ਰੂਪਨਗਰ: ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਦੇ ਪੰਜਾਬ ਵਿਧਾਨ ਸਭਾ ਸ਼ੇਸ਼ਨ ਸੰਬੰਧੀ ਕਿਹਾ ਕਿ ਇਹ ਸ਼ੈਸ਼ਨ ਕਿਉਂ ਬੁਲਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ 92 ਵਿੱਚੋਂ 72 ਵਿਧਾਇਕ ਪੁਰਾਣੇ ਕਾਂਗਰਸੀ ਹਨ ਤੇ ਉਹ ਕਿਤੇ ਨਾ ਕਿਤੇ ਉਨ੍ਹਾਂ ਨੂੰ ਮਿਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਆਪ ਦੇ ਹੀ ਵਿਧਾਇਕਾਂ ਦਾ ਕਹਿਣਾ ਹੈ ਕਿ 25 ਕਰੋੜ ਤਾਂ ਛੱਡੇ ਵਿਧਾਇਕ ਫ੍ਰੀ ਜਾਣ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ 6 ਮਹੀਨੇ ਵਿੱਚ ਇਹ ਸਾਫ ਨਿਕਲੀ ਹੈ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਤੇ ਜਿਸ ਤਰਾ ਦੀਆਂ ਪੰਜਾਬ ਦੀਆਂ ਚੁਣੌਤੀਆਂ ਹਨ। ਇੱਥੇ ਸੁਹਿਰਦ ਪ੍ਰਸ਼ਾਸਕ ਦੀ ਜ਼ਰੂਰਤ ਹੈ। ਇਸ ਦੌਰਾਨ ਉਨ੍ਹਾਂ ਸਾਬਕਾ ਸਪੀਕਰ ਰਾਣਾ ਕੇ. ਪੀ ਸਿੰਘ ਖਿਲਾਫ ਜਾਂਚ ਸ਼ੁਰੂ ਕਰਵਾਉਣ ਤੇ ਕਿਹਾ ਕਿ ਰਾਣਾ ਕੇ. ਪੀ ਇਕ ਵਕੀਲ ਹਨ ਤੇ ਉਹ ਜਵਾਬ ਦੇਣ ਦੇ ਸਮਰੱਥ ਹਨ।
ਇਹ ਵੀ ਪੜ੍ਹੋ: ਚਾਪਲੂਸੀ ਦੀ ਹੱਦ! ਇਮਾਮ ਉਮਰ ਅਹਿਮਦ ਇਲਿਆਸੀ ਨੇ ਮੋਹਨ ਭਾਗਵਤ ਨੂੰ ਕਿਹਾ 'ਰਾਸ਼ਟਰ ਪਿਤਾ, ਰਾਸ਼ਟਰ ਰਿਸ਼ੀ'