ETV Bharat / state

12 ਅਗਸਤ ਨੂੰ ਰੂਪਨਗਰ ਦੇ 12ਵੀਂ ਦੇ ਵਿਦਿਆਰਥੀਆਂ ਨੂੰ ਮਿਲਣਗੇ ਸਮਾਰਟ ਫ਼ੋਨ

author img

By

Published : Aug 11, 2020, 2:17 PM IST

ਕੋਰੋਨਾ ਕਾਲ ਦੌਰਾਨ ਵਿਦਿਆਰਥੀਆਂ ਦੀ ਸਿੱਖਿਆ 'ਤੇ ਅਸਰ ਪਿਆ ਹੈ। ਲੰਬੇ ਸਮੇਂ ਤੋਂ ਸਕੂਲ ਖੋਲ੍ਹਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। ਸਕੂਲਾਂ ਵਲੋਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਇਆ ਜਾ ਰਿਹਾ ਹੈ। ਅਜਿਹੇ ਵਿੱਚ ਕੈਪਟਨ ਸਰਕਾਰ ਵਲੋਂ 12 ਅਗਸਤ ਨੂੰ ਕੌਮਾਂਤਰੀ ਯੂਥ ਦਿਵਸ ਮੌਕੇ ਪਹਿਲੇ ਪੜਾਅ ਵਿੱਚ ਸਮਾਰਟ ਫ਼ੋਨ ਵੰਡੇ ਜਾਣਗੇ। ਸਰਕਾਰੀ ਸਕੂਲ ਵਿੱਚ ਪੜ੍ਹ ਰਹੇ 12ਵੀਂ ਦੇ ਵਿਦਿਆਰਥੀਆਂ ਨੂੰ ਇਹ ਫ਼ੋਨ ਵੰਡੇ ਜਾਣਗੇ ਜਿਸ ਦੀ ਵਰਤੋਂ ਕਰ ਉਹ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਣਗੇ। ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜ ਕੁਮਾਰ ਖੋਸਲਾ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਰੂਪ ਦੇ ਵਿੱਚ ਸਾਂਝੀ ਕੀਤੀ।

On 12th August 12th class students of Rupnagar will get smartphones
12 ਅਗਸਤ ਨੂੰ ਰੂਪਨਗਰ ਦੇ 12ਵੀਂ ਦੇ ਵਿਦਿਆਰਥੀਆਂ ਨੂੰ ਮਿਲਣਗੇ ਸਮਾਰਟ ਫ਼ੋਨ

ਰੂਪਨਗਰ: ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ ਸੀ ਜਿਸਨੂੰ ਲੈਕੇ ਵਿਰੋਧੀ ਧਿਰ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਨੂੰ ਮੁੱਦਾ ਬਣਾ ਕੇ ਕੈਪਟਨ ਸਰਕਾਰ ਨੂੰ ਘੇਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ। ਪਰ ਹੁਣ ਕੈਪਟਨ ਵੱਲੋਂ ਕੀਤਾ ਉਹ ਵਾਅਦਾ ਪੂਰਾ ਹੋਣ ਜਾ ਰਿਹਾ ਹੈ। 12 ਅਗਸਤ ਨੂੰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਰਸਮੀ ਤੌਰ 'ਤੇ ਵੰਡੇ ਜਾਣਗੇ।
ਰੂਪਨਗਰ ਦੇ ਵਿੱਚ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜ ਕੁਮਾਰ ਖੋਸਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਮਾਰਟਫੋਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵੰਡੇ ਜਾਣਗੇ। ਇਹ ਸਮਾਰਟਫੋਨ ਬਿਨਾਂ ਕੋਈ ਭੇਦ ਭਾਵ ਕਰ ਲੜਕੇ ਲੜਕੀਆਂ ਦੋਨਾਂ ਨੂੰ ਵੰਡੇ ਜਾਣਗੇ।

ਇਸ ਦਾ ਐਲਾਨ ਪਹਿਲਾਂ ਵੀ ਕਈ ਵਾਰ ਭਾਵੇਂ ਕੀਤਾ ਗਿਆ ਸੀ ਪਰ ਕੁੱਝ ਰੁਕਾਵਟਾਂ ਕਾਰਨ ਇਨ੍ਹਾਂ ਵਿੱਚ ਦੇਰੀ ਹੁੰਦੀ ਗਈ। ਪਿਛਲੇ ਦਿਨੀਂ ਆਸਕ ਕੈਪਟਨ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ 50 ਹਜ਼ਾਰ ਸਮਾਰਟ ਫ਼ੋਨਾਂ ਦੀ ਪਹਿਲੀ ਖੇਪ ਪ੍ਰਾਪਤ ਹੋ ਚੁਕੀ ਹੈ ਜਿਸ ਦੀ ਛੇਤੀ ਵੰਡ ਸ਼ੁਰੂ ਹੋਵੇਗੀ। ਹੁਣ 12 ਅਗੱਸਤ ਨੂੰ ਅੰਤਰਰਾਸ਼ਟਰੀ ਯੂਥ ਦਿਵਸ ਮੌਕੇ ਸਰਕਾਰ ਸਿਖਿਆ ਵਿਭਾਗ ਰਾਹੀਂ ਫ਼ੋਨ ਵੰਡਣ ਦਾ ਕੰਮ ਸ਼ੁਰੂ ਕਰ ਰਿਹਾ ਹੈ।

ਖੋਸਲਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਵਿੱਦਿਅਕ ਅਦਾਰੇ ਬੰਦ ਹਨ ਅਤੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਸਮਾਰਟ ਫ਼ੋਨ ਰਾਹੀਂ ਹੋ ਰਹੀ ਹੈ ਅਜਿਹੇ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਇਹ ਫੋਨ ਉਨ੍ਹਾਂ ਦੇ ਪੜ੍ਹਾਈ ਦੇ ਵਿੱਚ ਕਾਫੀ ਮਦਦਗਾਰ ਸਿੱਧ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੋਬਾਈਲ ਫੋਨਾਂ ਦੇ ਵਿੱਚ ਐਜੂਕੇਸ਼ਨ ਦੀਆਂ ਵੱਖ ਵੱਖ ਐਪਲੀਕੇਸ਼ਨਾਂ ਪ੍ਰੀ ਇੰਸਟਾਲ ਹੋਣਗੀਆਂ।
ਜ਼ਿਕਰਯੋਗ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੇ ਵਿੱਚ ਬਾਰ੍ਹਵੀਂ ਕਲਾਸ ਦੇ ਵਿੱਚ ਪੜ੍ਹਨ ਵਾਲੇ ਕੁੱਲ 4725 ਲੜਕੇ ਲੜਕੀਆਂ ਹਨ। ਹੁਣ ਦੇਖਣਾ ਹੋਵੇਗਾ ਕਿ 12 ਅਗਸਤ ਨੂੰ ਇਨ੍ਹਾਂ ਦੇ ਵਿੱਚੋਂ ਕਿੰਨੇ ਵਿਦਿਆਰਥੀਆਂ ਨੂੰ ਕੈਪਟਨ ਸਰਕਾਰ ਵਲੋਂ ਸਮਾਰਟ ਫ਼ੋਨ ਮਿਲਦਾ ਹੈ।

ਇਸ ਨਾਲ ਗ਼ਰੀਬ ਬੱਚਿਆਂ ਨੂੰ ਲਾਭ ਮਿਲੇਗਾ ਜੋ ਲਾਕਡਾਊਨ ਦੇ ਚੱਲਦੇ ਆਨਲਾਈਨ ਸਿੱਖਿਆ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ। ਸਮਾਰਟ ਫ਼ੋਨ ਵੰਡਣ ਦੀ ਸਕੀਮ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਖ਼ੁਦ ਕਰਨ ਜਾ ਰਹੇ ਹਨ, ਜਿਸ ਲਈ ਪੰਜਾਬ ਤੇ ਚੰਡੀਗੜ੍ਹ 'ਚ 26 ਥਾਵਾਂ ਦੀ ਚੋਣ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.