ਰੋਪੜ : ਪੰਜਾਬ ਦਾ ਹਰ ਵਿਦਿਆਰਥੀ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਚਾਹਵਾਨ ਹੈ, ਇਸੇ ਨੂੰ ਮੁੱਖ ਰੱਖਦਿਆਂ ਰਿਆਤ ਬਾਹਰਾ ਯੂਨੀਵਰਸਿਟੀ ਨੇ ਨਵੀਂ ਸਕੀਮ ਚਾਲੂ ਕੀਤੀ ਹੈ। ਜਿਸ ਵਿੱਚ ਪੰਜਾਬ ਦੇ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਸਕਦੇ ਹਨ।
ਤੁਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਰਿਆਤ-ਬਾਹਰਾ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਇਸੇ ਸੰਬਧ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਯੂਨੀਵਰਸਿਟੀ ਦੇ ਡਾਇਰੈਕਟਰ ਨੇ ਦੱਸਿਆ ਕਿ ਪੰਜਾਬੀ ਨੌਜਵਾਨਾਂ ਦਾ ਸਭ ਤੋਂ ਵੱਡਾ ਸੁਪਨਾ ਵਿਦੇਸ਼ ਦੀ ਧਰਤੀ 'ਤੇ ਜਾ ਕੇ ਪੜਨਾ ਹੈ, ਜਿਸ ਵਾਸਤੇ ਉਹ ਆਪਣੇ ਮਾਪਿਆਂ ਦੇ ਲੱਖਾਂ ਰੁਪਇਆ ਖਰਚ ਕਰਦੇ ਹਨ।
ਉਨ੍ਹਾਂ ਕਿਹਾ ਕਿ ਹੁਣ ਰਿਆਤ ਅਤੇ ਬਾਹਰਾ ਗਰੁੱਪ ਵਲੋਂ ਪਟਿਆਲਾ ਅਤੇ ਰੋਪੜ ਕੈਂਪਸ ਵਿੱਚ ਇਸ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ । ਯੂਨੀਵਰਿਸਟੀ ਨੇ ਕੈਨੇਡਾ ਅਤੇ ਇੰਗਲੈਂਡ ਦੀਆਂ ਦੇ ਦੋ ਨਾਮੀ ਕਾਲਜਾਂ ਨਾਲ ਟਾਈਅੱਪ ਕੀਤਾ ਹੈ ਜਿਸ ਦੇ ਅਧੀਨ ਉਹ 2 ਸਾਲ ਸਾਡੀ ਯੂਨਵਰਿਸਟੀ ਵਿੱਚ ਪੜ੍ਹੇਗਾ ਅਤੇ ਬਾਕੀ ਦੀ ਪੜ੍ਹਾਈ ਵਿਦੇਸ਼ ਜਾ ਕਰੇਗਾ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ 2 ਸਾਲ ਦਾ ਵਰਕ-ਪਰਮਿਟ ਵੀ ਮਿਲੇਗਾ। ਪਰ ਇਹ ਸਭ ਬਿਲਕੁਲ ਹੀ ਵਾਜਿਬ ਫ਼ੀਸ 'ਤੇ ਹੋਵੇਗਾ।
ਡਾਇਰੈਕਟਰ ਨੇ ਦੱਸਿਆ ਕਿ ਜਿੰਨ੍ਹਾਂ ਗਰੀਬ ਵਿਦਿਆਰਥੀਆਂ ਦੇ 10+2 ਵਿਚੋਂ 80% ਨੰਬਰ ਹਨ ਉਨ੍ਹਾਂ ਦੀ ਸਾਰੀ ਪੜਾਈ ਅਤੇ ਵਿਦੇਸ਼ ਭੇਜਣ ਦਾ ਖਰਚਾ ਕਾਲਜ ਚੁੱਕੇਗਾ ।