ਰੂਪਨਗਰ:ਕੋਰੋਨਾ ਮਹਾਮਾਰੀ ਦੌਰਾਨ ਜਿੱਥੇ ਦੇਸ਼ ਭਰ ਦੇ ਹਸਪਤਾਲਾਂ ਦੇ ਵਿੱਚ ਆਕਸੀਜਨ ਦਾ ਸੰਕਟ ਸੀ ਉਸ ਨੂੰ ਧਿਆਨ ਵਿਚ ਰੱਖਦੇ ਹੋਏ ਆਕਸੀਜਨ ਦੀ ਸਮਰੱਥਾ ਨੂੰ ਵਧਾਉਣ ਲਈ ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ (Oxygen Plant) ਦੀ ਸਥਾਪਨਾ ਕੀਤੀ ਗਈ।
ਇਸ ਪਲਾਂਟ ਦੇ ਉਦਘਾਟਨ ਸਮੇਂ ਲੋਕ ਸਭਾ ਮੈਂਬਰ ਸ੍ਰੀ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਅਤੇ ਵਿਧਾਨ ਸਭਾ ਸਪੀਕਰ ਕੇ ਪੀ ਸਿੰਘ ਰਾਣਾ ਅਤੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਖਾਸ ਤੌਰ ਉਤੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਮਨੀਸ਼ ਤਿਵਾੜੀ ਵੱਲੋਂ ਕਿਹਾ ਗਿਆ ਕਿ ਸਿਹਤ ਸਹੂਲਤਾਂ ਦੇਣਾ ਪੰਜਾਬ ਸਰਕਾਰ ਦਾ ਮੁੱਢਲਾ ਟੀਚਾ ਹੈ ਅਤੇ ਹਰ ਇੱਕ ਨੂੰ ਕੋਰੋਨਾ ਮਹਾਂਮਾਰੀ (Corona epidemic) ਤੋਂ ਬਚਾਉਣ ਲਈ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ।ਵਿਧਾਨ ਸਭਾ ਸਪੀਕਰ ਕੇ ਪੀ ਸਿੰਘ ਰਾਣਾ ਨੇ ਕਿਹਾ ਗਿਆ ਕਿ ਪੰਜਾਬ ਵਿੱਚ ਸਿਹਤ ਸਹੂਲਤਾਂ ਦਾ ਪੱਧਰ ਬਾਕੀ ਪ੍ਰਦੇਸ਼ਾਂ ਨਾਲੋਂ ਵਧੀਆ ਹੈ ਚੰਗੇ ਪੱਧਰ ਉੱਤੇ ਹੈ।