ETV Bharat / state

ਰੂਪਨਗਰ ਨਗਰ ਕੌਂਸਲ ਦੀ ਘਟੀਆ ਕਾਰਗੁਜ਼ਾਰੀ ਦੀ ਮੂੰਹ ਬੋਲਦੀ ਤਸਵੀਰ - ਰੂਪਨਗਰ ਨਗਰ ਕੌਂਸਲ

ਰੂਪਨਗਰ ਦੇ ਮੇਨ ਬਾਜ਼ਾਰ ਵਿੱਚ ਰੋਜ਼ਾਨਾ ਸੀਵਰੇਜ ਬਲਾਕ ਰਹਿੰਦਾ ਹੈ ਅਤੇ ਬਲਾਕ ਹੋਣ ਤੋਂ ਬਾਅਦ ਇਹ ਸੀਵਰੇਜ ਦਾ ਗੰਦਾ ਪਾਣੀ ਪੂਰੇ ਬਜ਼ਾਰ ਵਿੱਚ ਫੈਲ ਜਾਂਦਾ ਹੈ। ਇਸ ਬਦਬੂਦਾਰ ਗੰਦੇ ਪਾਣੀ ਵਿੱਚ ਲੋਕਾਂ ਦਾ ਗੁਜ਼ਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

ਫ਼ੋਟੋ
author img

By

Published : Oct 31, 2019, 1:53 PM IST

ਰੂਪਨਗਰ : ਬੇਸ਼ੱਕ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆਂ ਨੂੰ ਖੋਖਲੇ ਕਰਦੀ ਜ਼ਮੀਨੀ ਹਕੀਕਤ ਰੂਪਨਗਰ ਤੋਂ ਸਾਹਮਣੇ ਆਈ ਹੈ। ਸ਼ਹਿਰ ਦੇ ਮੇਨ ਬਜ਼ਾਰ ਵਿੱਚ ਪਾਣੀ ਦੇ ਮਾੜੇ ਨਿਕਾਸ ਕਾਰਨ ਲੰਘਣ ਵਾਲੇ ਲੋਕਾਂ ਦਾ ਬਦਬੂ ਨਾਲ ਬੁਰਾ ਹਾਲ ਹੋ ਜਾਂਦਾ ਹੈ।

ਵੀਡੀਓ

ਰੂਪਨਗਰ ਦੇ ਮੇਨ ਬਾਜ਼ਾਰ ਵਿੱਚ ਰੋਜ਼ਾਨਾ ਸੀਵਰੇਜ ਬਲਾਕ ਰਹਿੰਦਾ ਹੈ ਅਤੇ ਬਲਾਕ ਹੋਣ ਤੋਂ ਬਾਅਦ ਇਹ ਸੀਵਰੇਜ ਦਾ ਗੰਦਾ ਪਾਣੀ ਪੂਰੇ ਬਜ਼ਾਰ ਵਿੱਚ ਫੈਲ ਜਾਂਦਾ ਹੈ। ਇਸ ਬਦਬੂਦਾਰ ਗੰਦੇ ਪਾਣੀ ਵਿੱਚ ਲੋਕਾਂ ਦਾ ਗੁਜ਼ਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਗੰਦੇ ਪਾਣੀ ਤੋਂ ਬਾਜ਼ਾਰ ਦੇ ਦੁਕਾਨਦਾਰ ਵੀ ਡਾਢੇ ਪ੍ਰੇਸ਼ਾਨ ਹਨ।

ਕੁੱਝ ਬੱਚਿਆਂ ਵਾਲੇ ਆਪਣੇ ਬੱਚਿਆਂ ਨੂੰ ਮੋਢਿਆਂ 'ਤੇ ਚੁੱਕ ਕੇ ਇਸ ਗੰਦੇ ਪਾਣੀ ਵਿੱਚੋਂ ਨਿਕਲਦੇ ਹਨ। ਅਜਿਹੇ ਇੱਕ ਸ਼ਹਿਰ ਵਾਸੀ ਨੇ ਗੱਲਬਾਤ ਕਰਦੇ ਕਿਹਾ ਕਿ ਬਰਸਾਤ ਦੇ ਸੀਜ਼ਨ ਤੋਂ ਬਿਨਾਂ ਵੀ ਸੀਵਰੇਜ ਬਲਾਕ ਹੋ ਗਿਆ ਹੈ ਅਤੇ ਜਦੋਂ ਵੀ ਉਹ ਇੱਥੋਂ ਲੰਘਦੇ ਹਨ ਤਾਂ ਇੱਥੇ ਹਮੇਸ਼ਾ ਸੀਵਰੇਜ ਬਲਾਕ ਹੀ ਰਹਿੰਦਾ ਹੈ। ਸਵੱਛ ਭਾਰਤ ਦੇ ਸਵਾਲ 'ਤੇ ਉਨ੍ਹਾਂ ਵਿਅੰਗ ਕੱਸਦੇ ਕਿਹਾ ਕਿ ਜਿੱਥੇ ਸਵੱਛ ਹੈ ਉੱਥੇ ਭਾਰਤ ਨਹੀਂ ਜਿੱਥੇ ਭਾਰਤ ਹੈ ਉੱਥੇ ਸਵੱਛ ਨਹੀਂ।

ਕਹਿਣ ਨੂੰ ਸ਼ਹਿਰ ਦਾ ਨਾਮ ਰੂਪਨਗਰ ਹੈ ਪਰ ਜੋ ਸ਼ਹਿਰ ਦੇ ਸਫ਼ਾਈ ਅਤੇ ਗੰਦਗੀ ਨਾਲ ਹਾਲਾਤ ਹਨ, ਸ਼ਹਿਰ ਦਾ ਨਾਂ ਰੂਪਨਗਰ ਨਹੀਂ ਰੋਪੜ ਬਣ ਚੁੱਕਿਆ ਹੈ। ਸਥਾਨਕ ਨਗਰ ਕੌਂਸਲ ਮੇਨ ਬਾਜਾਰ ਵਿੱਚ ਉਕਤ ਜਗ੍ਹਾ 'ਤੇ ਸੀਵਰੇਜ ਨੂੰ ਦਰੁਸਤ ਕਰਨ ਵਾਸਤੇ ਪਿਛਲੇ ਕਈ ਸਾਲਾਂ ਤੋਂ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ। ਜਿਸ ਕਾਰਨ ਰੋਜ਼ਾਨਾ ਹੀ ਇੱਥੋਂ ਗੁਜ਼ਰਨ ਵਾਲੇ ਆਮ ਲੋਕਾਂ ਨੂੰ ਅਤੇ ਦੁਕਾਨਦਾਰਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਕਾਰਨ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Intro:edited video ..
ਬੇਸ਼ੱਕ ਸਵੱਛ ਭਾਰਤ ਦੇ ਨਾਮ ਤੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਰੂਪਨਗਰ ਦੇ ਵਿੱਚ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਰੂਪਨਗਰ ਦੇ ਮੇਨ ਬਾਜ਼ਾਰ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ

Body:ਇਹ ਹੈ ਰੂਪਨਗਰ ਦਾ ਮੇਨ ਬਾਜ਼ਾਰ ਜਿੱਥੇ ਰੋਜ਼ਾਨਾ ਇਸ ਸਥਾਨ ਤੇ ਅਕਸਰ ਸੀਵਰੇਜ ਬਲਾਕ ਰਹਿੰਦਾ ਹੈ ਅਤੇ ਬਲਾਕ ਹੋਣ ਤੋਂ ਬਾਅਦ ਇਹ ਸੀਵਰੇਜ ਦਾ ਗੰਦਾ ਪਾਣੀ ਪੂਰੇ ਬਜਾਰ ਦੇ ਵਿੱਚ ਫੈਲ ਜਾਂਦਾ ਹੈ ਇਸ ਬਦਬੂਦਾਰ ਗੰਦੇ ਪਾਣੀ ਦੇ ਵਿੱਚ ਲੋਕਾਂ ਦਾ ਗੁਜ਼ਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਈਟੀਵੀ ਭਾਰਤ ਤੇ
ਇੱਥੋਂ ਗੁਜਰਨ ਵਾਲੇ ਆਮ ਲੋਕ ਰੋਜ਼ਾਨਾ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ ਇਸ ਗੰਦੇ ਪਾਣੀ ਤੋਂ ਸਤਾਏ ਹੋਏ ਲੋਕ ਅਤੇ ਇਸ ਬਾਜ਼ਾਰ ਦੇ ਦੁਕਾਨਦਾਰ ਡਾਢੇ ਪ੍ਰੇਸ਼ਾਨ ਹਨ
ਆਮ ਲੋਕਾਂ ਦਾ ਤਾਂ ਇੱਥੋਂ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ ਕੁਝ ਬੱਚਿਆਂ ਵਾਲੇ ਆਪਣੇ ਬੱਚਿਆਂ ਨੂੰ ਮੋਢਿਆਂ ਤੇ ਚੁੱਕ ਕੇ ਇਸ ਗੰਦੇ ਦੇ ਪਾਣੀ ਦੇ ਵਿੱਚੋਂ ਨਿਕਲਦੇ ਹਨ ਅਜਿਹੇ ਇੱਕ ਸ਼ਹਿਰ ਵਾਸੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਕਿ ਹੁਣ ਤਾਂ ਬਰਸਾਤ ਦਾ ਸੀਜ਼ਨ ਵੀ ਨਹੀਂ ਹੈ ਕਿ ਸੀਵਰੇਜ ਬਲਾਕ ਹੋ ਗਿਆ ਹੈ ਪਰ ਅਕਸਰ ਉਹ ਜਦੋਂ ਵੀ ਇੱਥੋਂ ਲੰਘਦੇ ਹਨ ਇੱਥੇ ਹਮੇਸ਼ਾ ਸੀਵਰੇਜ ਬਲਾਕ ਹੀ ਰਹਿੰਦਾ ਹੈ ਤੇ ਗੰਦੇ ਪਾਣੀ ਦੀ ਮੁਸ਼ਕ ਮਾਰਦੀ ਹੈ
ਜਦੋਂ ਇਸ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਕਿ ਸਵੱਛ ਭਾਰਤ ਦੇ ਨਾਮ ਤੇ ਬਹੁਤ ਵੱਡੇ ਕੰਮ ਹੋ ਰਹੇ ਹਨ ਤਾਂ ਉਨ੍ਹਾਂ ਨੇ ਸਵੱਛ ਭਾਰਤ ਤੇ ਵਿਅੰਗ ਕੱਸਦੇ ਕਿਹਾ ਕਿ ਜਿੱਥੇ ਸਵੱਛ ਹੈ ਉੱਥੇ ਭਾਰਤ ਨਹੀਂ ਜਿੱਥੇ ਭਾਰਤ ਹੈ ਉੱਥੇ ਸਵੱਛ ਨਹੀਂ
byte Karanjit Singh

Conclusion:ਕਹਿਣ ਨੂੰ ਤਾਂ ਸ਼ਹਿਰ ਦਾ ਨਾਮ ਰੂਪਨਗਰ ਹੈ ਪਰ ਜੋ ਸ਼ਹਿਰ ਦੇ ਸਫ਼ਾਈ ਅਤੇ ਗੰਦਗੀ ਨਾਲ ਹਾਲਾਤ ਨੇ ਸ਼ਹਿਰ ਦਾ ਨਾਂ ਰੂਪਨਗਰ ਨਹੀਂ ਰੋਪੜ ਬਣ ਚੁੱਕਿਆ ਹੈ ਸਥਾਨਕ ਨਗਰ ਕੌਂਸਲ ਮੇਨ ਬਾਜਾਰ ਦੇ ਵਿੱਚ ਉਕਤ ਜਗ੍ਹਾ ਤੇ ਸੀਵਰੇਜ ਨੂੰ ਦਰੁਸਤ ਕਰਨ ਵਾਸਤੇ ਪਿਛਲੇ ਕਈ ਸਾਲਾਂ ਤੋਂ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ ਜਿਸ ਕਾਰਨ ਰੋਜ਼ਾਨਾ ਹੀ ਇੱਥੋਂ ਗੁਜ਼ਰਨ ਵਾਲੇ ਆਮ ਲੋਕਾਂ ਨੂੰ ਅਤੇ ਦੁਕਾਨਦਾਰਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਕਾਰਨ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ
ETV Bharat Logo

Copyright © 2025 Ushodaya Enterprises Pvt. Ltd., All Rights Reserved.