ETV Bharat / state

ਪੰਜਾਬ ਦੀ ਗਾਮਿਨੀ ਸਿੰਗਲਾ ਨੇ UPSC ਆਲ ਇੰਡੀਆ ਵਿੱਚ ਪ੍ਰਾਪਤ ਕੀਤਾ ਤੀਜਾ ਸਥਾਨ - ਆਈਏਐੱਸ ਦਾ ਪੇਪਰ ਦੂਜੀ ਵਾਰ ਦਿੱਤਾ ਗਿਆ

ਗਾਮਿਨੀ ਆਪਣੇ ਮਾਤਾ-ਪਿਤਾ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਦੇ ਸੁੱਖ ਸਹਿਜ ਐਨਕਲੇਵ ਕਾਲੋਨੀ ਵਿੱਚ ਰਹਿ ਕੇ ਆਈਏਐੱਸ ਦੀ ਤਿਆਰੀ ਕਰ ਰਹੀ ਸੀ ਅਤੇ ਅੱਜ ਜਦੋਂ ਯੂਪੀਐੱਸਸੀ ਵੱਲੋਂ ਇਹ ਨਤੀਜੇ ਐਲਾਨ ਕੀਤੇ ਗਏ ਤਾਂ ਜਿੱਥੇ ਗਾਮਿਨੀ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉੱਥੇ ਹੀ ਗਾਮੀਨੀ ਦੇ ਮਾਤਾ-ਪਿਤਾ ਨੂੰ ਆਪਣੀ ਬੇਟੀ ਦੀ ਇਸ ਵੱਡੀ ਪ੍ਰਾਪਤੀ ਉੱਤੇ ਨਾਜ਼ ਹੈ।

ਪੰਜਾਬ ਦੀ ਗਾਮਿਨੀ ਸਿੰਗਲਾ ਨੇ UPSC ਆਲ ਇੰਡੀਆ ਵਿੱਚ ਪ੍ਰਾਪਤ ਕੀਤਾ ਤੀਜਾ ਸਥਾਨ
author img

By

Published : May 31, 2022, 8:16 AM IST

ਰੂਪਨਗਰ : ਯੂਪੀਐਸਸੀ ਵੱਲੋਂ ਆਈਏਐਸ ਦੇ ਨਤੀਜੇ ਐਲਾਨ ਕਰ ਕੀਤੇ ਗਏ ਹਨ ਅਤੇ ਇਨ੍ਹਾਂ ਨਤੀਜਿਆਂ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਰਹਿਣ ਵਾਲੀ ਗਾਮਿਨੀ ਸਿੰਗਲਾ ਨੇ ਆਲ ਇੰਡੀਆ ਵਿੱਚ ਤੀਜਾ ਰੈਂਕ ਪ੍ਰਾਪਤ ਕਰ ਕੇ ਸ੍ਰੀ ਆਨੰਦਪੁਰ ਸਾਹਿਬ ਦਾ ਨਾਮ ਰੌਸ਼ਨ ਕੀਤਾ ਹੈl

ਦੱਸਣਯੋਗ ਹੈ ਕਿ ਗਾਮਿਨੀ ਸਿੰਗਲਾ ਦੇ ਮਾਤਾ ਪਿਤਾ ਪੇਸ਼ੇ ਵਜੋਂ ਡਾਕਟਰ ਹਨ ਅਤੇ ਹਿਮਾਚਲ ਦੇ ਸ੍ਰੀ ਨੈਣਾਂ ਦੇਵੀ ਤਹਿਸੀਲ ਵਿੱਚ ਸੇਵਾ ਨਿਭਾ ਰਹੇ ਹਨl ਗਾਮਿਨੀ ਆਪਣੇ ਮਾਤਾ-ਪਿਤਾ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਦੇ ਸੁੱਖ ਸਹਿਜ ਐਨਕਲੇਵ ਕਾਲੋਨੀ ਵਿੱਚ ਰਹਿ ਕੇ ਆਈਏਐੱਸ ਦੀ ਤਿਆਰੀ ਕਰ ਰਹੀ ਸੀ ਅਤੇ ਅੱਜ ਜਦੋਂ ਯੂਪੀਐੱਸਸੀ ਵੱਲੋਂ ਇਹ ਨਤੀਜੇ ਐਲਾਨ ਕੀਤੇ ਗਏ ਤਾਂ ਜਿੱਥੇ ਗਾਮਿਨੀ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉੱਥੇ ਹੀ ਗਾਮੀਨੀ ਦੇ ਮਾਤਾ-ਪਿਤਾ ਨੂੰ ਆਪਣੀ ਬੇਟੀ ਦੀ ਇਸ ਵੱਡੀ ਪ੍ਰਾਪਤੀ ਉੱਤੇ ਨਾਜ਼ ਹੈ। ਜ਼ਿਕਰਯੋਗ ਹੈ ਕਿ ਗਾਮਿਨੀ ਨੇ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ ਤੋਂ ਕੰਪਿਊਟਰ ਦੇ ਵਿੱਚ ਡਿਗਰੀ ਕੀਤੀ ਹੈ।

ਪੰਜਾਬ ਦੀ ਗਾਮਿਨੀ ਸਿੰਗਲਾ ਨੇ ਆਈਏਐਸ ਵਿੱਚ ਆਲ ਇੰਡੀਆ ਵਿੱਚ ਪ੍ਰਾਪਤ ਕੀਤਾ ਤੀਜਾ ਸਥਾਨ

ਗਾਮਿਨੀ ਵੱਲੋਂ ਆਈਏਐੱਸ ਦਾ ਪੇਪਰ ਦੂਜੀ ਵਾਰ ਦਿੱਤਾ ਗਿਆ ਸੀ ਅਤੇ ਦੂਜੀ ਵਾਰ ਉਸਦੇ ਵੱਲੋਂ ਇਹ ਪੇਪਰ ਕਲੀਅਰ ਕਰਕੇ ਪੂਰੇ ਦੇਸ਼ ਵਿੱਚ ਤੀਜਾ ਰੈਂਕ ਪ੍ਰਾਪਤ ਕੀਤਾ ਗਿਆ। ਗਾਮਿਨੀ ਨੇ ਇਸ ਪ੍ਰਾਪਤੀ ਦੇ ਲਈ ਆਪਣੇ ਮਾਪਿਆਂ, ਸਾਕ ਸਬੰਧੀਆਂ ਅਤੇ ਆਂਢ-ਗੁਆਂਢ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਯਾਤਰਾ ਆਸਾਨ ਨਹੀਂ ਸੀ ਪਰ ਸਖਤ ਮਿਹਨਤ ਅਤੇ ਹੌਂਸਲੇ ਨਾਲ ਉਹਨਾਂ ਨੇ ਅੱਜ ਆਪਣੀ ਮੰਜ਼ਿਲ ਪ੍ਰਾਪਤ ਕੀਤੀ ਹੈ ਅਤੇ ਜਿਸ ਲਈ ਉਹ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਾਤਾ ਨੈਣਾ ਦੇਵੀ ਦੇ ਸ਼ੁੱਕਰਗੁਜ਼ਾਰ ਹਨ।

ਗਾਮੀਨੀ ਸਿੰਗਲਾ ਦੇ ਪਿਤਾ ਡਾ. ਆਲੋਕ ਸਿੰਗਲਾ ਤੇ ਉਹਨਾਂ ਦੀ ਮਾਤਾ ਡਾ. ਨੀਰਜਾ ਨੇ ਆਪਣੀ ਬੇਟੀ ਦੀ ਇਸ ਪ੍ਰਾਪਤੀ ਤੇ ਜਿੱਥੇ ਖੁਸ਼ੀ ਦਾ ਇਜ਼ਹਾਰ ਕੀਤਾ। ਉੱਥੇ ਉਹਨਾ ਕਿਹਾ ਕਿ ਉਹ ਹਰ ਉਸ ਸ਼ਕਸ ਦੇ ਸ਼ੁਕਰਗੁਜ਼ਾਰ ਹਨ। ਜਿਸ ਨੇ ਵੀ ਗਾਮੀਨੀ ਦੀ ਇਸ ਪ੍ਰਾਪਤੀ ਵਿਚ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕੇ ਕੁੜੀਆਂ ਹਰ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਹਨ। ਅੱਜ ਅਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਤੋਂ ਗਾਮੀਨੀ ਨੇ ਇਹ ਪ੍ਰਾਪਤੀ ਕਰਕੇ ਸਮੁੱਚੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।

ਇਸ ਮੌਕੇ ਉੱਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਇਸ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਵੀ ਗਾਮੀਨੀ ਨੂੰ ਮੁਬਾਰਕਾਂ ਦਿੱਤੀਆਂ। "ਆਮ ਆਦਮੀ ਪਾਰਟੀ" ਦੇ ਵਿਧਾਇਕ ਅਮਨ ਅਰੋੜਾ ਵੱਲੋਂ ਆਪਣੇ ਫੇਸਬੁੱਕ ਪੇਜ ਉੱਤੇ ਗਾਮਿਨੀ ਅਤੇ ਉਸ ਦੇ ਮਾਪਿਆਂ ਨੂੰ ਮੁਬਾਰਕਾਂ ਦਿੰਦੇ ਹੋਏ ਲਿਖਿਆ ਗਿਆ ਕਿ, "ਸੁਨਾਮ ਦੇ ਸਵਰਗੀ ਮਾਸਟਰ ਤਰਸੇਮ ਸਿੰਗਲਾ ਦੀ ਪੋਤੀ ਗਾਮੀਨੀ ਸਿੰਗਲਾ ਪੁੱਤਰੀ ਡਾਕਟਰ ਅਲੋਕ ਸਿੰਗਲਾ ਨੇ ਆਲ ਇੰਡੀਆ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਜਿੱਥੇ ਪੰਜਾਬ ਦਾ ਨਾਮ ਚਮਕਾਇਆਂ ਹੈ। ਉੱਥੇ ਹੀ ਸੁਨਾਮ ਦਾ ਨਾਮ ਰੋਸ਼ਨ ਕੀਤਾ ਹੈਂ।" ਦੱਸਣਯੋਗ ਹੈ ਕਿ ਗਾਮੀਨੀ ਦੇ ਪਰਿਵਾਰਕ ਪਿਛੋਕੜ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਪਰਿਵਾਰ ਸੁਨਾਮ ਨਾਲ ਸਬੰਧ ਰੱਖਦਾ ਹੈ ਅਤੇ ਲੰਬੇ ਸਮੇਂ ਤੋਂ ਅਨੰਦਪੁਰ ਸਾਹਿਬ ਵਿਖੇ ਰਹਿ ਰਿਹਾ ਹੈ।

ਇਹ ਵੀ ਪੜ੍ਹੋ :ਖਾਲਿਸਤਾਨ ਸਮਰੱਥਕ ਨੌਜਵਾਨਾਂ ਨਾਲ ਕੇਂਦਰੀ ਖੁਫੀਆ ਏਜੰਸੀਆਂ ਦੀ ਗੱਲਬਾਤ ਨੂੰ ਲੈ ਕੇ ਵਿਵਾਦ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.