ਰੂਪਨਗਰ: ਕੋਰੋਨਾ ਮਹਾਂਮਾਰੀ ਦੇ ਦੌਰਾਨ ਨਿਰੰਤਰ ਰੂਪਨਗਰ ਦੇ ਵਿੱਚ ਮੌਜੂਦ ਡਾਕਖਾਨੇ ਆਪਣੇ ਗਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸ ਦੌਰਾਨ ਗਾਹਕਾਂ ਅਤੇ ਕਰਮਚਾਰੀਆਂ ਦੀ ਸਿਹਤ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ।
ਇਸ ਮਹਾਂਮਾਰੀ ਦੇ ਦੌਰਾਨ ਗਾਹਕਾਂ ਨੂੰ ਅਤੇ ਕਰਮਚਾਰੀਆਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ, ਇਸ ਮਕਸਦ ਦੇ ਨਾਲ ਰੂਪਨਗਰ ਦੇ ਮੇਨ ਡਾਕ ਘਰ ਦੇ ਵਿੱਚ ਜਦੋਂ ਵੀ ਕੋਈ ਗਾਹਕਾਂ ਆਪਣੇ ਕੰਮ ਲਈ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਸਰੀਰਕ ਤਾਪਮਾਨ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਫਿਰ ਉਸ ਦੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਧੋਇਆ ਜਾਂਦਾ ਹੈ। ਉਸ ਤੋਂ ਬਾਅਦ ਹੀ ਉਸ ਦੀ ਡਾਕਖਾਨੇ ਵਿੱਚ ਐਂਟਰੀ ਹੁੰਦੀ ਹੈ।
ਇਸ ਦੌਰਾਨ ਡਾਕ ਘਰਾਂ ਵਿੱਚ ਗਾਹਕ ਜਦੋਂ ਵੀ ਆਪਣਾ ਕੋਈ ਕੰਮ ਕਰਵਾਉਣ ਆਉਂਦਾ ਹੈ ਤਾਂ ਸਮਾਜਿਕ ਦੂਰੀ ਬਣਾਉਣ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਡਾਕਖਾਨੇ ਦੇ ਵਿੱਚ ਮੌਜੂਦ ਸਮੂਹ ਕਰਮਚਾਰੀਆਂ ਨੇ ਮਾਸਕ ਪਾਏ ਹੋਏ ਹਨ ਅਤੇ ਉਹ ਗਲਵਜ਼ ਦੀ ਵੀ ਵਰਤੋਂ ਕਰ ਰਹੇ ਹਨ।
ਇਹ ਜਾਣਕਾਰੀ ਡਾਕਖਾਨੇ ਦੇ ਸੰਚਾਲਕ ਰੇਸ਼ਮਪਾਲ ਸਿੰਘ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਮਹਾਂਮਾਰੀ ਦੇ ਦੌਰਾਨ ਗਾਹਕਾਂ ਦੀ ਸਿਹਤ ਅਤੇ ਸੁਵਿਧਾ ਦਾ ਖਿਆਲ ਰੱਖਣਾ ਸਾਡਾ ਪਹਿਲਾ ਕਰਤੱਵ ਹੈ ਜਿਸ ਮਕਸਦ ਨਾਲ ਇਹ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਸਿਹਤ ਮਹਿਕਮੇ ਦੇ ਹਦਾਇਤਾਂ ਦੀ ਇੰਨ ਬਿਨ ਪਾਲਣਾ ਕੀਤੀ ਜਾਂਦੀ ਹੈ।