ਰੂਪਨਗਰ: ਵਿਧਾਇਕ ਦਿਨੇਸ਼ ਚੱਢਾ ਵੱਲੋਂ ਰੂਪਨਗਰ ਦੇ ਸਰਕਾਰੀ ਹਸਪਤਾਲ ਦਾ ਦੌਰਾ (MLA Dinesh Chadha visits Government Hospital) ਕੀਤਾ ਗਿਆ। ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਸਿਵਲ ਹਸਪਤਾਲ ਵਿੱਚ ਸਥਾਪਿਤ ਕੀਤੀ ਗਈ ਨਵੀਂ ਡਿਜੀਟਲ ਐਕਸ-ਰੇ ਮਸ਼ੀਨ ਦਾ ਉਦਘਾਟਨ ਦਰਜਾ-ਚਾਰ ਮੁਲਾਜ਼ਮ ਤੋਂ ਕਰਵਾਇਆ ਗਿਆ।
ਇਹ ਵੀ ਪੜੋ: ਵੱਡੇ ਵਾਅਦੇ ਕਰਕੇ ਸੱਤਾ ’ਚ ਆਈ ‘ਆਪ’ ਲਈ ਪੰਜਾਬ ਦੀਆਂ ਉਮੀਦਾਂ ਨੂੰ ਪੂਰਨਾ ਵੱਡੀ ਚੁਣੌਤੀ
ਉਹਨਾਂ ਕਿਹਾ ਕਿ ਕਿਸੇ ਵੀ ਸਿਹਤ ਸੰਸਥਾ ਦੇ ਸੁਚਾਰੂ ਸੰਚਾਲਨ ਵਿੱਚ ਦਰਜ ਚਾਰ ਮੁਲਾਜ਼ਮਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਜਿਸ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਮਾਣ ਸਤਿਕਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਮਹਾਂਮਾਰੀ ਦੌਰਾਨ ਜਿੱਥੇ ਡਾਕਟਰਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਉਥੇ ਹੀ ਦਰਜਾ ਚਾਰ ਮੁਲਾਜ਼ਮਾਂ ਨੇ ਵੀ ਆਪਣੀਆਂ ਬੇਹਤਰੀਨ ਸੇਵਾਵਾਂ ਦਿੱਤੀਆਂ ਜਿਸ ਦੀ ਸ਼ਲਾਘਾ ਕਰਨਾ ਲਾਜ਼ਮੀ ਹੈ।
ਦਿਨੇਸ਼ ਚੱਢਾ ਨੇ ਅੱਗੇ ਕਿਹਾ ਕਿ ਹਸਪਤਾਲ ਵਿੱਚ ਇਸ ਆਧੁਨਿਕ ਮਸ਼ੀਨ ਦੇ ਆਉਣ ਨਾਲ ਮਰੀਜ਼ਾਂ ਨੂੰ ਹੁਣ ਐਕਸ-ਰੇ ਦੀ ਹੋਰ ਬਿਹਤਰ ਸੇਵਾਵਾਂ ਮਿਲ ਸਕਣਗੀਆਂ। ਸਿਵਲ ਹਸਪਤਾਲ ਵਿਚ ਇਸ ਐਕਸ-ਰੇ ਮਸ਼ੀਨ ਨੂੰ ਪੂਰੀ ਤਰਾਂ ਜਰਨੇਟਰ ਸੈੱਟ ਨਾਲ ਜੋੜਿਆ ਦਿੱਤਾ ਗਿਆ ਹੈ ਤਾਂ ਹੋ 9 ਤੋਂ 3 ਵਜੇ ਤਕ ਇਸ ਮਹੱਤਵਪੂਰਨ ਬ੍ਰਾਂਚ ਨੂੰ ਨਿਰਵਿਘਨ ਚਲਾਇਆ ਜਾ ਸਕੇ।
ਉਨਾਂ ਇਸ ਮੌਕੇ ਤੇ ਭਰੋਸਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਇਸ ਸਰਕਾਰੀ ਹਸਪਤਾਲ ਦੇ ਬੁਨਿਆਦੀ ਢਾਂਚੇ ਦੇ ਮਜ਼ਬੂਤੀਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਪੜਾਵਾਂ ਵਿੱਚ ਹਰ ਬ੍ਰਾਂਚ ਦਾ ਆਧੁਨੀਕਰਨ ਕੀਤਾ ਜਾਵੇਗਾ ਤਾਂ ਕਿ ਲੋੜਵੰਦ ਮਰੀਜ਼ਾਂ ਉੱਤੇ ਨਿੱਜੀ ਹਸਪਤਾਲ ਜਾ ਕੇ ਵਿਤੀ ਭਰ ਨਾ ਪਏ।
ਇਹ ਵੀ ਪੜੋ: ਰਾਜ ਸਭਾ 'ਚ ਆਮ ਆਦਮੀ ਪਾਰਟੀ ਦਾ ਕਲੀਨ ਸਵੀਪ