ETV Bharat / state

ਰੂਪਨਗਰ 'ਚ ਮੌਜੂਦ ਪਾਸਪੋਰਟ ਸੇਵਾ ਕੇਂਦਰ ਕੋਰੋਨਾ ਮਹਾਂਮਾਰੀ ਕਾਰਨ ਬੰਦ - ਪਾਸਪੋਰਟ ਸੇਵਾ ਕੇਂਦਰ ਰੂਪਨਗਰ

ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਰੂਪਨਗਰ ਜ਼ਿਲ੍ਹੇ ਦੇ ਮੁੱਖ ਡਾਕਘਰ ਵਿੱਚ ਸਥਿਤ ਪਾਸਪੋਰਟ ਸੇਵਾ ਕੇਂਦਰ ਵੀ ਅਗਲੇ ਹੁਕਮਾਂ ਤੱਕ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਹੈ।

Passport service center in Rupnagar closed due to corona
ਰੂਪਨਗਰ 'ਚ ਮੌਜੂਦ ਪਾਸਪੋਰਟ ਸੇਵਾ ਕੇਂਦਰ ਕੋਰੋਨਾ ਮਹਾਂਮਾਰੀ ਕਾਰਨ ਬੰਦ
author img

By

Published : May 14, 2020, 3:16 PM IST

ਰੂਪਨਗਰ: ਜ਼ਿਲ੍ਹੇ ਦੇ ਮੁੱਖ ਡਾਕਘਰ ਦੇ ਵਿੱਚ ਸਥਿਤ ਕੇਂਦਰ ਸਰਕਾਰ ਵੱਲੋਂ ਪਾਸਪੋਰਟ ਸੇਵਾ ਕੇਂਦਰ ਸਥਾਪਿਤ ਕੀਤਾ ਹੋਇਆ ਹੈ ਤਾਂ ਜੋ ਰੂਪਨਗਰ ਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਲੋਕ ਇੱਥੇ ਆ ਕੇ ਪਾਸਪੋਰਟ ਸੇਵਾ ਦਾ ਲਾਭ ਲੈ ਸਕਣ ਪਰ ਕੋਰੋਨਾ ਦੀ ਮਹਾਂਮਾਰੀ ਦਾ ਅਸਰ ਇਸ ਪਾਸਪੋਰਟ ਸੇਵਾ ਕੇਂਦਰ ਉੱਤੇ ਵੀ ਹੋਇਆ ਹੈ।

ਰੂਪਨਗਰ 'ਚ ਮੌਜੂਦ ਪਾਸਪੋਰਟ ਸੇਵਾ ਕੇਂਦਰ ਕੋਰੋਨਾ ਮਹਾਂਮਾਰੀ ਕਾਰਨ ਬੰਦ

ਸਰਕਾਰ ਵੱਲੋਂ ਇਹ ਸੇਵਾ ਕੇਂਦਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਰੂਪਨਗਰ ਦੇ ਮੁੱਖ ਡਾਕਘਰ ਦੇ ਅਧਿਕਾਰੀ ਰੇਸ਼ਮ ਸਿੰਘ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ।

ਉਨ੍ਹਾਂ ਈਟੀਵੀ ਭਾਰਤ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਸਪੋਰਟ ਨਾਲ ਜੁੜੀਆਂ ਹੋਰ ਸੇਵਾਵਾਂ ਲਈ ਫਿਲਹਾਲ ਡਾਕਖਾਨਾ ਰੂਪਨਗਰ ਵਿਖੇ ਨਾ ਆਉਣ ਕਿਉਂਕਿ ਸਰਕਾਰ ਵੱਲੋਂ ਮਹਾਂਮਾਰੀ ਦੇ ਚੱਲਦੇ ਪਾਸਪੋਰਟ ਸੇਵਾਵਾਂ ਦਾ ਕੰਮ ਫਿਲਹਾਲ ਬੰਦ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਵੀ ਸਰਕਾਰ ਵੱਲੋਂ ਉਨ੍ਹਾਂ ਨੂੰ ਖੋਲ੍ਹਣ ਦੇ ਆਦੇਸ਼ ਪ੍ਰਾਪਤ ਹੋਣਗੇ ਤਾਂ ਜਨਤਾ ਨੂੰ ਇਸ ਸਬੰਧੀ ਮੀਡੀਆ ਰਾਹੀਂ ਜਾਣੂ ਕਰਵਾ ਦਿੱਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.