ਰੋਪੜ: ਪੰਜਾਬ ਰੇਗੁਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਦਰਾਂ ਵਿੱਚ 2.14 ਫੀਸਦੀ ਦਾ ਵਾਧਾ ਕੀਤਾ ਹੈ। ਜਿਸ ਤੋਂ ਬਾਅਦ 10 ਰੁਪਏ ਪ੍ਰਤੀ KW ਨਾਲ ਫਿਕਸਡ ਚਾਰਜ ਵੀ ਵਧਾਏ ਜਾਣਗੇ। ਜਿਸ ਨੂੰ ਲੈ ਕੇ ਸੂਬੇ ਦੇ ਲੋਕਾਂ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਈਟੀਵੀ ਭਾਰਤ ਨੇ ਲੋਕਾਂ ਦਾ ਪ੍ਰਤਿਕਰਮ ਜਾਨਣ ਲਈ ਜਦ ਰੋਪੜ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਰਕਾਰ ਖਿਲਾਫ਼ ਜਮਕੇ ਭੜਾਸ ਕੱਢੀ।
ਸ਼ਹਿਰ ਵਾਸੀਆ ਨੇ ਗੱਲਬਾਤ ਦੌਰਾਨ ਕਿਹਾ ਕਿ ਮਹਿੰਗਾਈ ਦੀ ਮਾਰ ਤੋਂ ਤਾਂ ਲੋਕ ਪਹਿਲਾਂ ਹੀ ਬਹੁਤ ਦੁਖੀ ਹਨ ਅਤੇ ਹੁਣ ਬਿਜਲੀ ਦੀਆਂ ਦਰਾਂ ਵਧਣ ਨਾਲ ਲੋਕਾਂ 'ਤੇ ਹੋਰ ਬੋਝ ਪੈ ਜਾਵੇਗਾ। ਘਰੇਲੂ ਅਤੇ ਵਪਾਰਕ ਬਿਜਲੀ ਦੀਆਂ ਦਰਾਂ ਵਿੱਚ ਵਾਧੇ ਦਾ ਐਲਾਨ ਹੋਣ ਤੋਂ ਬਾਅਦ ਪਰੇਸ਼ਾਨ ਇੱਕ ਰੋਪੜ ਵਾਸੀ ਨੇ ਕਿਹਾ,"ਸਰਕਾਰ ਮਹਿੰਗਾਈ ਘੱਟ ਕਰਦੇ ਜਾਂ ਸਾਨੂੰ ਜ਼ਹਿਰ ਦੇ ਦੇਵੇ।" ਕਈ ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਬਿਜਲੀ ਦੀਆਂ ਦਰਾਂ ਪਹਿਲਾਂ ਹੀ ਆਸਮਾਨ ਛੂ ਰਹੀਆਂ ਹਨ ਅਤੇ ਹੁਣ ਇਸ ਵਿੱਚ ਹੋ ਰਹੇ ਵਾਧੇ ਨੂੰ ਰੋਕਿਆ ਜਾਵੇ।.
ਤੁਹਾਨੂੰ ਦੱਸ ਦਈਏ ਤਾਜਾ ਘਰੇਲੂ ਦਰਾਂ ਦੀ ਕੀਮਤ 8 ਰੁਪਏ ਪ੍ਰਤੀ ਯੂਨਿਟ ਹੋਵੇਗੀ ਅਤੇ ਇਸ ਵਾਧੇ ਨੂੰ 1 ਜੂਨ ਤੋਂ ਲਾਗੂ ਕੀਤਾ ਜਾਵੇਗਾ।