ਰੂਪਨਗਰ: ਸਰਸ ਮੇਲੇ ਵਿੱਚ ਖੁਬ ਰੌਣਕਾਂ ਲੱਗੀਆਂ ਹੋਈਆਂ ਹਨ। ਉੱਥੇ ਹੀ ਮੇਲੇ ਵਿੱਚ ਕੁਝ ਖਾਣ ਪੀਣ ਵਾਲੀਆਂ ਆਈਟਮਾਂ ਆਕਰਸ਼ਣ ਦਾ ਕੇਂਦਰ ਬਣੀਆਂ ਹੋਈਆਂ ਹਨ। ਇੱਥੇ ਲੱਗੀ ਬਰਨਾਲੇ ਦੀ ਅਚਾਰ ਦੀ ਦੁਕਾਨ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ।
ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦੇ ਹੋਏ ਅਚਾਰ ਵਿਕਰੇਤਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਅਚਾਰ ਅਤੇ ਚਟਣੀਆਂ ਪੂਰੇ ਭਾਰਤ ਵਿੱਚ ਮਸ਼ਹੂਰ ਹਨ। ਉਨ੍ਹਾਂ ਨੇ ਕਿਹਾ ਕਿ 25 ਕਿਸਮ ਦੇ ਅਚਾਰ ਅਤੇ ਮੁਰੱਬੇ ਦੇਸੀ ਮਸਾਲਿਆਂ ਦੀ ਵਰਤੋਂ ਨਾਲ ਉਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਹਨ। ਨਿਸ਼ਾਨ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਿਆਰ ਕੀਤਾ ਅਚਾਰ ਮਹਿੰਗੀਆਂ ਕੰਪਨੀਆਂ ਦੇ ਮੁਕਾਬਲੇ ਵੱਧ ਸਵਾਦ ਹੁੰਦਾ ਹੈ। ਜਦੋਂ ਵੀ ਕਿਸੇ ਮੇਲੇ ਜਾਂ ਹੋਰ ਜਗ੍ਹਾ ਉਹ ਆਪਣਾ ਸਟਾਲ ਲਗਾਉਂਦੇ ਹਨ ਤਾਂ ਸਭ ਤੋਂ ਵੱਧ ਉਨ੍ਹਾਂ ਦਾ ਅਚਾਰ ਚਟਣੀਆਂ ਅਤੇ ਮੁਰੱਬੇ ਵਿਕਦੇ ਹਨ ਜਿਸ ਨਾਲ ਉਨ੍ਹਾਂ ਦਾ ਵਧੀਆ ਕਾਰੋਬਾਰ ਚੱਲਦਾ ਹੈ।
ਆਚਾਰ ਨਿਰਮਾਤਾ ਨੇ ਦੱਸਿਆ ਕਿ ਗੋਆ, ਚੰਡੀਗੜ੍ਹ ਅਤੇ ਚੰਬਾ ਦੇ ਵਿੱਚ ਸਭ ਤੋਂ ਵੱਧ ਆਚਾਰ ਵੇਚਣ ਦਾ ਉਨ੍ਹਾਂ ਨੂੰ ਅਵਾਰਡ ਵੀ ਮਿਲਿਆ ਹੋਇਆ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਇਸ ਪਰਿਵਾਰ ਵੱਲੋਂ ਬਣਾਇਆਂ ਅਚਾਰ ਅਤੇ ਚਟਣੀਆਂ ਪੂਰੇ ਭਾਰਤ ਦੇ ਵਿੱਚ ਕਾਫੀ ਮਸ਼ਹੂਰ ਹਨ ਅਤੇ ਇਹ ਪਰਿਵਾਰ ਅਚਾਰ ਚਟਣੀਆਂ ਅਤੇ ਮੁਰੱਬਿਆਂ ਨੂੰ ਤਿਆਰ ਕਰਕੇ ਬਹੁਤ ਵਧੀਆ ਕਮਾਈ ਕਰ ਰਿਹਾ ਹੈ।
ਇਹ ਵੀ ਪੜੋ- ਦਰਬਾਰ ਸਾਹਿਬ ਦੀ ਤਰਜ 'ਤੇ ਦੁਰਗਾ ਪੰਡਾਲ ਬਣਾਉਣ ਦਾ ਮਾਮਲਾ: ਗੁਰਦਾਸ ਮਾਨ ਨੇ ਰੱਦ ਕੀਤਾ ਸ਼ੋਅ