ETV Bharat / state

Leopard in Nangal : ਨੰਗਲ 'ਚ ਫਿਰ ਦਿਸਿਆ ਤੇਂਦੂਆ, ਸੀਸੀਟੀਵੀ 'ਚ ਕਿਵੇ ਖਾਧਾ ਕੁੱਤਾ, ਇਲਾਕੇ 'ਚ ਦਹਿਸ਼ਤ - ਪ੍ਰਿੰਸੀਪਲ ਗੁਰਨਾਮ ਸਿੰਘ ਭਲੜੀ

ਨੰਗਲ ਆਈਟੀਆਈ ਵਿੱਚ ਇਕ ਵਾਰ ਫਿਰ ਤੇਂਦੂਆ ਨਜ਼ਰ ਆਇਆ ਹੈ। ਇਸਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋਈ ਹੈ। ਤੇਂਦੂਏ ਦੀ ਤਲਾਸ਼ ਜਾਰੀ ਹੈ।

Leopard spotted again in Nangal, CCTV viral
Leopard in Nangal : ਨੰਗਲ 'ਚ ਫਿਰ ਦਿਸਿਆ ਤੇਂਦੂਆ, ਸੀਸੀਟੀਵੀ 'ਚ ਕਿਵੇ ਖਾਧਾ ਕੁੱਤਾ, ਇਲਾਕੇ 'ਚ ਦਹਿਸ਼ਤ
author img

By

Published : Mar 22, 2023, 4:40 PM IST

Leopard in Nangal : ਨੰਗਲ 'ਚ ਫਿਰ ਦਿਸਿਆ ਤੇਂਦੂਆ, ਸੀਸੀਟੀਵੀ 'ਚ ਕਿਵੇ ਖਾਧਾ ਕੁੱਤਾ, ਇਲਾਕੇ 'ਚ ਦਹਿਸ਼ਤ

ਰੂਪਨਗਰ : ਨੰਗਲ 'ਚ ਤੇਂਦੂਏ ਦਾ ਖੌਫ ਬਰਕਰਾਰ ਹੈ। ਹੁਣ ਇਕ ਹੋਰ ਸੀਸੀਟੀਵੀ ਫੁਟੇਜ ਵਾਇਰਲ ਹੋਈ ਹੈ। ਇਸ ਵਿੱਚ ਤੇਂਦੂਏ ਦਾ ਕੁੱਤੇ ਉੱਤੇ ਅਟੈਕ ਦਹਿਸ਼ਤ ਦਾ ਕਾਰਣ ਬਣ ਰਿਹਾ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਨੰਗਲ ਵਿੱਚ ਕਈ ਵਾਰ ਤੇਂਦੂਏ ਨਾਲ ਜੁੜੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਪਿਛਲੇ ਸਾਲ ਨਿਊ ਪ੍ਰੀਤ ਨਗਰ 'ਚ ਵੀ ਤੇਂਦੂਏ ਨੇ ਦਸਤਕ ਦੇ ਦਿੱਤੀ ਸੀ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਸਨ। ਹੁਣ ਫਿਰ ਲੰਘੀ ਰਾਤ ਨੰਗਲ ਸਤਲੁਜ ਝੀਲ ਦੇ ਨਾਲ ਲੱਗਦੀ ਆਈਟੀਆਈ ਦੇ ਕੈਂਪਸ ਵਿੱਚ ਤੇਂਦੂਏ ਨੇ ਇਕ ਕੁੱਤੇ ਨੂੰ ਸ਼ਿਕਾਰ ਬਣਾਇਆ ਹੈ।

ਤੇਂਦੂਏ ਨੇ ਕੀਤਾ ਹਮਲਾ : ਸੀਸੀਟੀਵੀ ਵਿੱਚ ਤੇਂਦੁਏ ਵੱਲੋਂ ਕੁੱਤੇ 'ਤੇ ਵੀ ਹਮਲਾ ਕਰ ਉਸਨੂੰ ਚੁੱਕ ਕੇ ਲੈ ਜਾਂਦੇ ਦੀ ਤਸਵੀਰ ਕੈਦ ਹੋਈ ਹੈ। ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਆਈਟੀਆਈ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਭਲੜੀ ਦੀ ਮੰਨੀਏ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਅਕਸਰ ਆਈਟੀਆਈ ਕੈਂਪਸ ਵਿੱਚ ਤੇਂਦੁਆ ਵੇਖਣ ਦੀ ਗੱਲ ਸਾਹਮਣੇ ਆਈ ਸੀ। ਲੰਘੀ ਰਾਤ ਕੋਈ ਸਾਢੇ ਸੱਤ ਵਜੇ ਤੇਂਦੁਏ ਵਲੋਂ ਕੁੱਤੇ ਦਾ ਸ਼ਿਕਾਰ ਕੀਤਾ ਗਿਆ ਹੈ। ਇਸਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਬਾਰੇ ਜੰਗਲਾਤ ਨੂੰ ਵੀ ਸੂਚਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Akali Dal Helps Arrested youth: ਗ੍ਰਿਫ਼ਤਾਰ ਕੀਤੇ ਸਿੱਖ ਨੌਜਵਾਨਾਂ ਦੀ ਮਦਦ ਕਰੇਗੀ ਅਕਾਲੀ ਦਲ, ਦਿਵਾਈ ਜਾਵੇਗੀ ਕਾਨੂੰਨੀ ਮਦਦ

ਉਨਾਂ ਨੇ ਜੰਗਲਾਤ ਵਿਭਾਗ ਨੂੰ ਇਸ ਨੂੰ ਜਲਦੀ ਤੋਂ ਜਲਦੀ ਫੜਨ ਦੀ ਮੰਗ ਕੀਤੀ ਹੈ। ਜਿਸ ਦੇ ਮੱਦੇਨਜ਼ਰ ਅੱਜ ਜੰਗਲਾਤ ਵਿਭਾਗ ਦੇ ਕਰਮਚਾਰੀ ਵੱਲੋਂ ਜਗਾ ਦਾ ਮੁਆਇਨਾ ਕੀਤਾ ਗਿਆ ਅਤੇ ਸੀਸੀਟੀਵੀ ਫੁਟੇਜ ਦੇਖੀ ਗਈ ਉਨ੍ਹਾਂ ਦਾ ਕਹਿਣਾ ਹੈ ।ਕਿ ਸੀ ਸੀ ਟੀਵੀ ਦੇਖਣ ਤੋਂ ਪਤਾ ਲੱਗਦਾ ਹੈ ਕਿ ਉਹ ਤੇਂਦੂਆ ਹੈਂ ਜੋ ਆਪਣਾ ਸ਼ਿਕਾਰ ਕਰਦਾ ਨਜ਼ਰ ਆਇਆ ਹੈ। ਉਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਨੂੰ ਨਿਕਲ ਸਮੇਂ ਸਾਵਧਾਨੀ ਵਰਤਣ ਹੱਥ ਵਿਚ ਡੰਡਾ ਜਾਂ ਲਾਈਟ ਜ਼ਰੂਰ ਲੈ ਕੇ ਨਿਕਲਣ ਬਾਕੀ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਇਹ ਇਨਸਾਨਾਂ ਤੇ ਹਮਲਾ ਨਹੀਂ ਕਰਦਾ। ਤੁਹਾਨੂੰ ਦੱਸ ਦਈਏ ਕਿ ਵਰਕਸ਼ਾਪ ਆਈਟੀਆਈ ਰੋਡ ਉੱਤੇ ਹਰਿਆ ਭਰਿਆ ਇਲਾਕਾ ਹੋਣ ਕਰਕੇ ਲੋਕ ਅਕਸਰ ਇਸ ਮਾਰਗ ਤੇ ਸੈਰ ਕਰਨ ਨੂੰ ਨਿਕਲਦੇ ਨੇ ਜੰਗਲਾਤ ਵਿਭਾਗ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਜਗ੍ਹਾ ਤੇ ਪਿੰਜਰਾ ਲਗਾ ਦੇਣਗੇ ਇਸ ਨੂੰ ਕਾਬੂ ਕਰ ਲਿਆ ਜਾਵੇਗਾ। ਪਰ ਜਦੋਂ ਤੱਕ ਤੇਂਦੁਏ ਨੂੰ ਫੜਿਆ ਨਹੀਂ ਜਾਂਦਾ ਸਭ ਨੂੰ ਚੌਕਸ ਰਹਿਣ ਦੀ ਲੋੜ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.