ਰੋਪੜ: ਪੰਜਾਬ 'ਚ ਕਣਕ ਦੀ ਸਾਂਭ ਸੰਭਾਲ ਦਾ ਜਿੰਮਾ ਪਨਸੱਪ, ਮਾਰਕਫੈਡ ਜਿਹੀਆਂ ਸਰਕਾਰੀ ਏਜੰਸੀਆਂ ਦੇ ਹਵਾਲੇ ਕਰਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਫਾਰਿਗ ਹੋ ਜਾਂਦੀ ਹੈ, ਪਰ ਇਹ ਏਜੰਸੀਆ ਅੰਨ ਭੰਡਾਰਣ ਦੇ ਕੰਮ ਕਿੰਨੀ ਜ਼ਿੰਮੇਵਾਰੀ ਨਾਲ ਕਰਦੀਆਂ ਨੇ ਇਹ ਜੱਗ ਜਾਹਿਰ ਹੈ।
ETV BHarat ਦੀ ਟੀਮ ਨੇ ਜੁਲਾਈ ਦੇ ਪਹਿਲੇ ਹਫਤੇ ਰੋਪੜ ਦੀ ਅਨਾਜ ਮੰਡੀ 'ਚ ਕਣਕ ਦੀ ਸੰਭਾਲ ਦੇ ਅਧੂਰੇ ਪ੍ਰਬੰਧਾਂ ਦੀ ਖ਼ਬਰ ਨਸ਼ਰ ਕੀਤੀ ਸੀ, ਜਿਸ ਵਿੱਚ ਖ਼ੁੱਲੇ ਅਸਮਾਨ ਹੇਠਾਂ ਤਰਪਾਲਾਂ ਨਾਲ ਢਕੀਆਂ ਬੋਰੀਆਂ ਰੱਖੀਆਂ ਗਈਆਂ ਸਨ।
ਇਹ ਵੀ ਪੜ੍ਰੋ: ਘੱਗਰ ਦਰਿਆ 'ਚ ਪਿਆ ਪਾੜ, ਪਾਣੀ ਹੇਠਾਂ ਦੱਬੀ ਜ਼ਮੀਨ
ਮੰਡੀ ਦੇ ਆੜ੍ਹਤੀ ਵੀ ਇਨ੍ਹਾਂ ਪ੍ਰਬੰਧਾਂ ਨੂੰ ਨਾਮੁਕੰਮਲ ਦੱਸਦੇ ਹੋਏ ਪ੍ਰਸ਼ਾਸਨ ਤੋਂ ਨਾਰਾਜ਼ ਨਜ਼ਰ ਆਏ, ਪਰ ਬਾਵਜੂਦ ਇਸਦੇ ਅਧਿਕਾਰੀਆਂ ਦੇ ਕੰਨ 'ਤੇ ਜੂੰ ਵੀ ਨਾ ਸਰਕੀ, 'ਤੇ ਹੁਣ ਹਰ ਰੋਜ਼ ਪੈ ਰਿਹਾ ਮੀਂਹ ਇਨ੍ਹਾਂ ਕਣਕ ਦੀਆਂ ਬੋਰੀਆਂ ਨੂੰ ਜਿੱਥੇ ਗਿੱਲਾ ਕਰਦਾ ਹੈ, ਉਥੇ ਹੀ ਸਿਲ੍ਹ ਕਾਰਨ ਕਣਕ ਦੇ ਖਰਾਬ ਹੋਣ ਦਾ ਖ਼ਦਸ਼ਾ ਵੱਧ ਜਾਂਦਾ ਹੈ।