ਰੂਪਨਗਰ: ਪੰਜਾਬ ਵਿੱਚ ਅਕਸਰ ਹੀ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋ ਸਫਾਈ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਤਹਿਤ Ghanauli village of Rupnagar ਰੂਪਨਗਰ ਜ਼ਿਲ੍ਹੇ ਦੇ ਘਨੌਲੀ ਇਲਾਕੇ ਦੇ ਲੋਕਾਂ ਵਲੋ ਇਕੱਠੇ ਹੋ ਕੇ ਅੱਜ ਐਤਵਾਰ ਨੂੰ ਪਿੰਡ ਘਨੌਲੀ ਦੀ ਬੀ.ਬੀ.ਐਮ.ਬੀ ਨਹਿਰ ਦੇ ਪੁਲ ਦੇ ਉੱਤੇ ਨਹਿਰ ਵਿੱਚ ਕੂੜਾ ਕਰਕਟ ਸੁੱਟਣ ਤੋਂ ਰੋਕਣ ਦੇ ਲਈ ਪੋਸਟਰ Ghanauli village of Rupnagar put up posters ਲਗਾਏ ਹਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪਿੰਡ ਘਨੌਲੀ ਦੇ ਲੋਕਾਂ ਨੇ ਦੱਸਿਆ ਕਿ ਸਾਡੇ ਲੋਕ ਪਾਣੀ ਦੀ ਕੀਮਤ ਨੂੰ ਕਦੋਂ ਸਮਝਣਗੇ, ਇਨ੍ਹਾਂ ਨਹਿਰਾਂ ਦਾ ਪਾਣੀ ਵੱਡੇ-ਵੱਡੇ ਸ਼ਹਿਰਾਂ ਅਤੇ ਹੋਰ ਵੱਖ-ਵੱਖ ਇਲਾਕਿਆਂ ਵਿਚ ਜਾਂਦਾ ਹੈ, ਜਿੱਥੇ ਲੋਕੀ ਇਸ ਪਾਣੀ ਨੂੰ ਪੀਂਦੇ ਵੀ ਹਨ। ਪਰ ਜਦੋਂ ਅਸੀਂ ਇਸ ਪਾਣੀ ਵਿਚ ਪੁੱਲਾਂ ਦੇ ਉੱਪਰੋਂ ਲੰਘ ਦੇ ਹਾਂ ਤਾਂ ਨਹਿਰਾਂ ਵਿੱਚ ਫੋਟੋਆਂ, ਲਿਫ਼ਾਫ਼ੇ, ਹੋਰ ਕੂੜਾ ਕਰਕਟ ਜਾਂ ਫਿਰ ਪੁਰਾਣੇ ਪਾਟੇ ਕੱਪੜੇ ਸੁੱਟਦੇ ਹਾਂ ਤਾਂ ਉਹ ਇਸ ਪਾਣੀ ਨੂੰ ਤਾਂ ਪ੍ਰਦੂਸ਼ਿਤ ਕਰਦਾ ਹੈ। ਜਿਸ ਨਾਲ ਪਾਣੀ ਦਾ ਦੂਸ਼ਿਤ ਹੁੰਦਾ ਹੈ ਅਤੇ ਨਾਲ ਹੀ ਸਾਡੇ ਵਾਤਾਵਰਨ ਨੂੰ ਨੁਕਸਾਨ ਵੀ ਹੁੰਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਨਹਿਰ ਨਾਲ ਜਿਨ੍ਹਾਂ ਥਾਵਾਂ ਉੱਤੇ ਪਾਣੀ ਦੀ ਸਪਲਾਈ ਹੁੰਦੀ ਹੈ, ਪਰ ਨਹਿਰਾਂ ਤੋਂ ਨਿਕਲਣ ਵਾਲੇ ਪਾਈਪਾਂ ਵਿੱਚ ਉਸ ਥਾਂ ਤੇ ਕੂੜਾ ਕਰਕਟ ਫਸਣ ਕਾਰਨ ਲੋਕਾਂ ਨੂੰ ਕਈ-ਕਈ ਦਿਨ ਪੀਣ ਵਾਲਾ ਪਾਣੀ ਨਹੀਂ ਮਿਲਦਾ। ਜਦੋਂ ਕਿ ਸਾਡੇ ਗੁਰੂਆਂ ਪੀਰਾਂ ਨੇ ਪਾਣੀ ਨੂੰ ਪਿਤਾ ਅਤੇ ਪ੍ਰਮਾਤਮਾ ਦਾ ਦਰਜਾ ਦਿੱਤਾ ਹੈ, ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਨਹੀਂ ਉਹ ਕਿਵੇਂ ਪਾਣੀ ਨੂੰ ਤਰਸਦੇ ਹਨ, ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਸਾਫ਼-ਸੁਥਰੀਆਂ ਨਹਿਰਾ ਰੱਖਣ ਦੇ ਲਈ ਨਹਿਰਾਂ ਦੇ ਪੁਲਾਂ ਉੱਪਰ ਇਹ ਪੋਸਟਰ ਲਾ ਕੇ ਮੁਹਿੰਮ ਚਲਾਈ ਗਈ ਹੈ ਅਤੇ ਲਿਖਿਆ ਗਿਆ ਹੈ, ਪਾਣੀ ਵਿੱਚ ਕੂੜਾ ਕਰਕਟ ਨਾ ਸੁੱਟਿਆ ਜਾਵੇ।
ਇਹ ਵੀ ਪੜੋ:- ਬਲੈਕਮੇਲਿੰਗ ਲੋਨ ਐਪਸ ਤੋਂ ਰਹੋ ਬੱਚ ਕੇ, ਕਰ ਸਕਦੀਆਂ ਹਨ ਤੁਹਾਨੂੰ ਕੰਗਾਲ