ETV Bharat / state

ਆਪ ਵਿਧਾਇਕ ਨੇ 8ਵੀਂ ਮੈਰਿਟ ਵਿੱਚ ਥਾਂ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੋਲੀ

ਐਡਵੋਕੇਟ ਅਤੇ ਵਿਧਾਇਕ ਦਿਨੇਸ਼ ਚੱਢਾ ਨੇ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਸਨਮਾਨ ਪ੍ਰੋਗਰਾਮ ਕਰਵਾਇਆ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ

MLA Dinesh Chadha honored the students coming in 8th class merit
ਆਪ ਵਿਧਾਇਕ ਨੇ 8ਵੀਂ ਮੈਰਿਟ ਵਿੱਚ ਥਾਂ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
author img

By

Published : Apr 30, 2023, 4:40 PM IST

ਆਪ ਵਿਧਾਇਕ ਨੇ 8ਵੀਂ ਮੈਰਿਟ ਵਿੱਚ ਥਾਂ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਰੂਪਨਗਰ : ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਨੇ 8ਵੀਂ ਜਮਾਤ ਦੀ ਮੈਰਿਟ 'ਚ ਆਉਣ ਵਾਲੇ ਵਿਦਿਆਰਥੀਆਂ ਦਾ ਇਕ ਪ੍ਰੋਗਰਾਮ ਵਿੱਚ ਸਨਮਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਲਈ ਬ੍ਰੇਕਫਾਸਟ ਦਾ ਆਯੋਜਨ ਵੀ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੇ ਗਏ 8ਵੀਂ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਰੂਪਨਗਰ ਨਾਲ ਸਬੰਧਿਤ 10 ਵਿਦਿਆਰਥੀਆਂ ਨੇ ਮੈਰਿਟ ਵਿੱਚ ਥਾਂ ਬਣਾਇਆ ਹੈ।

ਜਾਣਕਾਰੀ ਮੁਤਾਬਿਕ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਹੋਰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇਹ ਪ੍ਰੋਗਰਾਮ ਕਰਵਾਇਆ ਹੈ। ਇਸ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ, ਕੂਲਾਂ ਦੇ ਪ੍ਰਿੰਸੀਪਲ ਅਧਿਆਪਕ ਅਤੇ ਵਿਦਿਆਰਥੀਆਂ ਸਮੇਤ ਉਨ੍ਹਾਂ ਦੇ ਮਾਪੇ ਵੀ ਹਾਜਿਰ ਸਨ। ਇਸ ਦੌਰਾਨ ਉਨ੍ਹਾਂ ਹਰ ਇੱਕ ਬੱਚੇ ਨਾਲ਼ ਖਾਸ ਤੌਰ ਉੱਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਟੀਚਿਆਂ ਨੂੰ ਵੀ ਜਾਣਿਆਂ। ਇਸਦੇ ਨਾਲ ਹੀ ਜ਼ਿੰਦਗੀ ਵਿਚ ਹੋਰ ਵੱਡੀਆਂ ਪੁਲਾਂਘਾ ਪੁੱਟਣ ਲਈ ਵੀ ਹੌਸਲਾ ਅਫਜ਼ਾਈ ਵੀ ਕੀਤੀ। ਇਸਦੇ ਨਾਲ਼ ਹੀ ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਅਧਿਆਪਕਾਂ ਨੂੰ ਵੀ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ : Gas Leak Cases In Punjab : ਲੁਧਿਆਣਾ ਗੈਸ ਲੀਕ ਕਾਂਡ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਇੱਥੇ ਵਾਪਰ ਚੁੱਕੀਆਂ ਨੇ ਗੈਸ ਲੀਕ ਘਟਨਾਵਾਂ

ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਤਾਂ ਜੋ ਸਧਾਰਨ ਪਰਿਵਾਰਾਂ ਦੇ ਇਨ੍ਹਾਂ ਬੱਚਿਆਂ ਦਾ ਮਾਰਗ ਦਰਸ਼ਨ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਜੀਵਨ ਦੇ ਹੋਰ ਉੱਚੇ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਵਿਧਾਇਕ ਚੱਢਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੋਲੀ ਦੇ ਵਿਦਿਆਰਥੀ ਮਨਵੀਰ ਸਿੰਘ ਨੇ 600 ਵਿੱਚੋਂ 594 ਅੰਕ ਲੈ ਕੇ ਜਿਲ੍ਹੇ ਵਿੱਚ ਪਹਿਲਾ ਅਤੇ ਸੂਬੇ ਵਿੱਚ 6ਵਾਂ ਰੈਂਕ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਸਸਕੌਰ ਦੇ ਮਾਧਵ ਨੇ 594 ਅੰਕ ਲੈ ਕੇ ਜਿਲ੍ਹੇ ਵਿੱਚ ਦੂਜਾ ਅਤੇ ਸੂਬੇ ਵਿੱਚ 6ਵਾਂ ਇਸੇ ਸਕੂਲ ਦੀ ਰੀਤਿਕਾ ਸੈਣੀ ਨੇ 593 ਅੰਕ ਲੈ ਕੇ ਜਿਲ੍ਹੇ ਵਿੱਚ ਤੀਜਾ ਅਤੇ ਸੂਬੇ ਵਿੱਚ 7ਵਾਂ ਕੰਨਿਆ ਸਕੂਲ ਨੰਗਲ ਦੀ ਨੰਦਨੀ ਨੇ 592 ਅੰਕ ਲੈ ਕੇ ਜਿਲ੍ਹੇ ਵਿੱਚ ਚੌਥਾ ਅਤੇ ਸੂਬੇ ਵਿੱਚ 8ਵਾਂ ਕੰਨਿਆਂ ਸਕੂਲ ਨੂਰਪੁਰ ਬੇਦੀ ਦੀ ਇਸ਼ਾਨੀ ਨੇ 590 ਅੰਕ ਲੈ ਕੇ ਜਿਲ੍ਹੇ ਵਿੱਚ ਪੰਜਵਾਂ ਅਤੇ ਸੂਬੇ ਵਿੱਚ 10ਵਾਂ ਸਰਕਾਰੀ ਹਾਈ ਸਕੂਲ ਮੁਕਾਰੀ ਦੀ ਜਸ਼ਨਪ੍ਰੀਤ ਕੌਰ ਨੇ 589 ਅੰਕ ਲੈ ਕੇ ਜਿਲ੍ਹੇ ਵਿੱਚ 6ਵਾਂ ਅਤੇ ਸੂਬੇ ਵਿੱਚ 11ਵਾਂ ਸੰਤ ਬਾਬਾ ਸੇਵਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭੱਲੜੀ ਦੀ ਕੋਮਲਪ੍ਰੀਤ ਕੌਰ ਨੇ 589 ਅੰਕ ਲੈ ਕੇ ਜਿਲ੍ਹੇ ਵਿੱਚ 7ਵਾਂ ਅਤੇ ਸੂਬੇ ਵਿੱਚ 11ਵਾਂ ਇਸੇ ਸਕੂਲ ਦੀ ਮਨਜੋਤ ਕੌਰ ਨੇ 588 ਅੰਕ ਲੈ ਕੇ ਜਿਲ੍ਹੇ ਵਿੱਚ 8ਵਾਂ ਅਤੇ ਸੂਬੇ ਵਿੱਚ 12ਵਾਂ ਕੰਨਿਆਂ ਸਕੂਲ ਰੂਪਨਗਰ ਦੇ ਅੱਬਲ ਕੌਰ ਨੇ 587 ਅੰਕ ਲੈ ਕੇ ਜਿਲ੍ਹੇ ਵਿੱਚ 9ਵਾਂ ਅਤੇ ਸੂਬੇ ਵਿੱਚ 13ਵਾਂ ਰੈਂਕ ਅਤੇ ਪੁਰਖਾਲੀ ਸਕੂਲ ਦੀ ਜਨੰਤਵੀਰ ਕੌਰ ਨੇ 587 ਅੰਕ ਲੈ ਕੇ ਜਿਲ੍ਹੇ ਵਿੱਚ 10ਵਾਂ ਅਤੇ ਸੂਬੇ ਵਿੱਚ 13ਵਾਂ ਰੈਂਕ ਹਾਸਲ ਕੀਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.