ETV Bharat / state

Kharar Triple Murder: ਖਰੜ ਤਹਿਰੇ ਕਤਲਕਾਂਡ ਹੋਰ ਵੀ ਖੁਲਾਸੇ ਹੋਣ ਦੀ ਉਮੀਦ, ਸਕੇ ਭਰਾ ਨੇ ਹੀ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ - ਭਰਾ ਨੇ ਹੀ ਕੀਤੇ 3 ਕਤਲ

ਖਰੜ 'ਚ ਹੋਏ ਤਹਿਰੇ ਕਤਲਕਾਂਡ ਦੀ ਤਫ਼ਤੀਸ਼ ਕਰਨ ਲਈ ਪੁਲਿਸ ਵੱਲੋਂ ਹਰ ਤਾਰੀਕੇ ਤੋਂ ਬਾਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਪੁਲਿਸ ਨੂੰ ਇਸ ਮਾਮਲੇ 'ਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ, ਕੀ ਹੈ ਮਾਮਲਾ। ਪੜ੍ਹੋ ਪੂਰੀ ਖ਼ਬਰ...

Kharar Triple Murder: ਖਰੜ ਤਹਿਰੇ ਕਤਲਕਾਂਡ ਹੋਰ ਵੀ ਖੁਲਾਸੇ ਹੋਣ ਦੀ ਉਮੀਦ
Kharar Triple Murder: ਖਰੜ ਤਹਿਰੇ ਕਤਲਕਾਂਡ ਹੋਰ ਵੀ ਖੁਲਾਸੇ ਹੋਣ ਦੀ ਉਮੀਦ,
author img

By ETV Bharat Punjabi Team

Published : Oct 17, 2023, 9:22 PM IST

Kharar Triple Murder: ਖਰੜ ਤਹਿਰੇ ਕਤਲਕਾਂਡ ਹੋਰ ਵੀ ਖੁਲਾਸੇ ਹੋਣ ਦੀ ਉਮੀਦ

ਖਰੜ: ਬੀਤੇ ਦਿਨਾਂ ਖਰੜ ਵਿੱਚ ਹੋਏ ਤਹਿਰੇ ਕਤਲ ਕਾਂਡ ਤੋਂ ਬਾਅਦ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਪੁਲਿਸ ਵੱਲੋਂ ਮੁੱਖ ਮੁਲਜ਼ਮ ਨੂੰ ਨਾਲ ਲੈ ਕੇ ਘਟਨਾ ਵਾਲੇ ਸਥਾਨ 'ਤੇ ਪਹੁੰਚੀ। ਮਾਮਲੇ ਦੀ ਤਹਿਕੀਕਾਤ ਕਰਨ ਲਈ ਖਰੜ ਪੁਲਿਸ ਰੂਪਨਗਰ ਦੀ ਭਾਖੜਾ ਨਹਿਰ ਉੱਤੇ ਛਾਣਬੀਣ ਕਰਦੀ ਹੋਈ ਨਜ਼ਰ ਆਈ। ਪੁਲਿਸ ਵੱਲੋਂ ਅੱਜ ਸੀਨ ਨੂੰ ਰੀਕ੍ਰੀਏਸ਼ਨ ਕਰਨ ਦੇ ਲਈ ਮੁੱਖ ਮੁਲਜ਼ਮ ਨੂੰ ਉਸੇ ਰਾਹ ਉੱਤੇ ਵਾਪਸ ਲਿਆਂਦਾ ਗਿਆ ਅਤੇ ਉਸ ਤੋਂ ਪੁੱਛਗਿਛ ਕੀਤੀ ਗਈ।

ਭਰਾ ਨੇ ਹੀ ਕੀਤੇ 3 ਕਤਲ: ਖਰੜ 'ਚ ਹੋਏ ਇਸ ਕਤਲ ਕਾਂਡ ਤੋਂ ਬਾਅਦ ਭਾਵੇਂ ਕਿ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਹਾਲੇ ਵੀ ਇਸ ਕੇਸ ਵਿੱਚ ਕਈ ਅਜਿਹੇ ਸੁਰਾਗ ਅਤੇ ਕੁਝ ਅਜਿਹੀਆਂ ਚੀਜ਼ਾਂ ਮਿਲਣੀਆਂ ਬਾਕੀ ਹਨ ਜੋ ਮ੍ਰਿਤਕ ਵਿਅਕਤੀਆਂ ਨਾਲੇ ਸੰਬੰਧ ਰੱਖਦੀਆਂ ਸਨ ।ਜਿਨਾਂ ਤੋਂ ਕਈ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ । ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਅਤੇ ਕੁਝ ਅਜਿਹੀਆਂ ਚੀਜ਼ਾਂ ਸਨ ਜੋ ਦੋਸ਼ੀ ਵੱਲੋਂ ਨਹਿਰ ਵਿੱਚ ਸੁੱਟਣ ਦਾ ਖਦਸ਼ਾ ਹੈ।

ਕਿਉਂ ਕੀਤਾ ਸੀ 3 ਕਤਲ: ਜ਼ਿਕਰਯੋਗ ਹੈ ਕਿ ਖਰੜ ਵਿੱਚ ਆਪਣੇ ਸਕੇ ਭਰਾ, ਭਰਜਾਈ ਅਤੇ ਭਤੀਜੇ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਕਤਲ ਕਾਂਡ ਨੂੰ ਅੰਜਾਮ ਪਰਿਵਾਰਕ ਮੈਂਬਰ ਅਤੇ ਮ੍ਰਿਤਕ ਦੇ ਸਕੇ ਭਰਾ ਵੱਲੋਂ ਕੀਤਾ ਗਿਆ ਸੀ । ਇਸ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਵੱਲੋਂ ਆਪਣੀ ਭਾਬੀ ਨੂੰ ਘਰ ਦੇ ਵਿੱਚ ਗਲਾ ਘੁਟ ਕੇ ਮੌਤ ਦੇ ਘਾਟ ਉਤਾਰਿਆ ਗਿਆ ਜਦਕਿ ਆਪਣੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ । ਜਦਕਿ ਆਪਣੇ 2 ਸਾਲਾਂ ਦੇ ਮਾਸੂਮ ਭਤੀਜੇ ਨੂੰ ਜਿੰਦਾ ਹੀ ਨਹਿਰ 'ਚ ਸੁੱਟ ਦਿੱਤਾ ਗਿਆ ਸੀ। ਬੀਤੇ ਦਿਨ ਤਿੰਨਾਂ ਦਾ ਸਸਕਾਰ ਉਹਨਾਂ ਦੇ ਜੱਦੀ ਪਿੰਡ ਖਰੜ ਵਿਖੇ ਕੀਤਾ ਗਿਆ । ਜਿੱਥੇ ਮਾਹੌਲ ਬਹੁਤ ਹੀ ਗਮਗੀਨ ਸੀ॥ਪੁਲਿਸ ਦਾ ਕਹਿਣਾ ਹੈ ਕਿ ਇਸ ਕਤਲ ਨੂੰ ਅੰਜ਼ਾਮ ਭਰਾ ਦੀ ਜਾਇਦਾਦ 'ਤੇ ਕਬਜ਼ਾ ਕਰਨ ਸੀ ਅਤੇ ਆਪਣੇ ਭਰਾ ਦਾ ਕਾਮਯਾਬ ਹੋਣਾ ਉਸ ਤੋਂ ਬਰਦਾਸ਼ ਨਹੀਂ ਹੋ ਰਿਹਾ ਸੀ। ਜਿਸ ਕਾਰਨ ਇਸ ਕਤਲਕਾਂਡ ਨੂੰ ਅੰਜ਼ਾਮ ਦਿੱਤਾ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.