ਨੰਗਲ : ਨੰਗਲ ਬੀਬੀਐਮਬੀ ਦੀ ਸਰਕਾਰੀ ਕਾਲੋਨੀ ਡਬਲ ਸੀ ਬਲਾਕ ਦੇ ਮਕਾਨ ਨੰਬਰ ਇੱਕ ਵਿੱਚ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਘਰ ਵਿੱਚ ਲਾਸ਼ ਪਈ ਹੋਣ ਦੀ ਸੂਚਨਾ ਮਿਲਦੇ ਹੀ ਨੰਗਲ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਸਵਾਲ ਇਹ ਹੈ ਕਿ ਕਬਾੜ ਵੇਚਣ ਦਾ ਧੰਦਾ ਕਰਨ ਵਾਲਾ ਪਿੰਡ ਬਰਾਰੀ ਦੇ ਰਾਡਾ ਵਜੋਂ ਜਾਣਿਆ ਜਾਂਦਾ ਇਹ ਵਿਅਕਤੀ ਇਸ ਘਰ ਤੱਕ ਕਿਵੇਂ ਪਹੁੰਚਿਆ। ਇਸ ਮਾਮਲੇ ਨੂੰ ਵੀ ਜਾਂਚ 'ਚ ਸ਼ਾਮਲ ਕੀਤਾ ਜਾਵੇਗਾ।
ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਪੁਲਿਸ ਵੱਲੋਂ ਮਾਮਲਾ ਦਰਜ : ਜਾਣਕਾਰੀ ਅਨੁਸਾਰ ਬੀਬੀਐਮਬੀ ਵੱਲੋਂ ਸੀਵਰੇਜ ਦੀ ਨਵੀਂ ਪਾਈਪ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਉਥੇ ਕੰਮ ਕਰਦੇ ਮਜ਼ਦੂਰ ਦੀ ਇਹ ਲਾਸ਼ ਨਜ਼ਰ ਆਈ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਦੂਜੇ ਪਾਸੇ ਥਾਣਾ ਸਦਰ ਦੇ ਇੰਚਾਰਜ ਸਬ-ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਭੇਜ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਰਿਵਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਬੀਬੀਐਮਬੀ ਦੇ ਦਰਜਨਾਂ ਮਕਾਨ ਅਤੇ ਕੋਠੀਆਂ ਖਾਲੀ ਪਈਆਂ ਖੰਡਰਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਇੰਝ ਲਾਸ਼ਾਂ ਮਿਲਣ ਦਾ ਪਤਾ ਚੱਲਿਆ ਹੈ, ਜਿਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਭੇਜੀ ਗਈ ਸੀ ਅਤੇ ਪਰਿਵਾਰ ਦੀ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਿਆਸਤ ਦੇ ਬਾਬਾ ਬੋਹੜ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਅਮਿਤ ਸ਼ਾਹ, ਕਿਹਾ-ਭਾਈਚਾਰਕ ਸਾਂਝ ਲਈ ਬਾਦਲ ਸਾਬ੍ਹ ਨੇ ਦਿੱਤਾ ਮਿਸਾਲੀ ਯੋਗਦਾਨ
ਖੰਡਰ ਬਣਦੀਆਂ ਜਾ ਰਹੀਆਂ ਨੇ ਬੀਬੀਐਮਬੀ ਦੀਆਂ ਕੋਠੀਆਂ ਤੇ ਕਵਾਰਟਰ : ਗੌਰਤਲਬ ਹੈ ਕਿ ਬੀਬੀਐਮਬੀ ਦੇ ਕਈ ਕੁਆਰਟਰ ਅਜਿਹੇ ਹਨ ਜਿਨ੍ਹਾਂ ਵਿੱਚ ਇਸ ਸਮੇਂ ਲੋਕਾਂ ਦਾ ਰਹਿਣ-ਸਹਿਣ ਨਹੀਂ ਹੈ। ਉਨ੍ਹਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਇਹ ਕੁਆਰਟਰ ਨਸ਼ੇੜੀਆਂ ਦਾ ਅੱਡਾ ਬਣਦੇ ਜਾ ਰਹੇ ਹਨ ਅਤੇ ਅੱਜ ਜਿਸ ਤਰ੍ਹਾਂ ਇਸ ਖੰਡਰ ਬਣੇ ਕੁਆਰਟਰ ਵਿੱਚੋਂ ਇੱਕ ਲਾਸ਼ ਮਿਲੀ ਹੈ, ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਕੁਆਰਟਰਾਂ ਵਿੱਚ ਰਹਿੰਦੇ ਜ਼ਿਆਦਾਤਰ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਰਿਹਾਇਸ਼ ਬਣਾ ਲਈ ਹੈ।ਇਥੋਂ ਚਲੇ ਗਏ ਹਨ ਅਤੇ ਕੁਝ ਮੁਲਾਜ਼ਮਾਂ ਨੂੰ ਇੱਥੋਂ ਬਦਲ ਕੇ ਦਿੱਲੀ ਭੇਜ ਦਿੱਤਾ ਗਿਆ ਹੈ, ਜਿਸ ਕਾਰਨ ਜ਼ਿਆਦਾਤਰ ਰਹਿਣ ਵਾਲੇ ਕੁਆਰਟਰ ਵੀ ਖੰਡਰ ਬਣ ਚੁੱਕੇ ਹਨ।ਬਾਈਟ ਪੁਲਸ। ਸਟੇਸ਼ਨ ਇੰਚਾਰਜ ਦਾਨਿਸ਼ ਵੀਰ ਸਿੰਘ