ETV Bharat / state

ਨੰਗਲ ਟਰੱਕ ਯੂਨੀਅਨ ਨੇ ਪੀਏਸੀਐਲ ਫੈਕਟਰੀ ਮੈਨੇਜਮੈਂਟ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਨੰਗਲ ਦੀ ਪੀਏਸੀਐਲ ਫੈਕਟਰੀ ਵਿਰੁੱਧ ਨੰਗਲ ਟਰੱਕ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਟਰੱਕ ਯੂਨੀਅਨ, ਟਰੱਕ ਮਾਲਕਾਂ ਤੇ ਡਰਾਈਵਰਾਂ ਨੇ ਆਪਣੀਆਂ ਪੇਮੈਂਟ ਸਹੀ ਸਮੇਂ ਉੱਤੇ ਦਿੱਤੇ ਜਾਣ ਤੇ ਪਹਿਲਾਂ ਵਾਂਗ ਟਰੱਕਾਂ ਦਾ ਭਾੜਾ ਦਿੱਤੇ ਜਾਣ ਦੀ ਮੰਗ ਕੀਤੀ ਹੈ।

ਨੰਗਲ ਟਰੱਕ ਯੂਨੀਅਨ
ਨੰਗਲ ਟਰੱਕ ਯੂਨੀਅਨ
author img

By

Published : Jun 6, 2020, 5:38 PM IST

ਰੂਪਨਗਰ : ਨੰਗਲ ਵਿਖੇ ਸਥਿਤ ਪੀਏਸੀਐਲ ਫੈਕਟਰੀ ਦਾ ਮਾਮਲਾ ਦਿਨ-ਬ-ਦਿਨ ਭੱਖਦਾ ਜਾ ਰਿਹਾ ਹੈ। ਕੰਪਨੀ ਵੱਲੋਂ ਸਹੀ ਸਮੇਂ ਉੱਤੇ ਬਕਾਇਆ ਪੇਮੈਂਟ ਤੇ ਸਹੀ ਭਾੜਾ ਨਾ ਮਿਲਣ ਦੇ ਚਲਦੇ ਨੰਗਲ ਟਰੱਕ ਯੂਨੀਅਨ ਵੱਲੋਂ ਕੰਪਨੀ ਦੀ ਮੈਨੇਜਮੈਂਟ ਕਮੇਟੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਟਰੱਕ ਯੂਨੀਅਨ, ਟਰੱਕ ਮਾਲਕਾਂ ਤੇ ਡਰਾਈਵਰਾਂ ਨੇ ਹਿੱਸਾ ਲਿਆ।

ਨੰਗਲ ਟਰੱਕ ਯੂਨੀਅਨ

ਇਸ ਬਾਰੇ ਦੱਸਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਫੈਕਟਰੀ ਦੇ ਕੰਮ ਕਰਨ ਲਈ ਆਪਣੀ ਛੋਟੀਆਂ ਗੱਡੀਆਂ ਵੇਚ ਕੇ ਲੋਨ ਉੱਤੇ ਟਰੱਕ ਖਰੀਦੇ ਸਨ। ਲੌਕਡਾਊਨ ਦੇ ਦੌਰਾਨ ਕੰਪਨੀ ਦੀ ਮੈਨੇਜਮੈਂਟ ਕਮੇਟੀ ਦੇ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਲਈ ਲੋਨ ਦੀਆਂ ਕਿਸ਼ਤਾਂ ਭਰਨਾ ਤੇ ਘਰ ਚਲਾਉਣਾ ਔਖਾ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਲੌਕਡਾਊਨ ਤੋਂ ਤਿੰਨ-ਚਾਰ ਮਹੀਨੇ ਪਹਿਲਾਂ ਦੀਆਂ ਬਕਾਇਆ ਪੇਮੈਂਟ ਅਜੇ ਤੱਕ ਟਰੱਕ ਮਾਲਕਾਂ ਤੇ ਡਰਾਈਵਰਾਂ ਨੂੰ ਨਹੀਂ ਦਿੱਤੀ ਗਈ। ਹੁਣ ਲੌਕਡਾਊਨ ਤੋਂ ਬਾਅਦ ਕੰਪਨੀ ਦੇ ਕੰਮ ਲਈ ਬਾਹਰੋਂ ਗੱਡੀਆਂ ਮੰਗਵਾਈਆਂ ਜਾ ਰਹੀਆਂ ਹਨ ਜਦਕਿ ਟਰੱਕ ਆਪਰੇਟਰਾਂ ਨੂੰ ਬੇਹਦ ਘੱਟ ਭਾੜਾ ਅਦਾ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ ਇਸ ਬਾਰੇ ਗੱਲ ਕਰਦਿਆਂ ਕੰਪਨੀ ਦੇ ਡੀਜ਼ੀਐਮ ਰਵਿੰਦਰ ਜਸਵਾਲ ਨੇ ਕਿਹਾ ਕਿ ਸਾਡਾ ਨੰਗਲ ਟਰੱਕ ਯੂਨੀਅਨ ਨਾਲ ਪਹਿਲਾਂ ਸਮਝੌਤਾ ਹੋ ਚੁੱਕਿਆ ਹੈ ਤੇ ਉਸ ਮੁਤਾਬਕ ਹੀ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਦੇਸ਼ 'ਚ ਮੰਦੀ ਦੇ ਚਲਦੇ ਕੰਪਨੀ ਨੂੰ ਘਾਟਾ ਪਿਆ ਹੈ ਤੇ ਉਤਪਾਦਨ ਘੱਟ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਸਭ ਨੂੰ ਕੰਮ ਮੁਤਾਬਕ ਪੇਮੈਂਟ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.