ਰੂਪਨਗਰ: ਜਿੱਥੇ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਤਾਲਾਬੰਦੀ ਲਾਗੂ ਕੀਤੀ ਗਈ ਹੈ, ਉੱਥੇ ਹੀ ਪੰਜਾਬ ਵਿੱਚ ਲਗਾਤਾਰ ਕਰਫਿਊ ਜਾਰੀ ਹੈ। ਇਸ ਦੇ ਮੱਦੇਨਜ਼ਰ ਸਿਹਤ ਮਹਿਕਮਾ ਅਤੇ ਪ੍ਰਸ਼ਾਸਨ ਜਨਤਾ ਨੂੰ ਸੋਸ਼ਲ ਦੂਰੀ ਬਣਾਏ ਰੱਖਣ ਦੀ ਵਾਰ ਵਾਰ ਅਪੀਲ ਕਰਦਾ ਆ ਰਿਹਾ ਹੈ ਪਰ ਰੂਪਨਗਰ ਦੇ ਮੇਨ ਡਾਕਖਾਨੇ ਵਿੱਚ ਇਸ ਕਾਨੂੰਨ ਦੀਆਂ ਜਨਤਾ ਵੱਲੋਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਈਟੀਵੀ ਭਾਰਤ ਦੀ ਟੀਮ ਨੇ ਇਹ ਸਭ ਆਪਣੇ ਕੈਮਰੇ ਵਿੱਚ ਕੈਦ ਕੀਤਾ ਤੇ ਵੇਖਿਆ ਕਿ ਇੱਥੇ ਆਏ ਲੋਕ ਕਾਹਲੀ ਵਿੱਚ ਹੈ ਅਤੇ ਇੱਕ ਦੂਜੇ ਨਾਲ ਜੁੜ-ਜੁੜ ਕੇ ਖੜ੍ਹੇ ਹਨ। ਕਿਸੇ ਨੂੰ ਵੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਸ਼ਾਇਦ ਡਰ ਨਹੀਂ ਲੱਗ ਰਿਹਾ। ਜਦੋਂ ਇੱਕ ਵਿਅਕਤੀ ਨੂੰ ਸਵਾਲ ਕੀਤਾ ਗਿਆ ਤਾਂ ਉਹ ਵੀ ਇਸ ਸਵਾਲ ਦਾ ਜਵਾਬ ਤਸੱਲੀਬਖਸ਼ ਨਹੀਂ ਦੇ ਸਕਿਆ।
ਉਧਰ ਡਾਕਖਾਨੇ ਦੇ ਅਧਿਕਾਰੀ ਰੇਸ਼ਮ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਕਿਤੇ ਨਾ ਕਿਤੇ ਜਾਗਰੂਕਤਾ ਦੀ ਕਮੀ ਹੈ।
ਸਰਕਾਰ ਵੱਲੋਂ ਜਨਤਾ ਨੂੰ ਰਾਹਤ ਦੇਣ ਦੇ ਮਕਸਦ ਨਾਲ ਪੋਸਟ ਆਫਿਸ ਖੋਲ੍ਹੇ ਗਏ ਹਨ, ਪਰ ਜਨਤਾ ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਸੋਸ਼ਲ ਡਿਸਟੈਂਸ ਰੱਖਣ ਵਿੱਚ ਨਾਕਾਮ ਨਜ਼ਰ ਆ ਰਹੀ ਹੈ। ਪ੍ਰਸ਼ਾਸਨ ਨੂੰ ਉਨ੍ਹਾਂ ਉੱਤੇ ਨਕੇਲ ਕਸਣੀ ਚਾਹੀਦੀ ਹੈ, ਤਾਂ ਕਿ ਕਿਸੇ ਨੂੰ ਵੀ ਕੋਰੋਨਾ ਵਾਇਰਸ ਹੋਣ ਦਾ ਖ਼ਤਰਾ ਪੈਦਾ ਨਾ ਹੋਵੇ।
ਇਹ ਵੀ ਪੜ੍ਹੋ: ਕੈਪਟਨ ਨੇ 3 ਮਈ ਤੱਕ ਕਰਫਿਊ 'ਚ ਕੋਈ ਵੀ ਰਾਹਤ ਦੇਣ ਤੋਂ ਕੀਤਾ ਸਾਫ਼ ਇਨਕਾਰ