ETV Bharat / state

'ਪੰਜਾਬ 'ਚ ਹੜ੍ਹਾਂ ਲਈ ਸੂਬਾ ਸਰਕਾਰ ਜ਼ਿੰਮੇਵਾਰ'

ਪੰਜਾਬ ਸਰਕਾਰ ਦੇ ਹੜ੍ਹਾਂ ਸਬੰਧੀ ਮਾੜੇ ਪ੍ਰਬੰਧਾਂ ਨੂੰ ਲੈ ਕੇ ਆਪ ਆਗੂ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਨੂੰ ਲਿਆ ਕਰੜੇ ਹੱਥੀਂ। ਹੜ੍ਹਾਂ ਨਾਲ ਹੋਏ ਨੁਕਸਾਨ ਲਈ ਚੀਮਾ ਨੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ।

'ਸੂਬੇ 'ਚ ਹੜ੍ਹਾਂ ਲਈ ਸੂਬਾ ਸਰਕਾਰ ਜਿੰਮੇਵਾਰ'
author img

By

Published : Aug 23, 2019, 5:43 PM IST

ਰੂਪਨਗਰ : ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਆਉਂਦੇ ਪਿੰਡ ਫੂਲ ਖ਼ੁਰਦ ਵਿੱਚ ਹਰਪਾਲ ਚੀਮਾ ਸ਼ੁੱਕਰਵਾਰ ਨੂੰ ਹੜ੍ਹਾਂ ਦਾ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਈਟੀਵੀ ਭਾਰਤ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਰਦਿਆਂ ਉਨ੍ਹਾਂ ਕਿਹਾ ਜੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਮੀਂਹਾਂ ਦੇ ਮੌਸਮ ਤੋਂ ਠੀਕ ਪਹਿਲਾਂ ਨਦੀਆਂ-ਨਾਲਿਆਂ ਦੀ ਸਫ਼ਾਈ ਕਰਵਾਉਂਦਾ ਤਾਂ ਇਸ ਤਰ੍ਹਾਂ ਹੜ੍ਹਾਂ ਦੇ ਨਾਲ ਕੇਵਲ 50 ਕਰੋੜ ਦਾ ਹੀ ਨੁਕਸਾਨ ਹੋਣਾ ਸੀ।

ਵੇਖੋ ਵੀਡੀਓ

ਸੂਬਾ ਸਰਕਾਰ ਦੇ ਮਾੜੇ ਪ੍ਰਬੰਧਾਂ 'ਤੇ ਨਿਸ਼ਾਨਾ ਲਾਉਂਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਹਰ ਸਾਲ ਬਰਸਾਤਾਂ ਤੋਂ ਪਹਿਲਾਂ ਨਦੀ-ਨਾਲਿਆਂ ਦੀ ਸਫ਼ਾਈ ਵਾਸਤੇ ਸਰਕਾਰ ਫ਼ੰਡ ਰੱਖਦੀ ਹੈ ਜੇ ਉਹ ਫੰਡ ਇੰਨ੍ਹਾਂ ਮੌਕਿਆਂ 'ਤੇ ਖਰਚੇ ਤਾਂ ਇਹ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਈਟੀਵੀ ਭਾਰਤ ਨੇ ਹੜ੍ਹਾਂ ਦੌਰਾਨ ਪਿੰਡ ਵਾਸੀਆਂ ਦੀ ਕੀਤੀ ਮਦਦ

ਚੀਮਾ ਨੇ ਕਿਹਾ ਕਿ ਜੋ ਹੁਣ ਕੈਪਟਨ ਸਰਕਾਰ ਵੱਲੋਂ ਹੜ੍ਹਾਂ ਦੀ ਰਾਹਤ ਵਾਸਤੇ 100 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਉਹ ਕਾਫੀ ਨਹੀਂ ਹੁਣ ਤਾਂ ਪੰਜਾਬ ਦੇ ਲੋਕਾਂ ਦਾ ਹੜ੍ਹਾਂ ਨਾਲ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਕਿਸਾਨਾਂ ਦੀਆਂ ਫ਼ਸਲਾਂ 100 ਫ਼ੀਸਦੀ ਨੁਕਸਾਨੀਆਂ ਗਈਆਂ ਹਨ ਅਤੇ ਫ਼ਸਲਾਂ ਤੋਂ ਇਲਾਵਾ ਹੋਰ ਵੀ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਜਿਸ ਦਾ ਸਰਕਾਰ ਉਨ੍ਹਾਂ ਨੂੰ ਪੂਰਾ-ਪੂਰਾ ਮੁਆਵਜ਼ਾ ਦੇਣਾ ਚਾਹੀਦਾ ਹੈ। ਹਰਪਾਲ ਚੀਮਾ ਨੇ ਕਿਹਾ ਕਿ ਇਹ ਹੜ੍ਹ ਮੀਂਹਾਂ ਕਰਕੇ ਆਇਆ ਹੈ ਅਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਪ੍ਰਬੰਧ ਸਹੀ ਨਾ ਹੋਣ ਕਰਕੇ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।

ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪੰਜਾਬ ਦੇ ਵੱਖ-ਵੱਖ ਦਰਿਆਵਾਂ ਦੇ ਪਾਣੀ ਨੂੰ ਸਹੀ ਤਰੀਕੇ ਨਾਲ ਕੰਟਰੋਲ ਕੀਤਾ ਜਾਵੇ। ਚੀਮਾ ਨੇ ਕਿਹਾ ਕਿ ਬਾਹਰਲੇ ਮੁਲਕਾਂ ਵਿੱਚ ਉੱਥੋਂ ਦੀਆਂ ਸਰਕਾਰਾਂ ਬਰਸਾਤੀ ਪਾਣੀ ਨੂੰ ਸੰਭਾਲ ਕੇ ਰੱਖਦੀਆਂ ਹਨ ਤੇ ਬਾਅਦ ਵਿੱਚ ਉਸ ਨੂੰ ਵਰਤੋਂ ਵਿੱਚ ਲਿਆਉਂਦੀਆਂ ਹਨ। ਉਸ ਪਾਣੀ ਨੂੰ ਉਹ ਸਿੰਚਾਈ ਅਤੇ ਵੱਖ-ਵੱਖ ਕੰਮਾਂ ਲਈ ਵੀ ਵਰਤਦੇ ਹਨ। ਪੰਜਾਬ ਸਰਕਾਰ ਆਪਣਾ ਵਫਦ ਵਿਦੇਸ਼ਾਂ ਵਿੱਚ ਭੇਜ ਕੇ ਉਨ੍ਹਾਂ ਤੋਂ ਇਸ ਬਾਰੇ ਜਾਣਕਾਰੀ ਲੈ ਸਕਦੀ ਹੈ ਅਤੇ ਪੰਜਾਬ ਵਿੱਚ ਲਾਗੂ ਕਰ ਸਕਦੀ ਹੈ।

Intro:edited okg...
ਪੰਜਾਬ ਸਰਕਾਰ ਤੇ ਉਹਦੇ ਪ੍ਰਸ਼ਾਸਨ ਦੇ ਹੜ੍ਹਾਂ ਨੂੰ ਲੈ ਕੇ ਮਾੜੇ ਪ੍ਰਬੰਧਾਂ ਤੇ ਆਮ ਆਦਮੀ ਪਾਰਟੀ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਨਿਸ਼ਾਨੇ ਸਾਧੇ ਹਨ . ਚੀਮਾ ਨੇ ਕਿਹਾ ਕਿ ਅਗਰ ਇਹ ਪ੍ਰਬੰਧ ਹੜ੍ਹਾਂ ਤੋਂ ਪਹਿਲਾਂ ਕੀਤੇ ਜਾਂਦੇ ਤਾਂ ਲੋਕਾਂ ਦਾ ਨੁਕਸਾਨ ਐਨਾ ਨਹੀਂ ਹੋਣਾ ਸੀ ਚੀਮਾ ਅੱਜ ਰੂਪਨਗਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਆਏ ਸਨ

Body:ਰੂਪਨਗਰ ਦੇ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਆਉਂਦੇ ਪਿੰਡ ਫੂਲ ਖੁਰਦ ਦੇ ਵਿੱਚ ਹਰਪਾਲ ਚੀਮਾ ਅੱਜ ਹੜ੍ਹਾਂ ਦਾ ਜਾਇਜ਼ਾ ਲੈਣ ਪਹੁੰਚੇ ਇਸ ਮੌਕੇ ਈ ਟੀ ਵੀ ਭਾਰਤ ਦੀ ਟੀਮ ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਰਦੇ ਉਨ੍ਹਾਂ ਕਿਹਾ ਜੇ ਪੰਜਾਬ ਸਰਕਾਰ ਤੇ ਉਹਦਾ ਪ੍ਰਸ਼ਾਸਨ ਠੀਕ ਬਰਸਾਤ ਤੋਂ ਪਹਿਲਾਂ ਨਦੀ ਨਾਲਿਆਂ ਦੀ ਸਫਾਈ ਕਰਾਵੇ ਤਾਂ ਇਸ ਤਰ੍ਹਾਂ ਹੜ੍ਹਾਂ ਦੇ ਨਾਲ ਕੇਵਲ ਪੰਜਾਹ ਕਰੋੜ ਦਾ ਹੀ ਨੁਕਸਾਨ ਹੋਣਾ ਸੀ
ਕੈਪਟਨ ਸਰਕਾਰ ਅਤੇ ਉਹਦੇ ਪ੍ਰਸ਼ਾਸਨ ਤੇ ਨਿਸ਼ਾਨਾ ਸਾਧਦੇ ਹਰਪਾਲ ਚੀਮਾ ਨੇ ਕਿਹਾ ਕਿ ਹਰ ਸਾਲ ਬਰਸਾਤ ਤੋਂ ਪਹਿਲਾਂ ਨਦੀ ਨਾਲਿਆਂ ਦੀ ਸਫ਼ਾਈ ਵਾਸਤੇ ਸਰਕਾਰ ਫੰਡ ਰੱਖਦੀ ਹੈ ਅਗਰ ਉਹ ਫੰਡ ਇਨ੍ਹਾਂ ਮੌਕਿਆਂ ਤੇ ਖਰਚੇ ਤਾਂ ਇਹ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ
ਚੀਮਾ ਨੇ ਕਿਹਾ ਕਿ ਜੋ ਹੁਣ ਕੈਪਟਨ ਸਰਕਾਰ ਵੱਲੋਂ ਹੜ੍ਹਾਂ ਦੀ ਰਾਹਤ ਵਾਸਤੇ ਸੌ ਕਰੋੜ ਦਾ ਪੈਕੇਜ ਦਾ ਐਲਾਨ ਕੀਤਾ ਗਿਆ ਹੈ ਉਹ ਕਾਫੀ ਨਹੀਂ ਹੁਣ ਤਾਂ ਪੰਜਾਬ ਦੇ ਲੋਕਾਂ ਦਾ ਹੜ੍ਹਾਂ ਨਾਲ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਕਿਸਾਨਾਂ ਦੀਆਂ ਫ਼ਸਲਾਂ ਸੌ ਪ੍ਰਤੀਸ਼ਤ ਨੁਕਸਾਨੀਆਂ ਗਈਆਂ ਹਨ ਤੇ ਹੋਰ ਚੀਜ਼ਾਂ ਚ ਵੀ ਭਾਰੀ ਨੁਕਸਾਨ ਹੋਇਆ ਹੈ ਸਰਕਾਰ ਉਨ੍ਹਾਂ ਦਾ ਸੌ ਪ੍ਰਸੈਂਟ ਮੁਆਵਜ਼ਾ ਦੇਵੇ
ਈਟੀਵੀ ਭਾਰਤ ਵੱਲੋਂ ਪੁੱਛੇ ਸਵਾਲ ਪਿਛਲੇ ਦਿਨੀਂ ਬੀਬੀਐੱਮਬੀ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਰਾਹੀਂ ਇਹ ਕਿਹਾ ਹੈ ਕਿ ਜੋ ਇਸ ਟਾਈਮ ਹੜ੍ਹ ਆਏ ਹਨ ਉਹਦੇ ਲਈ ਭਾਖੜਾ ਡੈਮ ਦਾ ਪਾਣੀ ਜ਼ਿੰਮੇਵਾਰ ਨਹੀਂ ਹੈ ਇਸ ਸਵਾਲ ਤੇ ਹਰਪਾਲ ਚੀਮਾ ਨੇ ਕਿਹਾ ਕਿ ਇਹ ਹੜ੍ਹ ਮੀਂਹਾਂ ਕਰਕੇ ਆਇਆ ਔਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਪ੍ਰਬੰਧ ਸਹੀ ਨਾ ਹੋਣ ਕਰਕੇ ਲੋਕਾਂ ਦਾ ਏਨਾ ਨੁਕਸਾਨ ਹੋਇਆ
ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪੰਜਾਬ ਦੇ ਵੱਖ ਵੱਖ ਦਰਿਆਵਾਂ ਨੂੰ ਸਹੀ ਤਰ੍ਹਾਂ ਚੈਨਲ ਲਾਈਜ਼ ਕਰੇ ਚੀਮਾ ਨੇ ਕਿਹਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਉੱਥੋਂ ਦੀਆਂ ਸਰਕਾਰਾਂ ਬਰਸਾਤੀ ਪਾਣੀ ਨੂੰ ਸੰਭਾਲ ਕੇ ਰੱਖਦੀਆਂ ਹਨ ਤੇ ਬਾਅਦ ਵਿੱਚ ਉਨ੍ਹਾਂ ਨੂੰ ਵਰਤੋਂ ਦੇ ਵਿੱਚ ਲਿਆਉਂਦੀਆਂ ਹਨ ਉਸ ਪਾਣੀ ਨੂੰ ਉਹ ਸਿੰਚਾਈ ਅਤੇ ਵੱਖ ਵੱਖ ਕੰਮਾਂ ਲਈ ਵੀ ਵਰਤਦੇ ਹਨ ਪੰਜਾਬ ਸਰਕਾਰ ਆਪਣਾ ਵਫਦ ਵਿਦੇਸ਼ਾਂ ਦੇ ਵਿੱਚ ਭੇਜ ਕੇ ਉਨ੍ਹਾਂ ਤੋਂ ਕੁਝ ਸਿੱਖਣ
one2one Harpal Cheema ਵਿਰੋਧੀ ਧਿਰ ਦੇ ਨੇਤਾ ਆਮ ਆਦਮੀ ਪਾਰਟੀ , ਨਾਲ ਦਵਿੰਦਰ ਸਿੰਘ ਗਰਚਾ ਰਿਪੋਰਟਰ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.