ਰੋਪੜ: ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ (Lok Sabha Member Manish Tiwari) ਨੇ ਸ੍ਰੀ ਕੀਰਤਪੁਰ ਸਾਹਿਬ ਨੇੜੇ ਲੋਹੰਡ ਪੁਲ ਉੱਤੇ ਵਾਪਰੇ ਦਰਦਨਾਕ ਰੇਲ ਹਾਦਸੇ ਵਿੱਚ 3 ਬੱਚਿਆਂ ਦੀ ਹੋਈ ਦਰਦਨਾਕ ਮੌਤ(case of death of 3 children in a train accident) ਦੇ ਮਾਮਲੇ ਵਿੱਚ ਗੈਰ ਇਰਾਦਾ ਕਤਲ ਦਾ ਕੇਸ ਦਰਜ (case of unintentional murder has been registered) ਕਰਨ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਇਕ ਪੱਤਰ ਵੀ ਲਿਖਿਆ ਹੈ।
ਪੱਤਰ ਵਿੱਚ ਕੀ ਲਿਖਿਆ: ਰੇਲ ਮੰਤਰੀ ਨੂੰ ਲਿਖੇ ਪੱਤਰ ਵਿੱਚ ਸੰਸਦ ਮੈਂਬਰ ਨੇ ਕਿਹਾ ਹੈ ਕਿ ਦਰਦਨਾਕ ਹਾਦਸੇ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦੇ ਹਾਂ, ਜਿਸ ਵਿੱਚ 3 ਮਾਸੂਮ ਬੱਚੇ, 7 ਸਾਲਾ ਮਹਿੰਦਰ, 8 ਸਾਲ ਦਾ ਵਿੱਕੀ ਅਤੇ 11 ਸਾਲ ਦਾ ਰੋਹਿਤ ਸ੍ਰੀ ਕੀਰਤਪੁਰ ਸਾਹਿਬ ਵਿਖੇ ਇੱਕ ਯਾਤਰੀ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮਾਰੇ ਗਏ ਸਨ। ਜਦੋਂ ਕਿ ਇੱਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਹ ਹਾਦਸਾ 27 ਨਵੰਬਰ ਨੂੰ ਸਵੇਰੇ ਕਰੀਬ 11.30 ਵਜੇ ਵਾਪਰਿਆ।
ਗਰੀਬ ਪਰਿਵਾਰ: ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਹ ਬੱਚਿਆਂ ਦੀ ਮੌਤ ਤੋਂ ਬਾਅਦ ਸੋਗ ਵਿਚ ਡੁਬੇ ਪਰਿਵਾਰਾਂ ਨੂੰ ਮਿਲੇ ਹਨ। ਇਸ ਦਰਦਨਾਕ ਹਾਦਸੇ ਨੇ ਪਰਿਵਾਰਾਂ ਅਤੇ ਸ੍ਰੀ ਕੀਰਤਪੁਰ ਸਾਹਿਬ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚਿਆਂ ਦੇ ਪਰਿਵਾਰ ਬਹੁਤ ਗਰੀਬ ਹਨ ਅਤੇ ਝੁੱਗੀਆਂ ਵਿੱਚ ਰਹਿੰਦੇ ਹਨ। ਜਿਨ੍ਹਾਂ ਵਿੱਚ ਰੇਲਵੇ ਲਾਈਨ ਉੱਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ (Lack of security arrangements on the railway line) ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਪੰਜਾਬੀਆਂ ਤੋਂ ਮੰਗੀ ਮੁਆਫੀ, ਕਿਹਾ...
ਰੇਲ ਚਾਲਕ ਉੱਤੇ ਸ਼ੱਕ: ਉਨ੍ਹਾਂ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਰੇਲ ਡਰਾਈਵਰ ਦਿਨ ਦਿਹਾੜੇ ਸਵੇਰੇ 11.30 ਵਜੇ ਰੇਲਵੇ ਲਾਈਨ ਉੱਤੇ ਬੱਚਿਆਂ ਨੂੰ ਕਿਉਂ ਨਹੀਂ ਦੇਖ ਸਕਿਆ। ਰੇਲਵੇ ਸਟੇਸ਼ਨ ਸਿਰਫ਼ 800 ਮੀਟਰ ਦੀ ਦੂਰੀ ਉੱਤੇ ਹੋਣ ਦੇ ਬਾਵਜੂਦ ਵੀ ਰੇਲਗੱਡੀ ਦੀ ਰਫ਼ਤਾਰ ਘੱਟ (The speed of the train did not decrease) ਨਹੀਂ ਹੋਈ। ਇਹ ਲਾਪਰਵਾਹੀ ਦਾ ਸਪੱਸ਼ਟ ਮਾਮਲਾ ਹੈ, ਜਿਸ ਕਾਰਨ 3 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ।ਜਿਸ ਉੱਤੇ ਸਾਂਸਦ ਤਿਵਾੜੀ ਨੇ ਰੇਲ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਵਿੱਚ ਗੈਰ ਇਰਦਾਤਨ ਹੱਤਿਆ ਦਾ ਕੇਸ ਦਰਜ ਕੀਤਾ ਜਾਵੇ ਅਤੇ ਇਸ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।