ETV Bharat / state

Targeted central government: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ, ਕਿਹਾ-ਖ਼ਾਲਸੇ ਦੀ ਬਦਦੁਆ ਲੱਗੇਗੀ, 'ਪਾਰਲੀਮੈਂਟ ਦੇ ਹੋਣਗੇ ਟੁਕੜੇ'

author img

By

Published : Mar 8, 2023, 3:05 PM IST

Updated : Mar 8, 2023, 3:14 PM IST

ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੇਸ਼ ਦੀ ਪਾਰਲੀਮੈਂਟ ਦੇ ਦੋ ਟੁਕੜੇ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਐੱਚਐੱਸਜੀਪੀਸੀ ਨੇ ਨਹੀਂ ਸਗੋਂ ਸਰਕਾਰ ਨੇ ਹਰਿਆਣਾ ਵਿੱਚ ਗਰਦੁਆਰਿਆਂ ਉੱਤੇ ਕਬਜ਼ਾ ਕੀਤਾ ਹੈ। ਜਥੇਦਾਰ ਨੇ ਕਿਹਾ ਕਿ ਅਕਾਲ ਪੁਰਖ ਪਾਰਲੀਮੈਂਟ ਦੇ ਦੋ ਟੁਕੜੇ ਕਰੇਗਾ।

In Ropar Jathedar Sri Akal Takht Sahib targeted the central government
Targeted central government: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ, ਕਿਹਾ-ਖ਼ਾਲਸੇ ਦੀ ਬਦਦੁਆ ਲੱਗੇਗੀ, 'ਪਾਰਲੀਮੈਂਟ ਦੇ ਹੋਣਗੇ ਟੁਕੜੇ'

ਰੂਪਨਗਰ: ਖ਼ਾਲਸੇ ਦੇ ਕੌਮੀ ਤਿਓਹਾਰ ਹੋਲ-ਮਹੱਲਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜ਼ੁਬਾਨ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਚੱਲ ਰਹੀ ਤਕਰਾਰ ਅਤੇ ਸਾਰੇ ਵਿਵਾਦ ਦਾ ਦਰਦ ਖੁੱਲ੍ਹ ਕੇ ਸਾਹਮਣੇ ਆਇਆ ਹੈ। ਜਥੇਦਾਰ ਨੇ ਕਿਹਾ ਕਿ ਜਿਸ ਤਰ੍ਹਾਂ ਸਾਜ਼ਿਸ਼ ਘੜ੍ਹ ਕੇ ਐੱਚਐੱਸਜੀਪੀਸੀ ਨੂੰ ਅੱਗੇ ਲਗਾ ਕੇ ਕੇਂਦਰ ਸਰਕਾਰ ਦੀ ਮਦਦ ਨਾਲ ਐੱਸਜੀਪੀਸੀ ਦੇ ਟੁਕੜੇ ਅਤੇ ਗੁਰੂਘਰਾਂ ਉੱਤੇ ਕਬਜ਼ੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਉਸ ਨੂੰ ਅਕਾਲ ਪੁਰਖ ਵੇਖ ਰਿਹਾ ਹੈ। ਜਥੇਦਾਰ ਨੇ ਕਿਹਾ ਕਿ ਜਿਵੇਂ ਉਹ ਸਿੱਖਾਂ ਦੀ ਸਿਰਮੋਰ ਸੰਸਥਾ ਦੇ ਟੁਕੜੇ ਕਰਨ ਚਾਹੁੰਦੇ ਹਨ ਉਵੇਂ ਹੀ ਅਕਾਲ ਪੁਰਖ ਦੇਸ਼ ਦੀ ਪਾਰਲੀਮੈਂਟ ਦੇ ਦੋ ਟੁਕੜੇ ਕਰੇਗਾ।

ਮਹੰਤਾਂ ਦੀ ਚਾਲ ਉੱਤੇ ਚੱਲੀ ਕੇਂਦਰ ਸਰਕਾਰ: ਜਥੇਦਾਰ ਨੇ ਅੱਗੇ ਕਿਹਾ ਕਿ ਬਹੁਤ ਸਮਾਂ ਪਹਿਲਾਂ ਤੋਂ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਕੇਂਦਰ ਸਰਕਾਰ ਸਿੱਖਾਂ ਦੇ ਤਾਕਤ ਦੇ ਸ੍ਰੋਤ ਗੁਰੂਘਰਾਂ ਅਤੇ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕੇਂਦਰ ਖ਼ਿਲਾਫ਼ ਉੱਠੇ ਕਿਸਾਨ ਅੰਦੋਲਨ ਦੌਰਾਨ ਗੁਰੂਘਰਾਂ ਵਿੱਚੋਂ ਗਏ ਲੰਗਰ ਨੇ ਕੇਂਦਰ ਸਰਕਾਰ ਨੂੰ ਸੋਚਣ ਉੱਤੇ ਮਜਬੂਰ ਕਰ ਦਿੱਤਾ ਅਤੇ ਇਸ ਤੋਂ ਬਾਅਦ ਹੀ ਕੇਂਦਰ ਨੇ ਸਾਜ਼ਿਸ਼ ਘੜੀ ਕਿ ਕੋਝੀਆਂ ਚਾਲਾਂ ਚੱਲ ਕੇ ਸਿੱਖਾਂ ਦੀ ਏਕਤਾ ਨੂੰ ਤੋੜਿਆ ਜਾਵੇ ਅਤੇ ਗੁਰੂਘਰਾਂ ਦੇ ਪ੍ਰਬੰਧਾਂ ਨੂੰ ਕਬਜ਼ੇ ਵਿੱਚ ਲਿਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਕੇਂਦਰ ਸਰਕਾਰ ਹਰਿਆਣਾ ਵਿੱਚ ਕਰ ਵੀ ਚੁੱਕੀ ਹੈ ਅਤੇ ਉੱਥੇ ਪ੍ਰਬੰਧ ਐੱਚਐੱਸਜੀਪੀਸੀ ਨਹੀਂ ਸਗੋਂ ਕੇਂਦਰ ਨੇ ਸੰਭਾਲਿਆ ਹੈ।

ਸਿੱਖਾਂ ਦੀ ਪਾਰਲੀਮੈਂਟ ਉੱਤੇ ਹਮਲਾ: ਜਥੇਦਾਰ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ ਦੀ ਪਾਰਲੀਮੈਂਟ ਨੂੰ ਸੁਰੱਖਿਅਤ ਲਈ ਕੁੱਝ ਵੀ ਕਰਨ ਨੂੰ ਤਿਆਰ ਹੈ ਪਰ ਕੇਂਦਰ ਨੇ ਸਿੱਖਾਂ ਦੀ ਪਾਰਲੀਮੈਂਟ ਦੇ ਦੋ ਟੋਟੇ ਕਰ ਦਿੱਤੇ ਨੇ। ਉਨ੍ਹਾਂ ਕਿਹਾ ਸੁਪਰੀਮ ਕੋਰਟ ਦੇ ਰਾਹੀਂ ਕੇਂਦਰ ਸਰਕਾਰ ਸਿੱਖਾਂ ਖ਼ਿਲਾਫ਼ ਐਕਸ਼ਨ ਕਰਦੀ ਹੈ ਆਈ ਹੈ ਅਤੇ ਸੁਪਰੀਮ ਕੋਰਟ ਨੇ ਵੀ ਕਦੇ ਸਿੱਖਾਂ ਦੇ ਹੱਕ ਵਿੱਚ ਫੈਸਲਾ ਨਹੀਂ ਭੁਗਤਾਇਆ। ਉਨ੍ਹਾਂ ਕਿਹਾ ਸਿੱਖਾਂ ਦੇ ਖ਼ਿਲਾਫ਼ ਸੋਸ਼ਲ ਮੀਡੀਆ ਰਾਹੀਂ ਕੇਂਦਰ ਸਰਕਾਰ ਏਜੰਡੇ ਸਿਰਜਦੀ ਆਈ ਹੈ ਅਤੇ ਇਸ ਨੂੰ ਪੂਰੇ ਸਿੱਖ ਜਗਤ ਨੂੰ ਸਮਝਣ ਦੀ ਲੋੜ ਹੈ ਕਿਂਉਕਿ ਅੱਜ ਸਿੱਖਾਂ ਦੀ ਪਾਰਲੀਮੈਂਟ ਉੱਤੇ ਕੇਂਦਰ ਨੇ ਹਮਲਾ ਕਰਕੇ ਇਸ ਨੂੰ ਟੁਕੜੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸਿੱਖਾਂ ਦੇ ਸ਼ਕਤੀ ਸ੍ਰੋਤ ਨੂੰ ਕੇਂਦਰ ਨੇ ਭੰਨਿਆ ਹੈ ਉਵੇਂ ਭਾਰਤੀ ਪਾਰਲੀਮੈਂਟ ਦੇ ਵੀ ਦੋ ਟੁਕੜੇ ਹੋਣੇ ਨਿਸ਼ਚਿਤ ਹਨ।

ਸ਼੍ਰੋਮਣੀ ਅਕਾਲੀ ਦਲ ਉੱਤੇ ਤਿੱਖਾ ਬਿਆਨ: ਆਪਣੇ ਸੰਬੋਧਨ ਦੌਰਾਨ ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈਕੇ ਵੀ ਤਿੱਖਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਮਾਏਦਾਰਾਂ ਦੀ ਨਹੀਂ ਸਗੋਂ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਹੈ ਅਤੇ ਜਦੋਂ ਤੱਕ ਇਹ ਸਰਮਾਏਦਾਰਾਂ ਤੋਂ ਆਜ਼ਾਦ ਹੋਕੇ ਮੁੜ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਪਾਰਟੀ ਨਹੀਂ ਬਣਦੀ ਉਦੋਂ ਤੱਕ ਇਸ ਪਾਰਟੀ ਨੂੰ ਬਚਾਇਆ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ: Women Day 2023: ਮਹਿਲਾ ਦਿਵਸ ਮੌਕੇ ਵੀ ਮਜ਼ਦੂਰੀ ਕਰ ਰਹੀਆਂ ਮਹਿਲਾਵਾਂ, ਕਿਹਾ- ਸਾਨੂੰ ਨਹੀਂ ਪਤਾ ਕੀ ਹੁੰਦਾ ਹੈ ਮਹਿਲਾ ਦਿਵਸ

Last Updated : Mar 8, 2023, 3:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.