ਰੂਪਨਗਰ: ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਕੁੱਝ ਸਹੂਲਤਾਂ ਜਰੂਰ ਦਿੱਤੀਆਂ ਗਈਆਂ ਸਨ, ਪਰ ਜੇਲ੍ਹਾਂ ਵਿੱਚ ਹੁਣ ਵੀ ਮੋਬਾਇਲ ਫੋਨ ਬਰਾਮਦ ਹੋ ਰਹੇ ਹਨ। ਅਜਿਹਾ ਹੀ ਮਾਮਲਾ ਰੂਪਨਗਰ ਦੀ ਜੇਲ੍ਹ ਤੋਂ ਆਇਆ, ਜਿੱਥੇ ਕਿ ਜੇਲ੍ਹ ਕਰਮਚਾਰੀਆਂ ਵੱਲੋਂ ਚੈਕਿੰਗ ਕਰਨ ਸਮੇਂ ਇੱਕ ਕੈਦੀ ਕੋਲੋ ਟੱਚ ਸਕਰੀਨ ਫੋਨ ਬਰਾਮਦ (mobile recovered from rupnagar jail) ਹੋਇਆ ਹੈ। ਇਸ ਦੇ ਨਾਲ ਹੀ ਇੱਕ ਚਾਰਜਰ ਵੀ ਬਰਾਮਦ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਸ ਚੱਕੀ ਨੰਬਰ 10 ਗੌਰਵ ਸ਼ਰਮਾ ਉਰਫ ਗੌਰੂ ਬੱਚਾ ਨਾਮੀ ਅਪਰਾਧੀ ਹੈ। ਜਿਸ ਉੱਤੇ ਪਹਿਲਾਂ ਵੀ ਵੱਖ-ਵੱਖ ਕੇਸ ਚੱਲ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ ਇਸ ਤੋਂ ਕੁਝ ਮਹੀਨੇ ਪਹਿਲਾਂ ਮੋਬਾਈਲ ਫੋਨ ਬਰਾਮਦ ਹੋਇਆ ਸੀ। ਫਿਲਹਾਲ ਇਸ ਮਾਮਲੇ ਵਿੱਚ ਜੇਲ੍ਹ ਵਿਭਾਗ ਵੱਲੋਂ ਸਿਟੀ ਥਾਣਾ ਰੋਪੜ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ, ਇਹ ਮਾਮਲਾ ਧਾਰਾ 52 prisoners act ਹੇਠਾਂ ਦਰਜ ਕੀਤਾ ਗਿਆ ਹੈ। ਜਿਸ ਵਿਚ ਚਾਰ ਵਿਅਕਤੀ ਨਾਮਜ਼ਦ ਕੀਤੇ ਗਏ ਹਨ।
ਪਹਿਲਾ ਵੀ ਮੋਬਾਈਲ ਬਰਾਮਦ ਹੋਏ ਸਨ:- ਰੂਪਨਗਰ ਦੀ ਜੇਲ੍ਹ ਵਿੱਚੋਂ 10 ਅਕਤੂਬਰ ਨੂੰ ਤਲਾਸ਼ੀ ਦੌਰਾਨ ਮੋਬਾਇਲ ਫੋਨ ਤੇ ਤੰਬਾਕੂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਮਿਲੀ ਜਾਣਕਾਰੀ ਮੁਤਾਬਿਕ ਜੇਲ੍ਹ ਦੀ ਸੁਰੱਖਿਆ ਕਰਮਚਾਰੀਆਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਜੇਲ੍ਹ ਦੇ ਅੰਦਰੋਂ ਡਿਓੜੀ ਗੇਟ ਦੇ ਕੋਲ ਇੱਕ ਪੈਕੇਟ ਬਰਾਮਦ ਹੋਇਆ।
ਜਿਸਦੀ ਤਲਾਸ਼ੀ ਲੈਣ ਤੋਂ ਬਾਅਦ ਉਸ ਇੱਕ ਕਾਸਕੋ ਬਾਲ ਸੀ, ਜਿਸ ਵਿੱਚ ਤੰਬਾਕੂ ਦੇ ਨਾਲ ਭਰੀ ਹੋਈ ਸੀ ਅਤੇ ਤਿੰਨ ਤੰਬਾਕੂ ਦੀਆਂ ਪੁੜੀਆਂ ਅਤੇ ਨਾਲ ਹੀ ਇੱਕ ਬਟਨਾਂ ਵਾਲਾ ਮੋਬਾਇਲ ਫੋਨ ਇੱਕ ਚਿੱਟੇ ਰੰਗ ਦੀ ਡਾਟਾ ਕੇਬਲ ਅਤੇ ਇੱਕ ਸਿਮ ਬਰਾਮਦ ਹੋਇਆ ਸੀ। ਇਸ ਮਾਮਲੇ ਨੂੰ ਰੂਪਨਗਰ ਦੇ ਸਿਟੀ ਥਾਣਾ ਵਿੱਚ ਦਰਜ ਕਰਵਾ ਦਿੱਤਾ ਗਿਆ ਸੀ ਅਤੇ ਪ੍ਰਿਜ਼ਨਰ ਐਕਟ ਦੇ ਅਧੀਨ ਧਾਰਾ 52ਏ ਹੇਠਾਂ ਮਾਮਲਾ ਦਰਜ ਕਰ ਲਿਆ ਗਿਆ ਸੀ। ਇਹ ਮਾਮਲਾ ਸਹਾਇਕ ਸੁਪਰਡੈਂਟ ਜੇਲ੍ਹ ਦੇ ਬਿਆਨਾਂ ਉੱਤੇ ਦਰਜ ਕੀਤਾ ਗਿਆ ਸੀ।
ਹਵਾਲਾਤੀ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ:- ਦੱਸ ਦਈਏ ਕਿ ਰੂਪਨਗਰ ਦੀ ਜੇਲ੍ਹ ਵਿੱਚੋਂ ਸਿਹਤ ਜਾਂਚ ਕਰਵਾਉਣ ਆਏ ਕੈਦੀ ਵੱਲੋਂ ਸਰਕਾਰੀ ਹਸਪਤਾਲ ਰੂਪਨਗਰ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਪੁਲਿਸ ਦੀ ਮੁਸਤੈਦੀ ਦੇ ਨਾਲ ਹਵਾਲਾਤੀ ਦੀ ਕੀਤੀ ਕੋਸ਼ਿਸ਼ ਨਾਕਾਮ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਹਵਾਲਾਤੀ ਲੰਮੇਂ ਸਮੇਂ ਤੋਂ ਰੂਪਨਗਰ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ ਅਤੇ ਜਦੋਂ ਉਸ ਦਾ ਮੈਡੀਕਲ ਕਰਵਾਉਣ ਦੇ ਲਈ ਰੋਪੜ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਤਾਂ ਉਸ ਵੱਲੋਂ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੌਰਾਨ ਉਹ ਜ਼ਖ਼ਮੀ ਹੋਇਆ, ਲੇਕਿਨ ਪੁਲਿਸ ਵੱਲੋਂ ਮੁਸਤੈਦੀ ਵਰਤਦਿਆਂ ਹੋਇਆਂ ਹਵਾਲਾਤੀ ਦੇ ਮਨਸੂਬਿਆਂ ਉੱਤੇ ਪਾਣੀ ਫੇਰ ਦਿੱਤਾ ਗਿਆ ਅਤੇ ਉਸ ਕਾਬੂ ਕਰ ਲਿਆ ਗਿਆ ਸੀ।
ਇਹ ਵੀ ਪੜੋ:- ਗੁਰੂਘਰ ’ਚ ਕੁਰਸੀਆਂ-ਸੋਫੇ ਰੱਖਣ ਤੇ ਭੜਕੇ ਅੰਮ੍ਰਿਤਪਾਲ ਸਿੰਘ ਦੇ ਸਮਰਥਕ, ਬਾਹਰ ਕੱਢ ਕੇ ਲਾਈ ਅੱਗ !