ਰੂਪਨਗਰ: ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਆਯੋਜਨ ਦੀ ਪਹਿਲੇ ਹੀ ਦਿਨ ਫੂਕ ਨਿਕਲਦੀ ਹੋਈ ਦਿਖਾਈ ਦਿੱਤੀ। ਦੱਸ ਦਈਏ ਕਿ ਰੋਪੜ ਦੇ ਵਿੱਚ ਪ੍ਰਸ਼ਾਸਨ ਕੋਲੋਂ ਕੀਤੇ ਗਏ ਪ੍ਰਬੰਧ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਦੱਸ ਦਈਏ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਲਈ ਆਏ 100 ਰੁਪਏ ਦੀ ਡਾਈਟ ਦੇ ਨਾਮ ਤੇ ਕੇਵਲ ਦੋ ਕੇਲੇ ਹੀ ਪ੍ਰਤੀ ਖਿਡਾਰੀ ਨੂੰ ਦਿੱਤੇ ਗਏ ਜਦਕਿ ਦੁਪਹਿਰ ਦੇ ਖਾਣਾ ਦੇ ਲਈ ਗੁਰਦੁਆਰਾ ਸਾਹਿਬ ਤੋਂ ਮੰਗਵਾ ਕੇ ਲੰਗਰ ਦਿੱਤਾ ਗਿਆ।
ਦੱਸ ਦਈਏ ਕਿ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਿਸ਼ੇਸ਼ ਤੌਰ ’ਤੇ ਇਨ੍ਹਾਂ ਜ਼ਿਲ੍ਹਾ ਪੱਧਰ ਖੇਡਾਂ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਸੀ। ਇੱਕ ਪਾਸੇ ਜਿੱਥੇ ਬੈਂਸ ਵੱਲੋਂ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਵੇਂ ਉਪਰਾਲੇ ਨੇ ਖਿਡਾਰੀਆਂ ਵਿੱਚ ਉਤਸ਼ਾਹ ਭਰਿਆ ਹੈ। ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਕੀਤੇ ਗਏ ਆਯੋਜਨ ਦੀ ਜ਼ਮੀਨੀ ਹਕੀਕਤ ਦੇਖੀ ਗਈ ਤਾਂ ਪ੍ਰਬੰਧਾਂ ਵਿੱਚ ਖੇਡ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ।
ਮਿਲੀ ਜਾਣਕਾਰੀ ਮੁਤਾਬਿਕ ਸਵੇਰੇ ਅੱਠ ਵਜੇ ਜ਼ਿਲ੍ਹੇ ਭਰ ਤੋਂ 1700 ਦੇ ਲਗਭਗ ਖਿਡਾਰੀ ਖੇਡ ਮੈਦਾਨਾ ਵਿੱਚ ਪਹੁੰਚ ਗਏ ਸੀ ਪਰ ਦੁਪਹਿਰ ਢਾਈ ਵਜੇ ਤੱਕ ਉਨ੍ਹਾਂ ਨੂੰ ਦੋ ਕੇਲੇ ਖਾ ਕੇ ਗੁਜਾਰਾ ਕਰਨਾ ਪਿਆ। ਇਸ ਦੌਰਾਨ ਖਿਡਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ ਦੋ ਕੇਲੇ ਹੀ ਦਿੱਤੇ ਗਏ ਹਨ। ਬਾਅਦ ਵਿੱਚ ਉਨ੍ਹਾਂ ਵੱਲੋਂ ਖੁਦ ਵੀ ਖਾਣ ਦਾ ਸਾਮਾਨ ਖਰੀਦ ਕੇ ਖਾਇਆ ਗਿਆ।
ਖੇਡ ਦੌਰਾਨ ਆਏ ਸਥਾਨਕਵਾਸੀ ਨੇ ਕਿਹਾ ਕਿ ਮੈਡੀਕਲ ਤੇ ਟ੍ਰਾਂਸਪੋਰਟ ਸੁੁਵਿਧਾ ਦਾ ਵੀ ਬਿਲਕੁੱਲ ਵੀ ਪ੍ਰਬੰਧ ਨਹੀਂ ਹੈ। ਦੂਜੇ ਪਾਸੇ ਜਦੋਂ ਡੀਸੀ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨਾਂ ਵੱਲੋਂ ਖਿਡਾਰੀਆ ਲਈ ਜੂਸ,ਲੱਸੀ, ਕੇਲੇ ਅਤੇ ਸੇਬ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਨਾਲ ਹੀ ਕਿਹਾ ਕਿ ਪ੍ਰਬੰਧਾਂ ਵਿੱਚ ਕੋਈ ਕਮੀ ਨਹੀਂ ਹੈ ਅਤੇ ਪਹਿਲੇ ਦਿਨ ਉਦਘਾਟਨੀ ਸਮਾਗਮ ਹੋਣ ਕਾਰਨ ਕੁਝ ਪਰੇਸ਼ਾਨੀ ਹੋਈ ਹੈ।
ਇਹ ਵੀ ਪੜੋ: ਪੰਜਾਬ ਵਿੱਚ ਬੀਜੇਪੀ ਦਾ ਆਪਰੇਸ਼ਨ ਲੋਟਸ, ਹਰਪਾਲ ਚੀਮਾ ਦਾ ਗੰਭੀਰ ਇਲਜ਼ਾਮ