ETV Bharat / state

ਪੰਥਕ ਵੋਟਾਂ ਲਈ ਐੱਸਜੀਪੀਸੀ ਪ੍ਰਧਾਨ ਨੇ ਤਿਆਰੀ ਨੂੰ ਦੱਸਿਆ ਪੂਰਾ, ਕਿਹਾ-ਬਾਕੀ ਪਾਰਟੀਆਂ ਨਹੀਂ ਚੋਣ ਲੜਨ ਦੇ ਯੋਗ

author img

By

Published : Jun 7, 2023, 3:52 PM IST

ਸ੍ਰੀ ਅਨੰਦਪੁਰ ਸਾਹਿਬ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬਹੁਤ ਜਲਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਪੰਥਕ ਵੋਟਾਂ ਹੋਣ ਜਾ ਰਹੀਆਂ ਨੇ ਅਤੇ ਉਹ ਵੋਟਾਂ ਲਈ ਤਿਆਰ ਬਰ ਤਿਆਰ ਨੇ। ਉਨ੍ਹਾਂ ਇਸ ਮੌਕੇ ਬਾਕੀ ਪਾਰਟੀਆਂ ਅਤੇ ਬੀਬੀ ਜਗੀਰ ਕੌਰ ਉੱਤੇ ਵੀ ਤੰਜ ਕੱਸੇ।

In Ropar, SGPC president Harjinder Dhami clamped down on the opposition parties
ਪੰਥਕ ਵੋਟਾਂ ਲਈ ਐੱਸਜੀਪੀਸੀ ਪ੍ਰਧਾਨ ਨੇ ਤਿਆਰੀ ਨੂੰ ਦੱਸਿਆ ਪੂਰਾ, ਕਿਹਾ-ਬਾਕੀ ਪਾਰਟੀਆਂ ਨਹੀਂ ਚੋਣ ਲੜਨ ਦੇ ਯੋਗ
ਪੰਥਕ ਵੋਟਾਂ ਦੀ ਮਰਿਆਦਾ

ਰੋਪੜ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਆਉਣ ਵਾਲੀ ਪੰਥਕ ਵੋਟਾਂ ਲਈ ਉਨ੍ਹਾਂ ਦੀ ਪਾਰਟੀ ਤਿਆਰ ਬਰ ਤਿਆਰ ਹੈ। ਉਨ੍ਹਾਂ ਕਿਹਾ ਕਿ ਇਹ ਵੋਟਾਂ ਹਮੇਸ਼ਾ ਮੀਰੀ-ਪੀਰੀ ਦੇ ਸਿਧਾਂਤ ਮੁਤਾਬਿਕ ਕਰਵਾਈਆਂ ਜਾਂਦੀਆਂ ਨੇ। ਇਨ੍ਹਾਂ ਵੋਟਾਂ ਵਿੱਚ ਸਾਬਤ ਸੂਰਤ ਸ਼ਖ਼ਸ ਹੀ ਉਮੀਦਵਾਰ ਹੋ ਸਕਦਾ ਹੈ ਅਤੇ ਸਾਬਤ ਸੂਰਤ ਬੀਬੀਆਂ ਅਤੇ ਬੰਦੇ ਆਪਣਾ ਕੀਮਤੀ ਵੋਟ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਵੋਟਿੰਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਏਜੰਡੇ ਲਈ ਵੋਟਿੰਗ ਹੈ ਅਤੇ ਇਸ ਦੇ ਕਾਇਦੇ ਵੀ ਧਾਰਮਿਕ ਹਨ।

ਵਿਰੋਧੀ ਪਾਰਟੀਆਂ ਉੱਤੇ ਤੰਜ: ਵਿਰੋਧੀ ਪਾਰਟੀਆਂ ਉੱਤੇ ਤੰਜ ਕੱਸਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਆਮ ਆਦਮੀ ਪਾਰਟੀ,ਕਾਂਗਰਸ ਅਤੇ ਭਾਜਪਾ ਇਨ੍ਹਾਂ ਚੋਣਾਂ ਵਿੱਚ ਆਪਣੇ ਉਮੀਦਵਾਰਾਂ ਨੂੰ ਉਤਾਰਨ ਬਾਰੇ ਸੋਚ ਰਹੀਆਂ ਨੇ। ਉਨ੍ਹਾਂ ਕਿਹਾ ਕਿ ਇਹ ਤਿੰਨੋਂ ਪਾਰਟੀਆਂ ਧਾਰਮਿਕ ਨਹੀਂ ਸਗੋਂ ਸਿਆਸੀ ਏਜੰਡੇ ਤਹਿਤ ਕੰਮ ਕਰਦੀਆਂ ਹਨ, ਇਸ ਲਈ ਇਨ੍ਹਾਂ ਪਾਰਟੀਆਂ ਦੇ ਉਮੀਦਵਾਰ ਐੱਸਜੀਪੀਸੀ ਦੀਆਂ ਚੋਣਾਂ ਨਹੀਂ ਲੜ ਸਕਦੇ। ਧਾਮੀ ਨੇ ਅੱਗੇ ਇਹ ਵੀ ਕਿਹਾ ਕਿ ਪੰਥਕ ਵੋਟਾਂ ਵਿੱਚ ਜੋ ਵੀ ਉਮੀਦਵਾਰ ਖੜ੍ਹਦਾ ਹੈ ਪਹਿਲਾਂ ਉਸ ਉਮੀਦਵਾਰ ਦੀ ਪੜਤਾਲ ਕੀਤੀ ਜਾਂਦੀ ਹੈ ਕਿ ਉਹ ਗੁਰ ਮਰਿਆਦਾ ਦਾ ਪੱਕਾ ਹੈ ਕਿ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਸਿੱਖਾਂ ਦੀ ਕਾਤਲ ਜਮਾਤ ਹੈ ਇਸ ਲਈ ਇਹ ਚੋਣਾਂ ਨਹੀਂ ਲੜ ਸਕਦੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸਿਰਫ਼ ਇੱਕ ਹੀ ਸ਼ਖ਼ਸ ਇੰਦਰਬੀਰ ਸਿੰਘ ਨਿੱਜਰ ਸੀ ਜੋ ਸਾਬਤ-ਸੂਰਤ ਸੀ ਉਸ ਨੂੰ ਵੀ ਵਜ਼ਾਰਤ ਤੋਂ ਲਾਂਭੇ ਕਰ ਦਿੱਤਾ ਗਿਆ।

ਬੀਬੀ ਜਗੀਰ ਕੌਰ ਉੱਤੇ ਨਿਸ਼ਾਨਾ: ਇਸ ਤੋਂ ਬਾਅਦ ਬੀਬੀ ਜਗੀਰ ਕੌਰ ਦੇ ਚੋਣ ਲੜਨ ਦੀ ਗੱਲ ਕਰਨ ਉੱਤੇ ਉਨ੍ਹਾਂ ਆਖਿਆ ਕਿ ਬੀਬੀ ਜਗੀਰ ਕੌਰ ਨੇ ਖੁਲ੍ਹੇਆਮ ਕਿਹਾ ਹੈ ਕਿ ਉਨ੍ਹਾਂ ਨਾਲ ਕਿਸੇ ਵੀ ਧਿਰ ਦਾ ਉਮੀਦਵਾਰ ਚਾਹੇ ਉਹ ਭਾਜਪਾ ਦਾ ਹੋਵੇ ਚਾਹੇ ਕਾਂਗਰਸ ਦਾ ਉਹ ਚੋਣ ਲੜ ਸਕਦਾ ਹੈ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਨੇ ਇਹ ਗੈਰ-ਜ਼ਿੰਮੇਵਾਰ ਬਿਆਨ ਵੀ ਉਸ ਸਮੇਂ ਦਿੱਤਾ ਹੈ ਜਦੋਂ ਅਸੀਂ ਜੂਨ ਮਹੀਨੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਹਾਂ। ਉਨ੍ਹਾਂ ਕਿਹਾ ਬੀਬੀ ਜਗੀਰ ਕੌਰ ਨੂੰ ਦਿੱਤੇ ਬਿਆਨ ਬਾਰੇ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.