ਰੂਪਨਗਰ : ਪੰਜਾਬ ਦੇ ਹੋਮਗਾਰਡ ਮੁਲਾਜ਼ਮਾਂ ਵੱਲੋਂ ਸੋਲਖੀਆਂ ਟੋਲ ਪਲਾਜ਼ਾ ਉੱਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਅਤੇ ਧਰਨਾ ਪ੍ਰਦਰਸ਼ਨ ਨੂੰ ਤਿੱਖਾ ਕਰਦੇ ਹੋਏ ਕੌਮੀ ਰਾਜ ਮਾਰਗ ਸੋਲਖੀਆਂ ਟੋਲ ਪਲਾਜ਼ਾ ਉੱਤੇ ਸਥਿਤ ਸਾਰੀਆਂ ਲਾਈਨਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਸੜਕ ਨੂੰ ਜਾਮ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਕਰੀਬ ਪਿਛਲੇ ਪੰਜ ਸਾਲ ਤੋਂ ਰੋਪੜ 'ਚ ਸੋਲਖੀਆਂ ਟੋਲ ਪਲਾਜ਼ਾ ਦੇ ਉੱਤੇ ਇੱਕ ਟੈਂਟ ਲਗਾ ਕੇ ਸੂਬਾ ਪੱਧਰੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਪ੍ਰਦਰਸ਼ਨ ਪੰਜਾਬ ਹੋਮ ਗਾਰਡ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ ਹੈ। ਜਿੰਨ੍ਹਾਂ ਦੀਆਂ ਮੁੱਖ ਮੰਗਾਂ ਪੈਨਸ਼ਨ ਸਕੀਮ ਲਗਾਣਾ ਤਨਖਾਹ ਵਿੱਚ ਵਾਧਾ ਕਰਨਾ ਅਤੇ ਛੇਵੇਂ ਪੇ ਕਮਿਸ਼ਨ ਨੂੰ ਹੂਬਹੂ ਲਾਗੂ ਕਰਨ ਨੂੰ ਲੈ ਕੇ ਲੰਬੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ। (Dharna demonstration is being done by Punjab Home Guard)
ਟੋਲ ਪਲਾਜ਼ਾ ਦੀਆਂ ਲਾਈਨਾਂ ਬੰਦ ਕਰ ਦਿੱਤੀਆਂ : ਇਨ੍ਹਾਂ ਹੋਮਗਾਰਡ ਜਵਾਨਾਂ ਵੱਲੋਂ ਸੂਬਾ ਪੱਧਰੀ ਇੱਕ ਵੱਡਾ ਇਕੱਠ ਰੋਪੜ ਸੋਲਖੀਆਂ ਟੋਲ ਪਲਾਜ਼ਾ ਉੱਤੇ ਕੀਤਾ ਗਿਆ, ਜਿੱਥੇ ਸੂਬੇ ਦੇ ਵੱਖ ਵੱਖ ਜ਼ਿਲਿਆਂ ਤੋਂ ਵਰਦੀ ਪਾ ਕੇ ਹੋਮਗਾਰਡ ਦੇ ਜਵਾਨ ਅਤੇ ਮਹਿਲਾ ਮੁਲਾਜ਼ਮ ਧਰਨੇ ਪ੍ਰਦਰਸ਼ਨ ਦੇ ਵਿੱਚ ਪਹੁੰਚੇ। ਪਹਿਲਾਂ ਇਹਨਾਂ ਮੁਲਾਜ਼ਮਾਂ ਵੱਲੋਂ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਇਹਨਾਂ ਵੱਲੋਂ ਸੋਲਖੀਆਂ ਟੋਲ ਪਲਾਜ਼ਾ ਉੱਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਅਤੇ ਧਰਨਾ ਪ੍ਰਦਰਸ਼ਨ ਨੂੰ ਤਿੱਖਾ ਕਰਦੇ ਹੋਏ ਕੌਮੀ ਰਾਜ ਮਾਰਗ ਸੋਲਖੀਆਂ ਟੋਲ ਪਲਾਜ਼ਾ ਉੱਤੇ ਸਥਿਤ ਸਾਰੀਆਂ ਲਾਈਨਾਂ ਨੂੰ ਬੰਦ ਕਰ ਦਿੱਤਾ ਸੜਕ ਨੂੰ ਜਾਮ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਹਨਾਂ ਦੇ ਇੱਕ ਵਫਦ ਦੀ ਮੀਟਿੰਗ ਚੰਡੀਗੜ੍ਹ ਵਿੱਚ ਇਸ ਵਕਤ ਸਬੰਧਤ ਵਿਭਾਗ ਦੇ ਨਾਲ ਚੱਲ ਰਹੀ ਹੈ। ਲੇਕਿਨ ਇਹਨਾਂ ਨੇ ਕਿਹਾ ਜਦੋਂ ਤੱਕ ਮੀਟਿੰਗ ਦਾ ਸਿੱਟਾ ਕੋਈ ਹਾਂ ਪੱਖੀ ਨਹੀਂ ਨਿਕਲਦਾ। ਉਸ ਸਮੇਂ ਤੱਕ ਉਹ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਕਰਦੇ ਰੱਖਣਗੇ ਅਤੇ ਕੋਈ ਸਿੱਟਾ ਨਿਕਲਣ ਤੋਂ ਬਾਅਦ ਹੀ ਅਗਲਾ ਫੈਸਲਾ ਜਥੇਬੰਦੀ ਵੱਲੋਂ ਕੀਤਾ ਜਾਵੇਗਾ।
- ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ 'ਚ ਅੱਜ ਹਾਈਕੋਰਟ ਵਿੱਚ ਪੇਸ਼ੀ, ADGP ਜੇਲ੍ਹ ਨੇ ਹੋਣਾ ਹੈ ਪੇਸ਼, ਜੇਲ੍ਹ ਅੰਦਰ ਹੁੰਦੀ ਮੋਬਾਇਲ ਵਰਤੋਂ ਸਬੰਧੀ ਦੇਣਾ ਪਵੇਗਾ ਬਿਓਰਾ
- ਅਤੀਕ ਅਹਿਮਦ ਦੇ ਪੁੱਤਰ ਅਲੀ ਨੂੰ ਪੇਸ਼ੀ 'ਤੇ ਜਾਣ ਸਮੇਂ ਸਤਾ ਰਿਹਾ ਹਮਲੇ ਦਾ ਡਰ, ਹਾਈਕੋਰਟ ਨੇ ਸੁਰੱਖਿਆ ਦੀ ਮੰਗ ਨੂੰ ਕੀਤਾ ਰੱਦ
- ਲੋਕ ਸਭਾ ਵਿੱਚ ਸੁਰੱਖਿਆ ਵਿੱਚ ਕਮੀ - ਇੱਕ ਮੁਲਜ਼ਮ ਲਾਤੂਰ ਤੋਂ, ਤਾਮਿਲਨਾਡੂ ਦੇ ਕਾਂਗਰਸ ਸੰਸਦ ਮੈਂਬਰ ਨੇ ਭਾਜਪਾ ਨੂੰ ਘੇਰਿਆ
ਹੋਮਗਾਰਡਾਂ ਦੇ ਧਰਨੇ ਕਾਰਨ ਲੋਕ ਹੋਏ ਪ੍ਰਭਾਵਿਤ : ਹੋਮਗਾਰਡ ਜਵਾਨਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਪੁਲਿਸ ਦੇ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰਦੇ ਹਨ ਲੇਕਿਨ ਜੇਕਰ ਆਰਥਿਕ ਪੱਖੋਂ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਹਾਲਾਤ ਬਦ ਤੋਂ ਬੱਦਤਰ ਹਨ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਨੂੰ ਬਣਦਾ ਮਾਣ ਸਨਮਾਨ ਜਲਦ ਮੁਹੱਈਆ ਕਰਾਵੇ। ਜ਼ਿਕਰਯੋਗ ਹੈ ਕਿ ਇਸ ਧਰਨੇ ਪ੍ਰਦਰਸ਼ਨ ਦੇ ਨਾਲ ਆਮ ਲੋਕਾਂ ਨੂੰ ਬਹੁਤ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਜਿੱਥੇ ਟੋਲ ਪਲਾਜ਼ਾ ਬੰਦ ਹੋਣ ਦੇ ਨਾਲ ਸੜਕ ਨੂੰ ਵੀ ਬੰਦ ਕਰ ਦਿੱਤਾ ਗਿਆ। ਉੱਥੇ ਹੀ ਇਸ ਨਾਲ ਸੜਕੀ ਆਵਾਜਾਈ ਉੱਤੇ ਵੱਡਾ ਅਸਰ ਪਿਆ। ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਨੂੰ ਉਹਨਾਂ ਸੁਚਾਰੂ ਸੜਕ ਮਾਰਗ ਚਲਾਣ ਦੇ ਲਈ ਵਿਕਲਪਿਕ ਮਾਰਗ ਰਾਹੀਂ ਭੇਜਣਾ ਪਿਆ। ਪਰ, ਉਸ ਦੇ ਵਿੱਚ ਵੀ ਲੋਕਾਂ ਨੂੰ ਬਹੁਤ ਦਿੱਕਤ ਪਰੇਸ਼ਾਨੀ ਦਿਖਾਈ ਦਿੱਤੀ।