ਰੂਪਨਗਰ : ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਸੈਂਕੜੇ NPS ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਪੁਰਾਣੀ ਪੈਨਸ਼ਨ ਬਹਾਲੀ ਲਈ ਮਸ਼ਾਲ ਮਾਰਚ ਰਣਜੀਤ ਸਿੰਘ ਬਾਗ ਤੋਂ ਸ਼ੁਰੂ ਕਰ ਕੇ ਗਿਆਨੀ ਜੈਲ ਸਿੰਘ ਕਾਲੋਨੀ ਤੋਂ ਰੂਪਨਗਰ ਰੇਲਵੇ ਸਟੇਸ਼ਨ ਕੋਲ ਜਾ ਕੇ ਸਮਾਪਤ ਕੀਤਾ।
ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਖ਼ਿਲਾਫ਼ ਕੱਢਿਆ ਮਸ਼ਾਲ ਮਾਰਚ : ਇਸ ਮੌਕੇ ਬੋਲਦੇ ਹੋਏ ਗੁਰਿੰਦਰਪਾਲ ਸਿੰਘ ਖੇੜੀ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੂਬਾ ਪ੍ਰੈਸ ਸਕੱਤਰ ਪ੍ਰੇਮ ਸਿੰਘ ਠਾਕੁਰ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਸੰਯੁਕਤ ਮੰਚ ਭਾਰਤ ਦੇ ਸਾਂਝੇ ਸੱਦੇ ਉਤੇ ਮਸ਼ਾਲ ਮਾਰਚ ਕੱਢਿਆ ਗਿਆ ਹੈ। ਪੂਰੇ ਭਾਰਤ ਵਿੱਚ ਇਹ ਮਸ਼ਾਲ ਮਾਰਚ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਖ਼ਿਲਾਫ਼ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਜਾਂ ਪੁਰਾਣੀ ਪੈਨਸ਼ਨ ਬਹਾਲੀ ਨੂੰ ਲਾਗੂ ਕਰਨ ਵਿੱਚ ਦੇਰੀ ਕਰਨ ਦੇ ਰੋਸ ਵਜੋਂ ਕੀਤਾ ਜਾ ਰਿਹਾ ਹੈ।
- ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਮਾਨ ਦਾ ਵੱਡਾ ਟਵੀਟ, ਕਿਹਾ-ਸਾਰੇ ਚੈਨਲਾਂ ਨੂੰ ਮਿਲੇ ਮੁਫਤ ਪ੍ਰਸਾਰਣ ਦਾ ਹੱਕ
- Anti-Terrorism Day 2023 : ਇਕ ਧਮਾਕੇ ਨਾਲ ਦਹਿਲ ਗਿਆ ਸੀ ਪੂਰਾ ਦੇਸ਼, ਫਿਰ ਉੱਠੀ ਅੱਤਵਾਦ ਦੇ ਖਿਲਾਫ਼ ਆਵਾਜ਼, ਪੜ੍ਹੋ ਕਿਉਂ ਮਨਾਉਣਾ ਪਿਆ ਇਹ ਦਿਨ...
- Anti Terrorism Day 2023: ਕਿਉਂ ਮਨਾਇਆ ਜਾਂਦੈ ਅੱਤਵਾਦ ਵਿਰੋਧੀ ਦਿਵਸ, ਭਾਰਤ ਉਤੇ ਕਦੋਂ ਕਦੋਂ ਹੋਏ ਅੱਤਵਾਦੀ ਹਮਲੇ ? ਪੜ੍ਹੋ ਰਿਪੋਰਟ
ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਰਾਸ਼ਟਰੀ ਪੱਧਰ ਉਤੇ ਵੱਡਾ ਮੁੱਦਾ ਬਣ ਕੇ ਉਭਰਿਆ : ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਰਾਸ਼ਟਰੀ ਪੱਧਰ ਉਤੇ ਵੱਡਾ ਮੁੱਦਾ ਬਣ ਕੇ ਉਭਰਿਆ ਹੈ। ਇਸਦਾ ਸਪੱਸ਼ਟ ਅਸਰ ਵੱਖ-ਵੱਖ ਸੂਬਿਆਂ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਤੋਂ ਦੇਖਣ ਨੂੰ ਮਿਲਿਆ ਹੈ। ਬੀਤੇ ਸਾਲ 2022 ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕੀਤਾ ਸੀ ਅਤੇ ਟੀਵੀ ਚੈਨਲਾਂ ਉਤੇ 1972 ਤੋਂ ਪਹਿਲਾਂ ਵਾਲੀ ਪੁਰਾਣੀ ਪੈਂਨਸ਼ਨ ਇੰਨ ਬਿੰਨ ਬਹਾਲ ਕਰਨ ਬਾਰੇ ਸਪੱਸ਼ਟ ਵੀ ਕੀਤਾ ਸੀ।
ਮੁੱਖ ਮੰਤਰੀ ਦਾ ਵਾਅਦਾ ਕਰਵਾਇਆ ਯਾਦ : ਇਸ ਦੇ ਉਲਟ ਹੁਣ ਛੇ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਅਪ੍ਰੈਲ ਵਿੱਚ ਮੀਟਿੰਗ ਕਰ ਕੇ ਵਿੱਤੀ ਵਿਭਾਗ ਵੱਲੋਂ ਇਸ ਸਬੰਧੀ ਕੀਤੀ ਕਾਰਵਾਈ ਦੀ ਐਕਸ਼ਨ ਰਿਪੋਰਟ ਜਾਰੀ ਕਰਦਿਆਂ ਦੋ ਫੈਸਲੇ ਲਏ ਗਏ ਹਨ। ਪਹਿਲਾ ਇਹ ਕਿ ਜਿਹੜੇ ਸੂਬੇ ਪੁਰਾਣੀ ਪੈਨਸ਼ਨ ਬਹਾਲੀ ਬਹਾਲ ਕਰ ਚੁੱਕੇ ਹਨ, ਉਨ੍ਹਾਂ ਸੂਬਿਆਂ ਤੋਂ ਜਾਣਕਾਰੀ ਇਕੱਤਰ ਕਰਨੀ। ਦੂਸਰਾ ਕੇਂਦਰ ਸਰਕਾਰ ਦੁਆਰਾ ਐਨਪੀਐਸ ਵਿੱਚ ਹੀ ਕੀਤੀਆਂ ਜਾਣ ਵਾਲੀਆਂ ਸੋਧਾਂ ਨੂੰ ਘੋਖਣਾ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਪੱਸ਼ਟ ਕਰ ਚੁੱਕੇ ਹਨ ਹਨ ਕਿ 1972 ਤੋਂ ਪਹਿਲਾਂ ਵਾਲੀ ਪੁਰਾਣੀ ਪੈਨਸ਼ਨ ਹੀ ਲਾਗੂ ਹੋਵੇਗੀ ਤਾਂ ਐਨਪੀਐਸ ਵਿੱਚ ਸੋਧਾਂ ਨੂੰ ਘੋਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਲਾਗੂ ਤਾਂ ਪੁਰਾਣੀ ਪੈਨਸ਼ਨ ਕਰਨੀ ਹੈ।