ETV Bharat / state

ਰੋਪੜ ਬੱਸ ਅੱਡੇ ਦੀ ਖਸਤਾ ਹਾਲਤ ਨਾਲ ਸਥਾਨਕ ਲੋਕ ਪ੍ਰੇਸ਼ਾਨ - Ropar bus stand

ਕੈਪਟਨ ਸਰਕਾਰ ਦੇ ਵੱਡੇ-ਵੱਡੇ ਵਾਅਦੇ ਉਸ ਸਮੇਂ ਫ਼ੇਲ ਹੁੰਦੇ ਵਿਖਾਈ ਦਿੱਤੇ ਜਦੋਂ ਰੋਪੜ ਦੇ ਬੱਸ ਸਟੈਡ ਦੀ ਖਸਤਾ ਹਾਲਤ ਬਾਰੇ ਸਥਾਨਕ ਲੋਕਾਂ ਨੇ ਦੱਸਿਆ।

ਰੋਪੜ ਬੱਸ ਅੱਡੇ ਦੀ ਖਸਤਾ ਹਾਲਤ ਨਾਲ ਸਥਾਨਕ ਲੋਕ ਪ੍ਰੇਸ਼ਾਨ

author img

By

Published : Feb 28, 2020, 2:40 PM IST

ਰੋਪੜ: ਪੰਜਾਬ 'ਚ ਕੈਪਟਨ ਸਰਕਾਰ ਦੇ 3 ਸਾਲ ਪੂਰੇ ਹੋਣ ਵਾਲੇ ਹਨ ਅਜਿਹੇ 'ਚ ਜੇ ਲੋਕਾਂ ਨੂੰ ਦਿੱਤੀ ਜਾ ਰਹੀ ਸਹੂਲਤ ਦੀ ਗੱਲ ਕਰੀਏ ਤਾਂ ਉਹ ਨਾ ਦੇ ਬਰਾਬਰ ਹੈ। ਕੈਪਟਨ ਸਰਕਾਰ ਦੇ ਵੱਡੇ-ਵੱਡੇ ਵਾਅਦੇ ਉਸ ਸਮੇਂ ਫ਼ੇਲ ਹੁੰਦੇ ਵਿਖਾਈ ਦਿੱਤੇ ਜਦੋਂ ਰੋਪੜ ਦੇ ਬੱਸ ਸਟੈਡ ਦੀ ਖਸਤਾ ਹਾਲਤ ਬਾਰੇ ਸਥਾਨਕ ਲੋਕਾਂ ਨੇ ਦੱਸਿਆ।

ਰੋਪੜ ਬੱਸ ਅੱਡੇ ਦੀ ਖਸਤਾ ਹਾਲਤ ਨਾਲ ਸਥਾਨਕ ਲੋਕ ਪ੍ਰੇਸ਼ਾਨ

ਈਟੀਵੀ ਭਾਰਤ ਵੱਲੋਂ ਰੋਪੜ ਬੱਸ ਸਟੈਡ ਦਾ ਦੌਰਾ ਕੀਤਾ ਗਿਆ ਤਾਂ ਬਹੁਤ ਸਾਰੀਆਂ ਕਮੀਆਂ ਵਿਖਾਈ ਦਿੱਤੀਆਂ। ਬੱਸ ਸਟੈਡ 'ਚ ਮੁਸਾਫਰਾਂ ਨੂੰ ਬੈਠਣ ਲਈ ਕੋਈ ਵੀ ਖ਼ਾਸਾ ਪ੍ਰਬੰਧ ਨਹੀਂ ਹੈ। ਸਥਾਨਕ ਲੋਕਾਂ ਮੁਤਾਬਕ ਬੱਸ ਸਟੈਡ 'ਚ ਪ੍ਰਾਇਵੇਟ ਬੱਸਾਂ ਤੋਂ ਇਲਾਵਾ ਹੋਰ ਕੋਈ ਬੱਸ ਨਹੀਂ ਆਉਂਦੀ। ਸਰਕਾਰੀ ਬੱਸਾਂ ਬਾਹਰੋਂ ਬਾਹਰ ਹੀ ਨਿਕਲ ਜਾਂਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਦਿੱਕਤ ਹੁੰਦੀ ਹੈ, ਕਿਉਕਿ ਕਿਹੜੀ ਬੱਸ ਕਿੱਥੇ ਖੜ੍ਹੀ ਹੈ ਤੇ ਇਸ ਦਾ ਕਿ ਸਮਾਂ ਹੈ ਇਸ ਬਾਰੇ ਕੁੱਝ ਪਤਾ ਨਹੀਂ ਹੁੰਦਾ ਹੈ।

ਸਥਾਨਕ ਲੋਕਾਂ ਨੇ ਦੱਸਿਆ ਕਿ ਬੱਸ ਅੱਡੇ 'ਚ ਕੋਈ ਵੀ ਟਿਕਟ ਕਾਉਂਟਰ ਵੀ ਨਹੀਂ ਬਣਿਆ ਹੈ। ਇਸ ਸਬੰਧੀ ਅੱਡਾ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇੱਕ ਰਟਿਆ ਰਟਾਇਆ ਜਵਾਬ ਦੇ ਦਿੱਤਾ ਕਿ ਬੱਸ ਅੱਡੇ ਦੀਆਂ ਜੋ ਵੀ ਕਮੀਆਂ ਹਨ, ਉਸ ਬਾਰੇ ਅਸੀਂ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.