਾ ਕੰਮ ਲੇਟ ਹੋ ਜਾਂਦਾ ਹੈ।
ਉਨ੍ਹਾਂ ਸੂਬਾ ਸਰਕਾਰ ਤੋਂ ਨਵੇਂ ਪਟਵਾਰੀਆਂ ਦੀ ਜਲਦ ਭਰਤੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਮੌਜੂਦਾ ਮੁਲਾਜ਼ਮਾਂ ਦਾ ਭਾਰ ਘੱਟ ਸਕੇ ਤੇ ਲੋਕਾਂ ਲਈ ਕੰਮ ਕਰਵਾਉਣ ਵੀ ਸੁਖ਼ਾਲਾ ਹੋ ਸਕੇ। ਇਸ ਤੋਂ ਇਲਾਵਾ ਪਟਵਾਰ ਯੂਨੀਅਨ ਦੇ ਨੇ ਸਰਕਾਰ ਤੋਂ ਜਲਦ ਹੀ ਉਨ੍ਹਾਂ ਦੀ ਡੀਏ ਕਿਸ਼ਤਾਂ ਰਿਲੀਜ਼ ਕੀਤੇ ਜਾਣ ਦੀ ਮੰਗ ਕੀਤੀ ਹੈ।