ETV Bharat / state

Punjab Govt's New Policy on Sand : ਪੰਜਾਬ ਸਰਕਾਰ ਦਾ ਲੋਕ ਪੱਖੀ ਫੈਸਲਾ, ਹੁਣ ਸਸਤੇ ਰੇਟਾਂ ਉਤੇ ਆਨਲਾਈਨ ਮਿਲੇਗਾ ਰੇਤਾ, ਜਾਣੋ ਕਿਵੇਂ...

ਜ਼ਿਲ੍ਹਾ ਰੂਪਨਗਰ ਦੇ ਸ੍ਰੀ ਚਮਕੌਰ ਸਾਹਿਬ ਵਿੱਚ 3 ਮਾਇਨਿੰਗ ਦੀਆਂ ਸਾਈਟਾਂ ਸਸਤੀ ਰੇਤਾ ਵੇਚਣ ਦੇ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ। ਲੋਕਾਂ ਨੂੰ ਸਸਤੀ ਰੇਤਾ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਨੀਤੀ ਲਿਆਂਦੀ ਗਈ ਹੈ, ਜਿਸ ਵਿਚ ਰੇਤੇ ਦਾ ਭਾਅ ਸਾਢੇ ਪੰਜ ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਹੋਵੇਗਾ।

Punjab government's new policy regarding sand
Punjab Govt's New Policy on Sand : ਪੰਜਾਬ ਸਰਕਾਰ ਦਾ ਲੋਕ ਪੱਖੀ ਫੈਸਲਾ, ਹੁਣ ਸਸਤੇ ਰੇਟਾਂ ਉਤੇ ਆਨਲਾਈਨ ਮਿਲੇਗੀ ਰੇਤਾ, ਜਾਣੋ ਕਿਵੇਂ...
author img

By

Published : Feb 5, 2023, 11:42 AM IST

Updated : Feb 5, 2023, 11:47 AM IST

ਪੰਜਾਬ ਸਰਕਾਰ ਦਾ ਲੋਕ ਪੱਖੀ ਫੈਸਲਾ, ਹੁਣ ਸਸਤੇ ਰੇਟਾਂ ਉਤੇ ਆਨਲਾਈਨ ਮਿਲੇਗੀ ਰੇਤਾ, ਜਾਣੋ ਕਿਵੇਂ...

ਰੂਪਨਗਰ : ਲੋਕਾਂ ਨੂੰ ਸਸਤੀ ਰੇਤਾ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਨੀਤੀ ਲਿਆਂਦੀ ਗਈ ਹੈ, ਜਿਸ ਵਿਚ ਰੇਤੇ ਦਾ ਭਾਅ ਸਾਢੇ ਪੰਜ ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਤੈਅ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੇਤਾ ਬਹੁਤ ਮਹਿੰਗੇ ਭਾਅ ਉਤੇ ਮਿਲ ਰਿਹਾ ਸੀ ਪਰ ਸਰਕਾਰ ਵੱਲੋਂ ਲਿਆਂਦੀ ਗਈ ਨਵੀਂ ਨੀਤੀ ਤਹਿਤ ਹੁਣ ਪੰਜਾਬ ਸਰਕਾਰ ਵੱਲੋਂ ਰੇਤਾ ਵੇਚਿਆ ਜਾਵੇਗਾ ਅਤੇ ਇਸਦਾ ਸਭ ਤੋਂ ਘੱਟ ਮੁੱਲ ਵੀ ਨਿਰਧਾਰਿਤ ਕਰ ਦਿੱਤਾ ਗਿਆ ਹੈ, ਤਾਂ ਜੋ ਰੇਤਾ ਆਮ ਲੋਕਾਂ ਦੀ ਪਹੁੰਚ ਤੱਕ ਹੋ ਸਕੇ ਅਤੇ ਜੋ ਇਮਾਰਤਾਂ ਬਣਾਉਣ ਦੇ ਕੰਮ-ਕਾਜ ਵਿੱਚ ਔਕੜ ਆਈ ਹੋਈ ਹੈ, ਉਸ ਨੂੰ ਦੂਰ ਕੀਤਾ ਜਾ ਸਕੇ।

ਇਹ ਤਿੰਨ ਥਾਵਾਂ ਕੀਤੀਆਂ ਨਿਰਧਾਰਿਤ : ਜ਼ਿਲ੍ਹਾ ਰੂਪਨਗਰ ਦੇ ਸ੍ਰੀ ਚਮਕੌਰ ਸਾਹਿਬ ਵਿੱਚ 3 ਮਾਈਨਿੰਗ ਦੀਆਂ ਸਾਈਟਾਂ ਸਸਤੀ ਰੇਤਾ ਵੇਚਣ ਦੇ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਮੌਲਾਨਾ ਸੁਲਤਾਨਪੁਰ ਅਤੇ ਮਾਲੇਵਾਲ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜੋ ਵਿਅਕਤੀ ਰੇਤਾ ਲੈਣਾ ਚਾਹੁੰਦਾ ਹੈ ਉਸ ਵੱਲੋਂ ਆਪਣੀ ਟਰਾਂਸਪੋਰਟ ਦਾ ਸਾਧਨ ਖੁਦ ਲਿਆਉਣਾ ਪਵੇਗਾ। ਰੇਤਾ ਪੁੱਟਣ ਦੇ ਲਈ ਸਿਰਫ਼ ਕਹੀਆਂ ਦੀ ਵਰਤੋਂ ਕੀਤੀ ਜਾਵੇਗੀ। ਜੇਸੀਬੀ ਅਤੇ ਪੋਲੈਂਡ ਨਾਲ ਖ਼ੁਦਾਈ ਬਿਲਕੁਲ ਬੰਦ ਕੀਤੀ ਗਈ ਹੈ।

ਇਹ ਵੀ ਪੜ੍ਹੋ : Bathinda Police Action: ਨਾਜਾਇਜ਼ ਅਸਲੇ ਸਮੇਤ 2 ਵਿਅਕਤੀ ਗ੍ਰਿਫ਼ਤਾਰ, ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਕਰਦੇ ਸੀ ਅਸਲਾ ਸਪਲਾਈ

ਆਨਲਾਈਨ ਹੋਵੇਗੀ ਰੇਤਾ ਖਰੀਦਣ ਦੀ ਪ੍ਰਕਿਰਿਆ : ਮਾਈਨਿੰਗ ਵਿਭਾਗ ਵੱਲੋਂ ਆਪਣਾ ਇੱਕ ਅਧਿਕਾਰੀ ਸਾਈਟ ਉੱਤੇ ਆਉਣ ਵਾਲੇ ਵਿਅਕਤੀਆਂ ਨੂੰ ਪਰਚੀ ਕਟ ਕੇ ਦਵੇਗਾ, ਜਿਸ ਤੋਂ ਬਾਅਦ ਆਨਲਾਈਨ ਨੰਬਰ ਰਜਿਸਟਰ ਹੋਵੇਗਾ। ਲਾਭਪਾਤਰੀ ਸਸਤੇ ਮੁੱਲ ਉਤੇ ਰੇਤਾ ਲੈ ਸਕੇਗਾ। ਇਹ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ ਅਤੇ ਇਸ ਬਾਬਤ ਜੋ ਟੋਕਨ ਨੰਬਰ ਆਏਗਾ ਉਹ ਵੀ ਆਨਲਾਈਨ ਹੀ ਆਵੇਗਾ ਤਾਂ ਜੋ ਇਸ ਵਿੱਚ ਪਾਰਦਰਸ਼ਤਾ ਰੱਖੀ ਜਾ ਸਕੇ। ਮੁੱਲ ਵਿਚ ਇਜ਼ਾਫ਼ਾ ਹੋਣ ਦੇ ਕਾਰਨ ਲੋਕਾਂ ਨੂੰ ਆਰਥਿਕ ਤੌਰ ਤੇ ਬਹੁਤ ਵੱਡੀ ਮਾਰ ਪੈ ਰਹੀ ਸੀ ਅਤੇ ਰੇਤ ਨਹੀ ਮੁਲ ਲੈਣੀ ਪੈ ਰਹੀ ਸੀ ਪਰ ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਇਸ ਕਦਮ ਨਾਲ ਲੋਕਾਂ ਨੂੰ ਰਾਹਤ ਮਿਲਦੀ ਜ਼ਰੂਰ ਨਜ਼ਰ ਆਵੇਗੀ।

ਇਹ ਵੀ ਪੜ੍ਹੋ : Prakas Purab of Shri Guru Ravidas Ji: ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ

ਸਸਤੀ ਰੇਤਾ ਮਿਲਣ ਦੇ ਨਾਲ ਗ਼ੈਰਕਾਨੂੰਨੀ ਮਾਈਨਿੰਗ ਉੱਤੇ ਵੀ ਲੱਗੇਗੀ ਰੋਕ : ਸਰਕਾਰ ਵੱਲੋਂ ਲੋਕਾਂ ਨੂੰ ਸਸਤਾ ਰੇਤਾ ਮੁਹਈਆ ਕਰਵਾਉਣ ਦੇ ਨਾਲ ਵੀ ਗ਼ੈਰਕਾਨੂੰਨੀ ਹੋ ਰਹੇ ਰੇਤਾ ਦੀ ਮਾਈਨਿੰਗ ਉਤੇ ਵੀ ਰੋਕ ਲੱਗਣ ਦੇ ਆਸਾਰ ਵੀ ਲੋਕਾਂ ਨੂੰ ਜਦੋਂ ਸਸਤੇ ਭਾਅ ਦੇ ਉਪਰ ਰੇਤਾ ਮਿਲਦੀ ਹੋਵੇਗੀ ਤਾਂ ਉਨ੍ਹਾਂ ਨੂੰ ਮਹਿੰਗੇ ਮੁੱਲ ਦੀ ਰੇਤਾ ਲੈਣ ਵਿੱਚ ਕੋਈ ਦਿਲਚਸਪੀ ਨਹੀਂ ਹੋਵੇਗੀ ਜਿਸ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਮਾਇਨਿੰਗ ਉੱਤੇ ਰੋਕ ਲੱਗੇਗੀ

Last Updated : Feb 5, 2023, 11:47 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.