ਰੂਪਨਗਰ: ਅੱਜ ਸਵੇਰੇ ਮਿਲਟਰੀ ਦੇ ਹੈਲੀਕਾਪਟਰ ਚੇਤਕ ਜ਼ੈਡ 1398 ਦੀ ਕੁਰਾਲੀ ਨੇੜੇ ਪਿੰਡ ਬੰਨ ਮਾਜਰਾ ਦੇ ਖੇਤਾਂ ਵਿੱਚ ਲੈਂਡਿੰਗ ਕੀਤੀ ਗਈ। ਲੈਂਡਿੰਗ ਤੋਂ ਬਾਅਦ ਇਹ ਅਫ਼ਵਾਹਾਂ ਸਨ ਕਿ ਤਕਨੀਕੀ ਖ਼ਰਾਬੀ ਕਾਰਨ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਪਰ ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਟ੍ਰੇਨਿੰਗ ਦੇ ਤਹਿਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਲੈਂਡਿੰਗ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਜਿਸ ਦੇ ਤਹਿਤ ਉਨ੍ਹਾਂ ਨੇ ਖੇਤ ਵਿੱਚ ਲੈਂਡ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਹੈਲੀਕਾਪਟਰ ਵਿੱਚ 3 ਮੇਜਰ ਸਵਾਰ ਸਨ।
ਇਹ ਵੀ ਪੜ੍ਹੋ: ਜਾਮੀਆ ਦੇ ਵਿਦਿਆਰਥੀਆਂ ਨੇ ਪੁਲਿਸ ਉੱਤੇ ਲਗਾਇਆ ਅਣਮਨੁੱਖੀ ਵਤੀਰਾ ਅਪਣਾਉਣ ਦਾ ਦੋਸ਼
ਲੈਂਡਿੰਗ ਵਾਲੀ ਥਾਂ 'ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਪਟਿਆਲਾ ਤੋਂ ਰਵਾਨਾ ਹੋਇਆ ਸੀ ਅਤੇ ਐਮਰਜੈਂਸੀ ਲੈਂਡਿੰਗ ਦੀ ਟ੍ਰੇਨਿੰਗ ਦੇ ਤਹਿਤ ਇਸ ਦੀ ਰੋਪੜ ਦੇ ਨੇੜੇ ਇੱਕ ਖੇਤ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ।