ETV Bharat / state

ਦਲਜੀਤ ਚੀਮਾ ਨੇ ਨਿਸ਼ਾਨੇ 'ਤੇ ਲਏ ਵਿਰੋਧੀ,ਕਿਹਾ ਗੁਰਧਾਮਾਂ ਉੱਤੇ ਕਬਜ਼ਿਆਂ ਦੀ ਹੋ ਰਹੀ ਕੋਸ਼ਿਸ਼ - ਵਿਧਾਨ ਸਭਾ ਆਲ ਇੰਡੀਆ ਐਕਟ

ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਰਿਆਣਾ ਵਿੱਚ ਗੁਰਧਾਮਾਂ ਉੱਤੇ ਕਬਜ਼ਾ (Possession of shrines) ਕਰਨ ਲਈ ਕੋਝੀਆਂ ਸਾਜ਼ਿਸ਼ਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦੇ ਨਾਲ ਕੇਂਦਰ ਅਤੇ ਪੰਜਾਬ ਸਰਕਾਰ ਦੀ ਵੀ ਇਸ ਮਾਮਲੇ ਵਿੱਚ ਮਿਲੀਭੁਗਤ ਹੈ।

In Ropar, Daljit Cheema targeted the opponents, said that there is an attempt to occupy the shrines
ਰੋਪੜ ਵਿੱਚ ਦਲਜੀਤ ਚੀਮਾ ਨੇ ਵਿਰੋਧੀਆਂ ਨੂੰ ਲਿਆ ਨਿਸ਼ਾਨੇ 'ਤੇ,ਕਿਹਾ ਗੁਰਧਾਮਾਂ ਉੱਤੇ ਕਬਜ਼ਿਆਂ ਦੀ ਹੋ ਰਹੀ ਕੋਸ਼ਿਸ਼
author img

By

Published : Sep 30, 2022, 2:57 PM IST

ਰੋਪੜ: ਦੇ ਇਤਿਹਾਸਕ ਗੁਰਦੁਆਰਾ ਭੱਠਾ ਸਾਹਿਬ (Gurdwara Bhatta Sahib) ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਵੱਲੋਂ ਮੀਟਿੰਗ (Meeting by the organization ) ਕੀਤੀ ਗਈ। ਮੀਟਿੰਗ ਦੀ ਅਗਵਾਈ ਕਰ ਰਹੇ ਸੀਨੀਅਰ ਅਕਾਲੀ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਇੱਕ ਸਾਜ਼ਿਸ਼ ਤਹਿਤ ਹਰਿਆਣਾ ਗੁਰਦੁਆਰਾ ਕਮੇਟੀ (Haryana Gurdwara Committee ) ਨੂੰ ਹੋਂਦ ਵਿਚ ਲਿਆਂਦਾ ਗਿਆ ਅਤੇ ਜਾਇਜ਼ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਜ਼ਿਸ਼ ਵਿਚ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਤੋਂ ਇਲਾਵਾ ਪੰਜਾਬ ਸਰਕਾਰ ਵੀ ਸ਼ਾਮਲ ਹੈ।

ਉਹਨਾਂ ਕਿਹਾ ਕਿ ਇਨ੍ਹਾਂ ਤਿੰਨਾਂ ਸਰਕਾਰਾਂ ਦੀ ਮਿਲੀਭੁਗਤ ਦੇ ਨਾਲ ਬਹੁਤ ਵੱਡਾ ਧੋਖਾ ਸਿੱਖ ਪੰਥ ਨਾਲ (Betrayed by the Sikh sect) ਕੀਤਾ ਗਿਆ ਹੈ।ਚੀਮਾ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਤੋੜਨ ਦੀ ਇਕ ਬਹੁਤ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਨਹੀਂ ਬਲਕਿ ਦਹਾਕਿਆਂ ਤੋਂ ਇਹ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ। ਉਹਨਾਂ ਕਿਹਾ ਕਿ ਸਿੱਖ ਪੰਥ ਵਿਚ ਦਖਲਅੰਦਾਜ਼ੀ (Intervention in the Sikh Panth ) ਕਰ ਕੇ ਸਾਡੀ ਰਹਿਤ ਮਰਿਆਦਾ ਤੇ ਪਰੰਪਰਾਵਾਂ ਨੁੰ ਪ੍ਰਭਾਵਤ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ। ਡਾ ਚੀਮਾ ਨੇ ਅੱਗੇ ਕਿਹਾ ਕਿ ਪਹਿਲਾਂ ਵੱਖ ਵੱਖ ਬੈਨਰਾਂ ਹੇਠ ਪੰਥ ਵਿਰੋਧੀ ਤਾਕਤਾਂ ਚੋਣਾਂ ਵੀ ਲੜਦੀਆਂ ਰਹੀਆਂ ਹਨ ਪਰ 102 ਸਾਲ ਵਿਚ ਸੰਗਤਾਂ ਨੇ ਹਮੇਸ਼ਾ ਸੇਵਾ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਜੋ ਹੁਣ ਸਾਜ਼ਿਸ਼ ਤਹਿਤ ਕੀਤਾ ਗਿਆ, ਉਸਦੇ ਖਿਲਾਫ ਸਿੱਖਾਂ ਵਿਚ ਬਹੁਤ ਭਾਰੀ ਰੋਸ ਹੈ।

ਦਲਜੀਤ ਚੀਮਾ ਨੇ ਵਿਰੋਧੀਆਂ ਨੂੰ ਲਿਆ ਨਿਸ਼ਾਨੇ 'ਤੇ,ਕਿਹਾ ਗੁਰਧਾਮਾਂ ਉੱਤੇ ਕਬਜ਼ਿਆਂ ਦੀ ਹੋ ਰਹੀ ਕੋਸ਼ਿਸ਼

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਐਕਟ (Shiromani Committee Act) ਕੇਂਦਰੀ ਗ੍ਰਹਿ ਮੰਤਰਾਲੇ (Union Ministry of Home Affairs) ਦੇ ਅਧੀਨ ਹੈ ਅਤੇ ਇਸ ਲਈ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਸੁਪਰੀਮ ਕੋਰਟ ਵਿਚ ਰੀਵਿਊ ਪਟੀਸ਼ਨ ਪਾਕੇ ਸ਼੍ਰੋਮਣੀ ਕਮੇਟੀ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ। ਦਲਜੀਤ ਚੀਮਾ ਨੇ ਕਿਹਾ ਹਰਿਆਣਾ ਨੂੰ ਕੋਈ ਹੱਕ ਨਹੀਂ ਕਿ ਉਸਦੀ ਵਿਧਾਨ ਸਭਾ ਆਲ ਇੰਡੀਆ ਐਕਟ (Legislative Assembly All India Act) ਉੱਤੇ ਕਾਨੂੰਨ ਬਣਾਉਣ। ਉਹਨਾਂ ਕਿਹਾ ਕਿ ਇਹ ਕਿਵੇਂ ਹੋਇਆ, ਇਸਦੀ ਗ੍ਰਹਿ ਮੰਤਰੀ ਨੂੰ ਨਜ਼ਰਸਾਨੀ ਕਰਨੀ ਚਾਹੀਦੀ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਆਰਡੀਨੈਂਸ ਰਾਹੀਂ ਜਾਂ ਐਕਟ ਲਿਆ ਕੇ ਜੋ ਬੇਇਨਸਾਫੀ ਸ਼੍ਰੋਮਣੀ ਕਮੇਟੀ ਅਤੇ ਘੱਟ ਗਿਣਤੀ ਸਿੱਖਾਂ ਨਾਲ ਹੋਈ ਹੈ, ਉਸਨੂੰ ਦਰੁੱਸਤ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਹਰਿਆਣਾ ਵਿੱਚ ਗੁਰਧਾਮਾਂ ਉੱਤੇ ਕਬਜ਼ੇ ਦੇ ਜੋ ਯਤਨ ਹੋ ਰਹੇ ਹਨ, ਉਹ ਰੋਕੇ ਜਾਣੇ ਚਾਹੀਦੇ ਹਨ ਅਤੇ ਆਪਸ ਵਿਚ ਸਿੱਖ ਭਰਾਵਾਂ ਨੁੰ ਲੜਾਉਣ ਦੀ ਸਾਜ਼ਿਸ਼ ਬੰਦ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਸਰਕਾਰ ਵੱਲੋਂ ਫੌਜਾ ਸਿੰਘ ਸਰਾਰੀ ਨੂੰ ਨੋਟਿਸ ਜਾਰੀ: ਸੀਐਮ ਮਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.