ਰੂਪਨਗਰ : ਸੂਬੇ ਵਿਚ ਅਪਰਾਧੀਆਂ ਦਾ ਖਾਤਮਾ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਪੁਲਿਸ ਨੂੰ ਕਾਮਯਾਬੀ ਵੀ ਹਾਸਿਲ ਹੋਈ ਹੈ। ਦਰਅਸਲ ਰੂਪਨਗਰ ਤੋਂ ਆਈ.ਪੀ.ਐਸ ਸੀਨੀਅਰ ਕਪਤਾਨ ਵਿਵੇਕਸ਼ੀਲ ਸੋਨੀ , ਅਤੇ ਹੋਰ ਵੱਡੇ ਅਧਿਕਾਰੀਆਂ ਦੀ ਅਗਵਾਈ ਹੇਠ ਭੈੜੇ ਅਨਸਰਾ ਅਤੇ ਚੋਰੀ ਦੀਆਂ ਵਾਰਦਾਤਾ ਕਰਨ ਵਾਲਿਆਂ ਨੂੰ ਨੱਥ ਪਾਉਣ ਸਬੰਧੀ ਤੇ ਉਹਨਾ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਗਈ।
ਮਨਾਲੀ ਤੋਂ ਕਾਬੂ ਕੀਤਾ: ਕਾਰਵਾਈ ਤਹਿਤ ਪੁਲਿਸ ਅਧਿਕਾਰੀਆਂ ਨੇ ਚੋਰੀ ਦੀ ਇਤਲਾਹ ਮਿਲਦੇ ਹੀ ਛਾਪੇਮਾਰੀ ਕੀਤੀ ਤਾਂ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕੁਝ ਵਿਅਕਤੀਆਂ ਨੂੰ ਕਾਬੂ ਕੀਤਾ।ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਕਦਮਾ ਨੰਬਰ 39 ਅ/ਧ 457,380 ਆਈ.ਪੀ.ਸੀ ਬਰਖਿਲਾਫ ਤਿੰਨ ਨਾ ਮਾਲੂਮ ਵਿਅਕਤੀਆਂ ਦੇ ਪਿੰਡ ਤਖਤਗੜ ਵਿਖੇ ਮੁਦੇਈ ਮੁਕੱਦਮਾ ਦੇ ਘਰ ਦੀ ਰੈਕੀ ਕਰਕੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾ ਕੇ ਅਤੇ ਰਾਤ ਵੇਲੇ ਘਰ ਦੀ ਦੂਜੀ ਮੰਜਿਲ ਤੋਂ ਦਰਵਾਜਾ ਤੋੜ ਕੇ ਘਰ ਅੰਦਰ ਦਾਖਲ ਹੋਕੇ ਅਤੇ ਘਰ ਵਿੱਚੋਂ ਸੋਨੇ ਤੇ ਚਾਂਦੀ ਦੇ ਗਹਿਣਿਆਂ ਅਤੇ ਨਗਦੀ ਕਰੀਬ 1 ਲੱਖ 25 ਹਜਾਰ ਰੁਪਏ ਚੋਰੀ ਕਰ ਲਈ ਜਿਸਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਪੁਲਿਸ ਨੇ ਅੱਧੀ ਰਾਤ ਮਨਾਲੀ ਤੋਂ ਕਾਬੂ ਕੀਤਾ ਹੈ।
ਕੜੀ ਮਿਹਨਤ ਨਾਲ ਵੱਖ ਵੱਖ ਥਾਵਾਂ ਤੋਂ ਕਾਬੂ ਕੀਤੇ ਮੁਲਜ਼ਮ: ਪੁਲਿਸ ਪਾਰਟੀ ਵਲੋ ਮਿਹਨਤ ਮੁਸ਼ੱਕਤ ਅਤੇ ਟੈਕਨੀਕਲ ਤੋਰ ਤੇ ਤਫਤੀਸ਼ ਕਰਕੇ ਉਕਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਨਾ ਮਾਲੂਮ ਦੋਸ਼ੀਆਨ ਨੂੰ ਟਰੇਸ ਕੀਤਾ ਗਿਆ ਅਤੇ ਨਾਮਜਦ ਕੀਤਾ ਗਿਆ । ਜਿਹਨਾ ਦੇ ਨਾਮ ਦੀਪ ਕੁਮਾਰ ਪੁੱਤਰ ਦਲੀਪ ਕੁਮਾਰ ਵਾਸੀ ਮਧਾਣੀ ਗੇਟ, ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੰਤੋਖ ਸਿੰਘ ਵਾਸੀ ਰਵੀਦਾਸ ਮੁਹੱਲਾ ਅਤੇ ਸੰਨੀ ਕੁਮਾਰ ਉਰਫ ਸੰਜੇ ਪੁੱਤਰ ਰਾਮ ਲਾਲ ਉਰਫ ਜੰਡੂ ਵਾਸੀ ਬਠਿੰਡਾ ਹਾਲ ਵਜੋਂ ਪਹਿਚਾਣ ਹੋਈ ਹੈ।
ਇਹ ਵੀ ਪੜ੍ਹੋ :Interrogation of Amritpal's wife: ਲੰਡਨ ਰਵਾਨਾ ਹੋ ਰਹੀ ਅੰਮ੍ਰਿਤਪਾਲ ਦੀ ਪਤਨੀ ਨੂੰ ਵਾਪਿਸ ਭੇਜਿਆ ਗਿਆ ਪਿੰਡ ਜੱਲੂ ਖੇੜਾ !
ਬੰਦ ਪਏ ਘਰਾਂ ਨੂੰ ਟਾਰਗੇਟ ਕ ਰਕੇ ਚੋਰੀਆ ਕਰਦੇ: ਉਕਤ ਤਿੰਨਾ ਮੁਲਜ਼ਮਾਂ ਵਿੱਚੋਂ ਇੱਕ ਦੀਪ ਕੁਮਾਰ ਨੂੰ ਪੁਲਿਸ ਪਾਰਟੀ ਵੱਲੋਂ ਮਨਾਲੀ ਜਿਲਾ ਕੁੱਲੂ (ਹਿਮਾਚਲ ਪ੍ਰਦੇਸ਼) ਤੋਂ ਅਤੇ ਦੂਜੇ ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਨੂੰ ਨਕੋਦਰ ਜ਼ਿਲ੍ਹਾ ਜਲੰਧਰ (ਪੰਜਾਬ) ਤੋ ਗ੍ਰਿਫਤਾਰ ਕੀਤਾ ਗਿਆ ਅਤੇ ਚੋਰੀਸ਼ੁਦਾ ਮਾਲ ਬ੍ਰਾਮਦ ਕੀਤਾ ਗਿਆ । ਸੰਨੀ ਕੁਮਾਰ ਉਰਫ ਸੰਜੇ ਅਜੇ ਫਰਾਰ ਹੈ। ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਇਹਨਾ ਦੀ ਪੁੱਛ ਗਿੱਛ ਕਰਨ ਤੋ ਇਹ ਪਤਾ ਲੱਗਾ ਹੈ ਕਿ ਇਹ ਦੋਸ਼ੀਆਨ ਅਕਸਰ ਹੀ ਰਾਤ ਵੇਲੇ ਲੋਹਾ ਅਤੇ ਲੋਹੇ ਨਾਲ ਸਬੰਧਤ ਹੋਰ ਸਮਾਨ ਵਗੈਰਾ ਚੋਰੀ ਕਰਦੇ ਹਨ । ਅਤੇ ਚੋਰੀ ਕਰਕੇ ਆਪਣਾ ਰਿਹਾਇਸ਼ੀ ਏਰੀਆ ਛੱਡ ਕੇ ਯਾਤਰੀਆ ਦੇ ਘੁੰਮਣ ਵਾਲੀਆ ਥਾਵਾ ਮਨਾਲੀ, ਹਿਮਾਚਲ ਪ੍ਰਦੇਸ਼ ਸਾਈਡ ਭੱਜ ਜਾਦੇ ਹਨ ਤਾਂ ਜੋ ਇਹਨਾ ਨੂੰ ਟਰੇਸ ਨਾ ਕੀਤਾ ਸਕੇ । ਜੋ ਦੋਸ਼ੀਆਨ ਬਹੁਤ ਹੀ ਸ਼ਾਤਰ ਤੇ ਚੁਸਤ ਚਲਾਕ ਹਨ ਜਿਹਨਾ ਦੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਹਨਾ ਪਾਸੋ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ।