ਰੂਪਨਗਰ : ਪੰਜਾਬ ਦੇ ਸਿਹਤ ਮਹਿਕਮੇ ਵਿੱਚ ਐੱਨ.ਆਰ.ਐੱਚ.ਐੱਮ ਅਧੀਨ ਕੰਮ ਕਰ ਰਹੇ। ਵਰਕਰਾਂ ਨੇ ਆਪਣੀਆਂ ਮੰਗਾਂ ਦੇ ਚੱਲਦਿਆਂ ਸਰਕਾਰ ਵਿਰੁੱਧ ਕਾਲੇ ਬਿੱਲੇ ਲਾ ਕੇ ਪ੍ਰਦਰਸ਼ਨ ਕੀਤਾ। ਰੂਪਨਗਰ ਦੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਇਕੱਠੇ ਹੋਏ ਇਨ੍ਹਾਂ ਮੁਲਾਜ਼ਮਾਂ ਨੇ ਕਿਹਾ ਕਿ ਉਹ ਕੋਰੋਨਾ ਦੀ ਮਹਾਂਮਾਰੀ ਵਿੱਚ ਅਸੀਂ 24-24 ਘੰਟੇ ਡਿਊਟੀਆਂ ਕਰਕੇ ਵੱਡੀ ਭੂਮਿਕਾ ਨਿਭਾ ਰਹੇ ਹਨ ਪਰ ਸਰਕਾਰ ਸਾਨੂੰ ਅੱਖੋਂ ਪਰੋਖੇ ਕਰ ਰਹੀ ਹੈ।
ਇਸ ਦੌਰਾਨ ਈ.ਟੀ.ਵੀ ਭਾਰਤ ਨਾਲ ਗੱਲ ਕਰਦਿਆਂ ਸੁਖਜੀਤ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਇੱਕ ਵਿੰਗ ਦੇ ਨਾਲ ਸਬੰਧਿਤ ਮੁਲਾਜ਼ਮਾਂ ਦੀ 40 ਪ੍ਰਤੀਸ਼ਤ ਤੱਕ ਤਨਖ਼ਾਹ ਵਿੱਚ ਵਾਧਾ ਕੀਤਾ ਹੈ। ਇਸ ਤਹਿਤ ਪੰਜਾਬ ਦੇ ਵਿੱਚ ਕੇਵਲ 200 ਮੁਲਾਜ਼ਮਾਂ ਦੀ ਤਨਖ਼ਾਹ ਦੇ ਵਿੱਚ ਵਾਧਾ ਹੋਵੇਗਾ।
ਕਾਬਲੇ ਗੌਰ ਹੈ ਕਿ ਪੂਰੇ ਪੰਜਾਬ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਦੇ ਅਧੀਨ 13,500 ਵਰਕਰ ਕੰਮ ਕਰ ਰਹੇ ਹਨ ਜੋ ਇਸ ਲਾਭ ਤੋਂ ਵਾਂਝੇ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀਆਂ ਤਨਖਾਹਾਂ ਵਧੀਆ ਹਨ, ਉਹ ਕੇਵਲ ਦਫ਼ਤਰਾਂ ਵਿੱਚ ਬੈਠ ਕੇ ਕੋਰੋਨਾ ਮਹਾਂਮਾਰੀ ਦੀ ਮੋਨੀਟਰੀ ਕਰ ਰਿਹਾ ਹੈ। ਜਦਕਿ ਬਾਕੀ ਸਾਰੇ ਵਰਕਰ ਬਲਾਕ ਪੱਧਰ ਉੱਤੇ ਘਰ-ਘਰ ਜਾ ਕੇ ਕੰਮ ਕਰ ਰਹੇ ਹਨ, ਉਨ੍ਹਾਂ ਦੀ ਤਨਖ਼ਾਹ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ।
ਇਸ ਰੋਸ ਵਜੋਂ ਅੱਜ ਅਸੀਂ ਕਾਲੇ ਬਿੱਲੇ ਲਾ ਕੇ ਪ੍ਰਦਰਸ਼ਨ ਕਰ ਰਹੇ ਹਾਂ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡੋਲੀ ਸਿੰਗਲਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਕਰੋਨਾ ਦੀ ਮਹਾਂਮਾਰੀ ਦੇ ਚੱਲਦੇ ਸਾਡੇ ਮੁਲਾਜ਼ਮ ਦਿਨ ਰਾਤ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਬਹੁਤ ਘੱਟ ਤਨਖਾਹ ਮਿਲ ਰਹੀ ਹੈ ਸਰਕਾਰ ਇਨ੍ਹਾਂ ਦੀ ਤਨਖਾਹ ਦੇ ਵਿੱਚ ਵਾਧਾ ਕਰੇ।